07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

11 ਹਜ਼ਾਰ ਵੋਲਟੇਜ ਲਾਈਨ ਦੇ ਕਰੰਟ ਨਾਲ 2 ਨੌਜਵਾਨਾਂ ਦੀ ਮੌਤ ਪਰਿਵਾਰਕ ਮੈਂਬਰਾਂ ਨੇ ਬਿਜਲੀ ਨਿਗਮ ’ਤੇ ਲਾਪਰਵਾਹੀ ਦਾ ਦੋਸ਼ ਲਗਾਇਆ

ਅਜੀਤ ਡੈਸਕ 05-07-2026
ਕਾਲਾਂਵਾਲੀ/ਸਿਰਸਾ, 4 ਜੁਲਾਈ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਬੁਰਜ ਕਰਮਗੜ੍ਹ ਨੇੜੇ 11 ਹਜ਼ਾਰ ਵੋਲਟੇਜ ਦੀ ਲਾਈਨ ਦਾ ਕਰੰਟ ਲੱਗਣ ਨਾਲ ਪਿੰਡ ਰੋੜੀ ਦੇ ਰਹਿਣ ਵਾਲੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਉਹ ਦੋਵੇਂ ਦੋਸਤ ਸਨ ਅਤੇ ਇੱਕ ਮਸ਼ੀਨ ਨਾਲ ਪਸ਼ੂਆਂ ਲਈ ਮੱਕੀ ਵੱਢ ਕੇ ਚਾਰਾ ਤਿਆਰ ਕਰ ਰਹੇ ਸਨ। ਖੇਤ ਵਿੱਚ ਬਿਜਲੀ ਦੀਆਂ ਲਾਈਨਾਂ ਬਹੁਤ ਨੀਵੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਕਰੰਟ ਲੱਗ ਗਿਆ। ਪਰਿਵਾਰਕ ਮੈਂਬਰਾਂ ਨੇ ਬਿਜਲੀ ਨਿਗਮ ’ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ ਅਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਐਫਆਈਆਰ ਦਰਜ ਕਰਵਾਈ ਹੈ। ਉਨ੍ਹਾਂ ਨੇ ਖੇਤ ਦੇ ਮਾਲਕ ਅਤੇ ਠੇਕੇਦਾਰ ’ਤੇ ਬਿਜਲੀ ਸਪਲਾਈ ਕੱਟਣ ਦਾ ਵਾਅਦਾ ਕਰਕੇ ਉਨ੍ਹਾਂ ਨੂੰ ਗੁੰਮਰਾਹ ਕਰਨ ਦਾ ਵੀ ਦੋਸ਼ ਲਗਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਪਿੰਡ ਬੁਰਜਕਰਮਗੜ੍ਹ ਦੇ ਨੇੜੇ ਵਾਪਰਿਆ ਅਤੇ ਮ੍ਰਿਤਕ ਨੌਜਵਾਨ ਦਵਿੰਦਰ ਸਿੰਘ (19) ਅਤੇ ਦਲਜੀਤ ਸਿੰਘ (19) ਪਿੰਡ ਰੋੜੀ ਦੇ ਵਸਨੀਕ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਨਾਗੋਕੀ ਦੇ ਹਿਮਾਂਸ਼ੂ ਮਹਿਤਾ ਦਾ ਪਿੰਡ ਬੁਰਜਕਰਮਗੜ੍ਹ ਵਿੱਚ ਇੱਕ ਫਾਰਮ ਸੀ ਅਤੇ ਪਿੰਡ ਨਾਗੋਕੀ ਦੇ ਠੇਕੇਦਾਰ ਜਸਮੀਤ ਸਿੰਘ ਨੇ ਲਗਭਗ 4-5 ਏਕੜ ਵਿੱਚ ਮੱਕੀ ਦੇ ਚਾਰੇ ਦੀ ਕਟਾਈ ਦਾ ਠੇਕਾ ਲਿਆ ਸੀ। ਠੇਕੇਦਾਰ ਦੇ ਕਹਿਣ ’ਤੇ ਦਵਿੰਦਰ ਸਿੰਘ ਅਤੇ ਦਲਜੀਤ ਸਿੰਘ ਮੱਕੀ ਦੇ ਚਾਰੇ ਕਟਾਈ ਕਰਨ ਲਈ ਗਏ ਸਨ। ਇਸ ਦੌਰਾਨ ਬਿਜਲੀ ਦੀਆਂ 11 ਹਜ਼ਾਰ ਵੋਲਟੇਜ ਵਾਲੀਆਂ ਨੀਵੀਆਂ ਤਾਰਾਂ ਤੋਂ ਜਦੋਂ ਇੱਕ ਦੋਸਤ ਨੂੰ ਕਰੰਟ ਲੱਗਾ ਤਾਂ ਦੂਜੇ ਨੇ ਉਸ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਕਰੰਟ ਲੱਗ ਗਿਆ। ਚਸ਼ਮਦੀਦ ਗਵਾਹ ਜਗਦੀਪ ਸਿੰਘ ਨੇ ਕਿਹਾ ਕਿ ਦਵਿੰਦਰ ਸਿੰਘ ਅਤੇ ਦਲਜੀਤ ਸਿੰਘ ਸਵੇਰ ਤੋਂ ਹੀ ਖੇਤ ਵਿੱਚ ਕੰਮ ਕਰ ਰਹੇ ਸਨ ਅਤੇ ਮੱਕੀ ਵੱਢ ਕੇ ਚਾਰਾ ਤਿਆਰ ਕਰ ਰਹੇ ਸਨ। ਖੇਤਾਂ ’ਚ ਬਿਜਲੀ ਦੀਆਂ ਲਾਈਨਾਂ ਬਹੁਤ ਨੀਵੀਆਂ ਸਨ ਅਤੇ ਬਿਜਲੀ ਨਹੀਂ ਕੱਟੀ ਗਈ ਸੀ। ਦਵਿੰਦਰ ਸਿੰਘ ਅਤੇ ਦਲਜੀਤ ਸਿੰਘ ਟਰਾਲੀ ਵਿੱਚ ਚਾਰਾ ਭਰ ਰਹੇ ਸਨ। ਜਿਵੇਂ ਹੀ ਉਹ ਦੋਵੇਂ ਖੜ੍ਹੇ ਹੋਏ ਉਹ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਏ ਅਤੇ ਦੋਵੇਂ ਬੇਹੋਸ਼ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬੜਾਗੁੜਾ ਪੁਲੀਸ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਨੌਜਵਾਨਾਂ ਦੀ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਅਤੇ ਪੋਸਟ ਮਾਰਟਮ ਲਈ ਸਿਰਸਾ ਦੇ ਸਿਵਲ ਹਸਪਤਾਲ ਪਹੁੰਚਾਇਆ।
ਪਿਛਲੀ ਖ਼ਬਰ ਅਰੋੜਵੰਸ਼ ਸਭਾ ਦੀ ਮੀਟਿੰਗ ’ਚ ਕਈ ਮੁੱਦਿਆਂ ’ਤੇ ਵਿਚਾਰ-ਵਟਾਂਦਰਾ 23 ਮੈਂਬਰੀ ਕਮੇਟੀ ਦਾ ਗਠਨ ਅਗਲੀ ਖ਼ਬਰ ਐਚ ਟੈੱਟ ਲੈਵਲ-3 ਪ੍ਰੀਖਿਆ ਸ਼ਾਂਤੀਪੂਰਵਕ ਸਮਾਪਤ ਹੋਈ, 2,801 ਉਮੀਦਵਾਰ ਹਾਜ਼ਰ ਹੋਏ, 372 ਗੈਰਹਾਜ਼ਰ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।