13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਮੇਨ ਜੀ.ਟੀ. ਰੋਡ ਤੋਂ ਕਰਾਸਿੰਗ ਨਾ ਹੋਣ ਕਰਕੇ ਸਰਕਾਰੀ ਬੱਸ, ਟੈਂਪੂ ਤੇ ਆਟੋ ਰਿਕਸ਼ਾ ਦੀ ਸਹੂਲਤ ਤੋਂ ਸੱਖਣਾ ਹੈ ਪਿੰਡ ਮਾਧੋਪੁਰ

ਅਜੀਤ ਡੈਸਕ 01-01-2026
ਫਗਵਾੜਾ, 31 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਪਿੰਡ ਦੇ ਲੋਕਾਂ ਨੂੰ ਹਰ ਸਹੂਲਤ ਦੇਣ ਵਾਲਾ ਪਿੰਡ ਮਾਧੋਪੁਰ ਨੂੰ ਜੀ.ਟੀ. ਰੋਡ ਚਹੇੜੂ ਤੋਂ ਕਰਾਸਿੰਗ ਨਾ ਹੋਣ ਕਰਕੇ ਹਰ ਸਹੂਲਤ ਤੋਂ ਵਾਂਝਾ ਹੋਈ ਜਾ ਰਿਹਾ ਹੈ ਕਿਉਂਕਿ ਕਰਾਸਿੰਗ ਨਾ ਹੋਣ ਕਰਕੇ ਟੈਂਪੂ, ਆਟੋ ਰਿਕਸ਼ਾ ਅਤੇ ਬੱਸਾਂ ਹੁਣ ਇਸ ਪਿੰਡ ਨੂੰ ਨਹੀਂ ਜਾਂਦੀਆਂ ਜਿਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਕਾਫ਼ੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਨੰਬਰਦਾਰ ਨਰਿੰਦਰ ਸਿੰਘ ਸਰਪੰਚ ਮਾਧੋਪੁਰ , ਗੁਰਮੀਤ ਸਿੰਘ, ਜਰਨੈਲ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਮਨਜਿੰਦਰ ਸਿੰਘ, ਕਸ਼ਮੀਰ ਸਿੰਘ ਕੈਨੇਡਾ ਨੇ ਦੱਸਿਆ ਕਿ ਲਗਭਗ 30 ਸਾਲ ਪਿੰਡ ਦੇ ਸਰਪੰਚ ਰਹੇ ਸਵਰਗਵਾਸੀ ਮਲਕੀਤ ਸਿੰਘ ਮਾਧੋਪੁਰ ਨੇ ਪਿੰਡ ਨੂੰ ਹਰ ਸਹੂਲਤ ਪ੍ਰਦਾਨ ਕਰਨ ਲਈ ਕੋਈ ਕਸਰ ਨਹੀਂ ਛੱਡੀ | ਇਸ ਪਿੰਡ ਵਿਚ ਸਰਕਾਰੀ ਸਹੂਲਤਾਂ ਸਾਰੀਆਂ ਉਪਲਬਧ ਰਹੀਆਂ | ਮਲਕੀਤ ਸਿੰਘ ਨੇ ਆਪਣੇ ਕੋਲੋਂ 25 ਲੱਖ ਰੁਪਏ ਖ਼ਰਚ ਕਰਕੇ ਭਾਖੜੀਆਣਾ ਅਤੇ ਤੱਲਣ ਨੂੰ ਜਾਣ ਵਾਲੇ ਰਾਹਗੀਰਾਂ ਲਈ ਵੇਈਾ ਦੇ ਪੁਲ ਦੀ ਉਸਾਰੀ ਕਰਵਾਈ ਜਿਸ ਦਾ ਲੋਕ ਅੱਜ ਤੱਕ ਆਨੰਦ ਮਾਣ ਰਹੇ ਹਨ | ਪਿੰਡ ਨੂੰ ਮੇਨ ਹਾਈਵੇ ਤੋ ਕਰਾਸਿੰਗ ਨਾ ਦਿੱਤੇ ਜਾਣ ਕਾਰਨ ਲੋਕਾਂ ਨੂੰ ਲੈ ਕੇ ਆਉਣ ਜਾਣ ਵਾਲਾ ਕੋਈ ਵੀ ਸਾਧਨ ਇਸ ਪਿੰਡ ਵਿਚ ਨਹੀਂ ਆ ਰਿਹਾ ਹੈ ਜਿਸ ਕਰਕੇ ਆਮ ਲੋਕ ਕਾਫ਼ੀ ਖੱਜਲ ਖੁਆਰ ਹੋ ਰਹੇ ਹਨ ਉਨ੍ਹਾਂ ਨੇ ਦੱਸਿਆ ਕਿ ਕਈ ਰਿਸ਼ਤੇਦਾਰ ਵੀ ਪਿੰਡ ਮਾਧੋਪੁਰ ਆਉਣ ਲਈ ਭਟਕ ਜਾਂਦੇ ਹਨ ਜਿਹੜੇ ਫਗਵਾੜਾ ਵਲੋਂ ਆਉਂਦੇ ਹਨ ਉਹ ਜਲੰਧਰ ਪਹੁੰਚ ਜਾਂਦੇ ਹਨ ਅਤੇ ਜਿਹੜੇ ਜਲੰਧਰ ਵੱਲੋਂ ਆਉਂਦੇ ਹਨ ਉਹ ਫਗਵਾੜਾ ਪਹੁੰਚ ਜਾਂਦੇ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਰਾਸਿੰਗ ਕਰਕੇ ਹੀ ਸਾਈਨ ਬੋਰਡ ਲੱਗਣੇ ਸਨ | ਪਿੰਡ ਵਾਸੀਆਂ ਨੇ ਆਖਿਆ ਕਿ ਜਿਨ੍ਹਾਂ ਕੋਲ ਆਪਣੇ ਸਾਧਨ ਹਨ ਉਹ ਤਾਂ ਆਪਣੀ ਆਪਣੀ ਮੰਜ਼ਿਲ ਦੇ ਪਹੁੰਚ ਜਾਂਦੇ ਹਨ ਜਿਨ੍ਹਾਂ ਕੋਲ ਆਪਣੇ ਸਾਧਨ ਨਹੀਂ ਹਨ ਉਹ ਪੈਦਲ ਹੀ ਤਿੰਨ ਕਿੱਲੋਮੀਟਰ ਸਫ਼ਰ ਤੈਅ ਕਰਕੇ ਚਹੇੜੂ ਜੀ ਟੀ ਰੋਡ ਪਹੰੁਚ ਕੇ ਉੱਥੋਂ ਹੀ ਆਪਣੀ ਮੰਜ਼ਿਲ ਤੱਕ ਪਹੁੰਚਦੇ ਹਨ | ਉਨ੍ਹਾਂ ਨੇ ਮੰਗ ਕੀਤੀ ਕਿ ਮੇਨ ਜੀ ਟੀ ਰੋਡ ਚਹੇੜੂ ਤੋ ਮਾਧੋਪੁਰ ਜਾਣ ਲਈ ਜ਼ਰੂਰ ਕਰਾਸਿੰਗ ਹੋਣੀ ਚਾਹੀਦੀ ਹੈ ਇਸ ਨਾਲ ਟੈਂਪੂ, ਆਟੋ ਰਿਕਸ਼ਾ ਅਤੇ ਬੱਸਾਂ ਵੀ ਆਪਣੇ ਆਪ ਚੱਲ ਪੈਣਗੀਆਂ | ਤਾਂ ਹੀ ਲੋਕਾਂ ਨੂੰ ਖੱਜਲ ਖ਼ੁਆਰੀ ਤੋ ਨਜਾਤ ਮਿਲੇਗੀ |
ਪਿਛਲੀ ਖ਼ਬਰ ਭੂਤ ਕਾਲੋਨੀ 'ਚ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ ਪਰਿਵਾਰ ਨੇ ਪਤੀ-ਪਤਨੀ 'ਤੇ ਲਗਾਏ ਕਤਲ ਦੇ ਦੋਸ਼ ਅਗਲੀ ਖ਼ਬਰ ਪੁੱਡਾ ਦਾ ਚਮਤਕਾਰ, ਪਹਿਲਾਂ ਕਾਲੋਨੀ ਕੀਤੀ ਅਣ ਅਧਿਕਾਰਤ ਘੋਸ਼ਿਤ, ਕੁਝ ਦਿਨਾਂ 'ਚ ਹੋ ਗਈ ਜਾਇਜ਼ ਕਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।