13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਠੰਢ ਵਧਣ ਨਾਲ ਜਨਜੀਵਨ ਰਿਹਾ ਪ੍ਰਭਾਵਿਤ

ਅਜੀਤ ਡੈਸਕ 01-01-2026
ਜਲੰਧਰ, 31 ਦਸੰਬਰ (ਸ਼ਿਵ)-ਕੁਝ ਦਿਨਾਂ ਤੋਂ ਸਵੇਰੇ ਸ਼ਾਮ ਧੁੰਦ ਹੋਣ ਕਰਕੇ ਜਿੱਥੇ ਆਵਾਜਾਈ 'ਤੇ ਇਸ ਦਾ ਅਸਰ ਪੈਂਦਾ ਰਿਹਾ ਹੈ ਪਰ ਅੱਜ ਇੱਕ ਦਮ ਠੰਢ ਵਧਣ ਨਾਲ ਜਨਜੀਵਨ ਪ੍ਰਭਾਵਿਤ ਰਿਹਾ ਤੇ ਜਿੱਥੇ ਅੱਜ ਧੁੱਪ ਨਾ ਹੋਣ ਕਰਕੇ ਕਈ ਥਾਵਾਂ 'ਤੇ ਲੋਕ ਠੰਢ ਦਾ ਪ੍ਰਕੋਪ ਵਧਣ ਕਰਕੇ ਅੱਗ ਸੇਕਦੇ ਨਜ਼ਰ ਆਏ | ਮੌਸਮ ਵਿਚ ਬਦਲਾਅ ਕਾਫੀ ਦਿਨ ਪਹਿਲਾਂ ਹੋ ਗਿਆ ਸੀ ਪਰ ਅੱਜ ਠੰਢ ਦਾ ਅਸਰ ਦੇਖਣ ਨੂੰ ਮਿਲਿਆ | ਮੌਸਮ ਵਿਭਾਗ ਵਲੋਂ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ ਕਿ ਆਉਣ ਵਾਲੇ ਕੁੱਝ ਦਿਨਾਂ ਵਿਚ ਠੰਢ ਵਧ ਸਕਦੀ ਹੈ ਤੇ ਪਹਿਲੀ ਜਨਵਰੀ ਨੂੰ ਕੁਝ ਮੀਂਹ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਸੀ | ਠੰਢ ਵਧਣ ਕਰਕੇ ਜਿੱਥੇ ਅੱਜ ਕਈ ਬਾਜ਼ਾਰਾਂ 'ਚ ਜ਼ਿਆਦਾ ਰੌਣਕਾਂ ਨਹੀਂ ਸੀ ਪਰ ਕਈ ਮੰੂਗਫਲੀ ਵਾਲੀਆਂ ਦੁਕਾਨਾਂ 'ਤੇ ਅੱਜ ਲੋਕਾਂ ਦੀ ਭੀੜ ਨਜ਼ਰ ਆ ਰਹੀ ਸੀ | ਠੰਢ ਦੇ ਮੌਸਮ ਦੇ ਬਾਵਜੂਦ ਸਵੈਟਰ, ਜੈਕਟਾਂ ਦੀ ਵਿੱਕਰੀ ਕਰਨ ਵਾਲੀਆਂ ਦੁਕਾਨਾਂ 'ਤੇ ਜ਼ਿਆਦਾ ਰੌਣਕਾਂ ਨਹੀਂ ਸੀ ਪਰ ਹੁਣ ਠੰਢ ਵਧਣ ਕਰਕੇ ਉਕਤ ਦੁਕਾਨਾਂ 'ਤੇ ਵੀ ਵਿੱਕਰੀ ਵਧਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਵਿਜੀਲੈਂਸ ਬਿਊਰੋ ਵਲੋਂ 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਬਲਾਕ ਅਫ਼ਸਰ ਗਿ੍ਫ਼ਤਾਰ ਅਗਲੀ ਖ਼ਬਰ ਭੂਤ ਕਾਲੋਨੀ 'ਚ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ ਪਰਿਵਾਰ ਨੇ ਪਤੀ-ਪਤਨੀ 'ਤੇ ਲਗਾਏ ਕਤਲ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।