08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਗੋਲੀਬਾਰੀ ’ਚ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ

ਕਾਲਾਂਵਾਲੀ/ਸਿਰਸਾ, 7 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਖੋਖਰ ਵਿਚ ਜ਼ਮੀਨੀ ਵਿਵਾਦ ਕਾਰਨ ਹੋਈ ਗੋਲੀਬਾਰੀ ਦੀ ਘਟਨਾ ਵਿਚ ਜ਼ਖਮੀ ਹੋਏ ਗੁਰਮੀਤ ਸਿੰਘ ਦੇ ਪਿਤਾ ਬਲਕੌਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਾਲਾਂਵਾਲੀ ਪੁਲਿਸ ਨੇ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਬਲਕੌਰ ਸਿੰਘ ਦੇ ਅਨੁਸਾਰ ਉਸਨੇ 2015 ਵਿੱਚ ਤੇਜਿੰਦਰ ਸਿੰਘ ਤੋਂ 10 ਕਨਾਲ ਜ਼ਮੀਨ ਖਰੀਦੀ ਸੀ।

ਅਜੀਤ ਡੈਸਕ 08-10-2026
ਕਾਲਾਂਵਾਲੀ/ਸਿਰਸਾ, 7 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਖੋਖਰ ਵਿਚ ਜ਼ਮੀਨੀ ਵਿਵਾਦ ਕਾਰਨ ਹੋਈ ਗੋਲੀਬਾਰੀ ਦੀ ਘਟਨਾ ਵਿਚ ਜ਼ਖਮੀ ਹੋਏ ਗੁਰਮੀਤ ਸਿੰਘ ਦੇ ਪਿਤਾ ਬਲਕੌਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਾਲਾਂਵਾਲੀ ਪੁਲਿਸ ਨੇ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਬਲਕੌਰ ਸਿੰਘ ਦੇ ਅਨੁਸਾਰ ਉਸਨੇ 2015 ਵਿੱਚ ਤੇਜਿੰਦਰ ਸਿੰਘ ਤੋਂ 10 ਕਨਾਲ ਜ਼ਮੀਨ ਖਰੀਦੀ ਸੀ। ਤੇਜਿੰਦਰ ਸਿੰਘ ਹੁਣ ਜ਼ਮੀਨ ਵਾਪਸ ਲੈਣਾ ਚਾਹੁੰਦਾ ਸੀ। ਦੋਵਾਂ ਧਿਰਾਂ ਵਿਚਕਾਰ ਇਸੇ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਬਲਕੌਰ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪੁੱਤਰ ਗੁਰਮੀਤ ਸਿੰਘ ਨੂੰ ਜ਼ਮੀਨ ਦੇ ਕਬਜ਼ੇ ਦੇ ਵਿਵਾਦ ਕਾਰਨ ਗੋਲੀ ਮਾਰ ਦਿੱਤੀ ਗਈ ਸੀ। ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਪੰਜ ਵਿਅਕਤੀਆਂ ਤੇਜਿੰਦਰ ਸਿੰਘ, ਕੁਲਦੀਪ ਸਿੰਘ, ਸਤਗੁਰੂ, ਜੀਵਨ ਤੇ ਸੰਦੀਪ ਵਿਰੁੱਧ ਕੇਸ ਦਰਜ ਕੀਤਾ ਹੈ। ਕਾਲਾਂਵਾਲੀ ਦੇ ਥਾਣਾ ਇੰਚਾਰਜ ਦੇਵੀ ਲਾਲ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਆਪਣੇ ਪਰਿਵਾਰ ਨਾਲ ਘਰ ’ਚ ਸੀ। ਤਜਿੰਦਰ ਸਿੰਘ ਆਪਣੇ ਮਾਮੇ ਅਤੇ ਚਾਰ ਤੋਂ ਪੰਜ ਹੋਰ ਹਥਿਆਰਬੰਦ ਸਾਥੀਆਂ ਦੇ ਨਾਲ ਘਰ ਵਿਚ ਦਾਖਲ ਹੋਇਆ ਤੇ ਗੁਰਮੀਤ ਸਿੰਘ ਦੇ ਲਗਭਗ 12 ਸਾਲ ਦੇ ਪੁੱਤਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਗੁਰਮੀਤ ਸਿੰਘ ਨੇ ਤਜਿੰਦਰ ਸਿੰਘ ਨੂੰ ਫੜ ਲਿਆ ਤੇ ਉਸਦੇ ਪੁੱਤਰ ਨੂੰ ਮੌਕੇ ਤੋਂ ਭਜਾ ਦਿੱਤਾ। ਤਜਿੰਦਰ ਸਿੰਘ ਨੇ ਆਪਣੇ ਚਾਚੇ ਗੁਰਮੀਤ ਸਿੰਘ ’ਤੇ ਦੋ ਗੋਲੀਆਂ ਚਲਾਈਆਂ ਤੇ ਭੱਜ ਗਿਆ। ਘਟਨਾ ਤੋਂ ਬਾਅਦ ਪਰਿਵਾਰ ਨੇ ਜ਼ਖਮੀ ਹੋਏ ਗੁਰਮੀਤ ਸਿੰਘ ਨੂੰ ਕਾਲਾਂਵਾਲੀ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ। ਉੱਥੋਂ ਉਸਦੀ ਗੰਭੀਰ ਹਾਲਤ ਕਾਰਨ ਉਸਨੂੰ ਸਿਰਸਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਤੇ ਘਟਨਾ ਬਾਰੇ ਜਾਣਕਾਰੀ ਇਕੱਠੀ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ।
ਪਿਛਲੀ ਖ਼ਬਰ ਹਰਿਆਣਾ ਵਿਕਸਿਤ ਭਾਰਤ ਦੇ ਨਿਰਮਾਣ ’ਚ ਮੁੱਖ ਭੂਮਿਕਾ ਨਿਭਾਏਗਾ-ਸੁਭਾਸ਼ ਬਰਾਲਾ ਵਿਕਾਸਿਤ ਭਾਰਤ ਸੰਕਲਪ ਸਭਾ ਤੇ ਸੇਵਾ ਜਯੋਤ... ਅਗਲੀ ਖ਼ਬਰ ਅਮਰਾ ਗ੍ਰੀਨ ਵਲੋਂ ‘ਫਿੱਟ ਸਿਰਸਾ ਦੌੜ’ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।