18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਦਿੱਲੀ ਕਮੇਟੀ ਲਾਲ ਕਿਲ੍ਹੇ ਵਿਖੇ ਕਰਾਏਗੀ ਸ਼ਹੀਦੀ ਸਮਾਗਮ - ਕਾਲਕਾ

ਨਵੀਂ ਦਿੱਲੀ,17 ਅਕਤੂਬਰ (ਜਗਤਾਰ ਸਿੰਘ)- ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਵਰ੍ਹੇਗੰਢ ਦੇ ਸਮਾਪਤੀ ਸਮਾਗਮ 12, 13 ਤੇ 14 ਦਸੰਬਰ ਨੂੰ ਲਾਲ ਕਿਲ੍ਹੇ ’ਤੇ ਹੋਣਗੇ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ।

ਅਜੀਤ ਡੈਸਕ 18-10-2026
ਨਵੀਂ ਦਿੱਲੀ,17 ਅਕਤੂਬਰ (ਜਗਤਾਰ ਸਿੰਘ)- ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਵਰ੍ਹੇਗੰਢ ਦੇ ਸਮਾਪਤੀ ਸਮਾਗਮ 12, 13 ਤੇ 14 ਦਸੰਬਰ ਨੂੰ ਲਾਲ ਕਿਲ੍ਹੇ ’ਤੇ ਹੋਣਗੇ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ। ਅਖੰਡ ਕੀਰਤਨੀ ਜਥੇ ਦੇ ਦੇਵ ਨਗਰ ਸਮਾਗਮ ਵਿਚ ਹਾਜ਼ਰੀ ਭਰਦੇ ਹੋਏ ਕਾਲਕਾ ਤੇ ਕਾਹਲੋਂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਪੂਰਾ ਇਕ ਸਾਲ ਗੁਰੂ ਸਾਹਿਬ ਦੇ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਸਮਾਗਮ ਕਰਵਾਏ ਹਨ ਤੇ ਹੁਣ ਸ਼ਹੀਦੀ ਵਰ੍ਹੇ ਦੇ ਸਮਾਪਤੀ ਸ਼ੁਰੂ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਲੜੀ ਵਿਚ ਸ੍ਰੀ ਸਹਿਜ ਪਾਠਾਂ ਦੀ ਲੜੀ ਦੀ ਆਰੰਭਤਾ ਪਹਿਲਾਂ ਹੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸ਼ਹੀਦੀ ਸਮਾਗਮਾਂ ਦੀ ਸ਼ੁਰੂਆਤ ਲਾਲ ਕਿਲ੍ਹੇ ’ਤੇ ਹੋਈ ਸੀ ਅਤੇ ਹੁਣ ਸਮਾਪਤੀ ਸਮਾਗਮ ਵੀ ਇਸ ਤਰੀਕੇ ਹੀ ਹੋਣਗੇ ।
ਪਿਛਲੀ ਖ਼ਬਰ ਸ਼ਾਹਦਰਾ ਲਿੰਕ ਡਰੇਨ ਦੀ ਸਫ਼ਾਈ ਤੇ ਰੱਖ-ਰਖਾਓ ਸੰਬੰਧੀ ਯੋਜਨਾ ਤਿਆਰ ਅਗਲੀ ਖ਼ਬਰ ਡੀ.ਟੀ.ਸੀ. ਬੱਸ ਨੇ ਮੋਟਰਸਾਈਕਲ, ਈ-ਰਿਕਸ਼ਾ ਤੇ ਸਕੂਟਰੀ ਨੂੰ ਮਾਰੀ ਟੱਕਰ - ਇਕ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।