19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਰਾਸ਼ਟਰਪਤੀ ਮੁਰਮੂ 5 ਦਿਨਾ ਮੱਧ ਪ੍ਰਦੇਸ਼ ਦੌਰੇ ’ਤੇ ਇੰਦੌਰ ਪੁੱਜੇ

ਅਜੀਤ ਡੈਸਕ 19-06-2026
ਇੰਦੌਰ, 18 ਜੂਨ (ਰਤਨਜੀਤ ਸਿੰਘ ਸ਼ੈਰੀ)-ਰਾਸ਼ਟਰਪਤੀ ਦ੍ਰੌਪਦੀ ਮੁਰਮੂ 18 ਤੋਂ 22 ਜੂਨ ਤੱਕ ਮੱਧ ਪ੍ਰਦੇਸ਼ ਦੇ ਦੌਰੇ ‘ਤੇ ਰਹਿਣਗੇ। ਰਾਸ਼ਟਰਪਤੀ ਮੁਰਮੂ ਅੱਜ ਸਵੇਰੇ 9:25 ਵਜੇ ਇੰਦੌਰ ਹਵਾਈ ਅੱਡੇ ‘ਤੇ ਪੁੱਜੇ, ਜਿਥੇ ਉਨ੍ਹਾਂ ਦਾ ਸਵਾਗਤ ਰਾਜਪਾਲ ਸ੍ਰੀ ਮੰਗੂ ਭਾਈ ਪਟੇਲ ਮੁੱਖ ਮੰਤਰੀ ਡਾ. ਮੋਹਨ ਯਾਦਵ, ਕੈਬਿਨਟ ਮੰਤਰੀ ਕੈਲਾਸ਼ ਵਿਜੇਵਰਗੀ, ਜਲ ਸੰਸਾਧਨ ਮੰਤਰੀ ਤੁਲਸੀਰਾਮ ਸਿਲਾਵਟ, ਮੇਅਰ ਸ੍ਰੀ ਪੁਸ਼ਯ ਮਿੱਤਰ ਭਾਰਗਵ ਆਦਿ ਨੇ ਕੀਤਾ। ਕੁੱਝ ਸਮਾਂ ਗੱਲਬਾਤ ਕਰਨ ਤੋਂ ਬਾਅਦ ਉਹ ਸਵੇਰੇ ਹੈਲੀਕਾਪਟਰ ਰਾਹੀਂ ਬੈਤੂਲ ਲਈ ਰਵਾਨਾ ਹੋ ਗਏ, ਉਥੇ ਉਹ ਬੜਾਦੇਵ ਮਹੋਤਸਵ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੋਏ। ਉਥੋਂ ਉਹ ਦੁਪਹਿਰ ਬਾਅਦ ਓਂਕਾਰੇਸ਼ਵਰ ਲਈ ਰਵਾਨਾ ਹੋ ਗਏ। ਓਂਕਾਰੇਸ਼ਵਰ ਹਿੰਦੂਆਂ ਦਾ ਪ੍ਰਸਿੱਧ ਜੋਤੀ ਲਿੰਗ ਹੈ। ਇਥੇ ਹੀ ਗੁਰੂ ਨਾਨਕ ਪਾਤਸ਼ਾਹ ਵੀ ਆਪਣੀ ਦੂਜੀ ਉਦਾਸੀ ਵੇਲੇ ਆਏ ਸਨ, ਇਥੇ ਹੀ ਉਨ੍ਹਾਂ ਨੇ ਦੱਖਣੀ ਓਂਕਾਰ ਦੀ ਬਾਣੀ ਵੀ ਰਚੀ ਸੀ । ਸ਼ਾਮ ਉਨ੍ਹਾਂ ਓਂਕਾਰੇਸ਼ਵਰ ਮੰਦਰ ਵਿਚ ਦਰਸ਼ਨ ਕਰਕੇ ਆਰਤੀ ਵਿਚ ਸ਼ਾਮਿਲ ਹੋਏ। ਰਾਤ ਵਿਸ਼ਰਾਮ ਵੀ ਇਥੇ ਕੀਤਾ ।
ਪਿਛਲੀ ਖ਼ਬਰ ਗਧੋਲਾ ਪਿੰਡ ’ਚ ਮਹਿਲਾ ਦੇ ਕਤਲ ਮਾਮਲੇ ’ਚ ਮੁਲਜ਼ਮ ਪਤੀ ਗ੍ਰਿਫ਼ਤਾਰ ਅਗਲੀ ਖ਼ਬਰ ਪੁਲਿਸ ਨੇ ਕੁਝ ਹੀ ਘੰਟਿਆਂ ਅੰਦਰ 12 ਅਤੇ 14 ਸਾਲ ਦੀ ਲੜਕੀ ਨੂੰ ਲੱਭਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।