19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਪੁਲਿਸ ਨੇ ਕੁਝ ਹੀ ਘੰਟਿਆਂ ਅੰਦਰ 12 ਅਤੇ 14 ਸਾਲ ਦੀ ਲੜਕੀ ਨੂੰ ਲੱਭਿਆ

ਅਜੀਤ ਡੈਸਕ 19-06-2026
ਨਵੀਂ ਦਿੱਲੀ, 18 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦੱਖਣੀ ਰੋਹਿਣੀ ਦੇ ਥਾਣੇ ਦੀ ਪੁਲਿਸ ਨੇ ਇਕ 16 ਸਾਲ ਦੀ ਗੁੰਮ ਹੋਈ ਲੜਕੀ ਨੂੰ ਤਿੰਨ ਘੰਟਿਆਂ ਵਿਚ ਲੱਭ ਕੇ ਉਸ ਦੇ ਮਾਪਿਆਂ ਨੂੰ ਸੌਂਪਿਆ ਹੈ। ਪੁਲਿਸ ਨੂੰ ਇਸ ਗੁੰਮ ਹੋਈ ਲੜਕੀ ਬਾਰੇ ਸ਼ਿਕਾਇਤ ਮਿਲੀ ਸੀ। ਪੁਲਿਸ ਨੇ ਆਪਣੀ ਟੀਮ ਬਣਾ ਕੇ ਤਕਨੀਕੀ ਨਿਗਰਾਨੀ, ਖ਼ੁਫੀਆ ਜਾਣਕਾਰੀ ਦੀ ਸਹਾਇਤਾ ਨਾਲ ਗੁੰਮ ਹੋਈ ਲੜਕੀ ਨੂੰ ਅਵਾਂਤਿਕਾ ਪਾਰਕ ’ਚੋਂ ਲੱਭ ਲਿਆ ਅਤੇ ਕਾਨੂੰਨੀ ਸ਼ਰਤਾਂ ਪੂਰੀਆਂ ਕਰਕੇ ਲੜਕੀ ਨੂੰ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ। ਦੱਖਣੀ ਰੋਹਿਣੀ ਦੇ ਥਾਣੇ ਦੀ ਪੁਲਿਸ ਨੇ ‘ਆਪ੍ਰੇਸ਼ਨ ਮਿਲਾਪ’ ਦਾ ਇਕ ਪ੍ਰੋਗਰਾਮ ਚਲਾਇਆ ਹੋਇਆ ਸੀ ਅਤੇ ਅਜਿਹੀਆਂ ਘਟਨਾਵਾਂ ’ਤੇ ‘ਆਪ੍ਰੇਸ਼ਨ ਮਿਲਾਪ’ ਦੀ ਟੀਮ ਤੁਰੰਤ ਕਾਰਵਾਈ ਕਰਦੀ ਹੈ। ਇਸੇ ਤਰ੍ਹਾਂ ਇਕ ਅਜਿਹੇ ਹੀ ਮਾਮਲੇ ਵਿਚ ਅਮਨ ਵਿਹਾਰ ਥਾਣੇ ਦੀ ਪੁਲਿਸ ਨੇ ਇਕ 12 ਸਾਲ ਦੀ ਲਾਪਤਾ ਹੋਈ ਲੜਕੀ ਨੂੰ ਚਾਰ ਘੰਟਿਆਂ ਵਿਚ ਲੱਭ ਲਿਆ। ਪੁਲਿਸ ਨੂੰ ਇਸ ਗੁੰਮ ਹੋਈ ਲੜਕੀ ਬਾਰੇ ਜਾਣਕਾਰੀ ਮਿਲੀ ਅਤੇ ਮਾਮਲਾ ਸੰਵੇਦਨਸ਼ੀਲ ਹੋਣ ਕਰਕੇ ਪੁਲਿਸ ਨੇ ਆਪਣੇ ਸਾਧਨਾਂ ਦੀ ਵਰਤੋਂ ਕਰਕੇ ਗੁੰਮ ਹੋਈ ਲੜਕੀ ਨੂੰ ਦਿੱਲੀ ਕੈਂਟ ਰੇਲਵੇ ਸਟੇਸ਼ਨ ਤੋਂ ਲੱਭ ਲਿਆ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਇਸ ਨਾਬਾਲਗ ਲੜਕੀ ਨੂੰ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ ਹੈ।
ਪਿਛਲੀ ਖ਼ਬਰ ਰਾਸ਼ਟਰਪਤੀ ਮੁਰਮੂ 5 ਦਿਨਾ ਮੱਧ ਪ੍ਰਦੇਸ਼ ਦੌਰੇ ’ਤੇ ਇੰਦੌਰ ਪੁੱਜੇ ਅਗਲੀ ਖ਼ਬਰ ਦਿੱਲੀ ਕਮੇਟੀ ਨੇ ਗੁਰੂ ਅਰਜਨ ਦੇਵ ਜੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।