30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਬਾਹਰੀ ਜ਼ਿਲ੍ਹੇ ’ਚ ਸੁਰੱਖਿਆ ਪ੍ਰਤੀ ਪਿੰਕ ਸਕੂਟਰੀ ਗਸ਼ਤ ਹੋਈ ਸ਼ੁਰੂ

ਨਵੀਂ ਦਿੱਲੀ, 29 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਬਾਹਰੀ ਜ਼ਿਲ੍ਹੇ ਦੀ ਪੁਲਿਸ ਨੇ ਇੱਥੋਂ ਦੇ ਸਕੂਲਾਂ, ਕਾਲਜਾਂ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਪਿੰਕ ਸਕੂਟਰੀ ਗਸ਼ਤ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਬੱਚਿਆਂ ਦੀ ਸੁਰੱਖਿਆ ਕਰਨ ਦੇ ਨਾਲ ਉਨ੍ਹਾਂ ਨੂੰ ਜਾਗ੍ਰਿਤ ਕਰਨ ਦੇ ਨਾਲ ਸਾਇਬਰ ਸੁਰੱਖਿਆ ਦੇ ਬਾਰੇ ਵੀ ਦੱਸਿਆ ਗਿਆ।

ਅਜੀਤ ਡੈਸਕ 30-09-2026
ਨਵੀਂ ਦਿੱਲੀ, 29 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਬਾਹਰੀ ਜ਼ਿਲ੍ਹੇ ਦੀ ਪੁਲਿਸ ਨੇ ਇੱਥੋਂ ਦੇ ਸਕੂਲਾਂ, ਕਾਲਜਾਂ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਪਿੰਕ ਸਕੂਟਰੀ ਗਸ਼ਤ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਬੱਚਿਆਂ ਦੀ ਸੁਰੱਖਿਆ ਕਰਨ ਦੇ ਨਾਲ ਉਨ੍ਹਾਂ ਨੂੰ ਜਾਗ੍ਰਿਤ ਕਰਨ ਦੇ ਨਾਲ ਸਾਇਬਰ ਸੁਰੱਖਿਆ ਦੇ ਬਾਰੇ ਵੀ ਦੱਸਿਆ ਗਿਆ। ਵਿਦਿਆਰਥੀਆਂ ਨੂੰ ਐਮਰਜੈਂਸੀ ਹੈਲਪਲਾਈਨ ਨੰਬਰ 112 ਅਤੇ ਮਹਿਲਾ ਹੈਲਪਲਾਈਨ ਨੰਬਰ 1091 ਬਾਰੇ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹਸਪਤਾਲਾਂ, ਬਾਜ਼ਾਰਾਂ, ਬੱਸ ਸਟੈਂਡ ਅਤੇ ਹੋਰ ਸੰਵੇਦਨਸ਼ੀਲ ਥਾਵਾਂ ’ਤੇ ਵੀ ਗਸ਼ਤ ਕੀਤੀ ਜਾ ਰਹੀ ਹੈ, ਵਿਸ਼ੇਸ਼ ਕਰਕੇ ਬਾਲਮੀਕੀ ਚੌਕ ਨੇੜੇ ਸਕੂਲ ਮੰਗੋਲਪੁਰੀ, ਸੰਜੇ ਗਾਂਧੀ ਹਸਪਤਾਲ ਮੰਗੋਲਪੁਰੀ, ਵਾਈ ਬਲਕ ਸਕੂਲ, ਕਾਲੀ ਮਾਤਾ ਮੰਦਰ, ਪੁਸ਼ਪਾਂਜਲੀ ਐਨਕਲੇਵ ਬੱਸ ਸਟਾਪ, ਐਸ. ਬਲਾਕ ਚੌਕ, ਜ਼ਿਲ੍ਹਾ ਪਾਰਕ ਪੱਛਮ ਵਿਹਾਰ, ਬੱਸ ਸਟੈਂਡ ਪੱਛਮ ਵਿਹਾਰ, ਜਵਾਲਾਹੇੜ੍ਹੀ ਮਾਰਕੀਟ ਆਦਿ ਥਾਵਾਂ ’ਤੇ ਪੁਲਿਸ ਦੀ ਗਸ਼ਤ ਹੋ ਰਹੀ ਹੈ। ਮਹਿਲਾ ਪੁਲਿਸ ਕਰਮਚਾਰੀ ਸਕੂਲ ਦੀਆਂ ਵਿਦਿਆਰਥਣਾਂ ਅਤੇ ਆਮ ਲੋਕਾਂ ਦੇ ਨਾਲ ਗੱਲਬਾਤ ਵੀ ਕਰ ਰਹੀਆਂ ਹਨ ਅਤੇ ਫੀਡ ਬੈਕ ਲੈ ਰਹੀਆਂ ਹਨ। ਮਹਿਲਾ ਪੁਲਿਸ ਕਰਮਚਾਰੀ ਲੋਕਾਂ ਨੂੰ ਇਹ ਵੀ ਦੱਸ ਰਹੀਆਂ ਹਨ ਕਿ ਲੋੜ ਪੈਣ ’ਤੇ ਤੁਰੰਤ ਪੁਲਿਸ ਨੂੰ ਫੋਨ ਕਰ ਕੇ ਜਾਣਕਾਰੀ ਦੇਣੀ ਚਾਹੀਦੀ ਹੈ।
ਪਿਛਲੀ ਖ਼ਬਰ ਪ੍ਰਦੂਸ਼ਣ ਕੰਟਰੋਲ ਅਤੇ ਪਾਣੀ ਪ੍ਰਬੰਧਨ ਬਾਰੇ ਡੀ. ਸੀ. ਪ੍ਰੀਤੀ ਦੀ ਪ੍ਰਧਾਨਗੀ ਹੇਠ ਸਮੀਖਿਆ ਮੀਟਿੰਗ ਅਗਲੀ ਖ਼ਬਰ ਈ-ਰਿਕਸ਼ਾ ਨੂੰ ਨਿਸ਼ਾਨਾ ਬਣਾ ਕੇ ਕੀਤੀ ਲੁੱਟਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।