15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਨਿਗਮ ਟੀਮ ਨੇ ਕੂੜਾ ਸੁੱਟਣ ਅਤੇ ਨਾਜਾਇਜ਼ ਕਬਜ਼ੇ ਵਾਲੇ 8 ਦੁਕਾਨਦਾਰਾਂ ਦੇ ਚਲਾਨ ਕੱਟੇ <br/>

ਨਗਰ ਨਿਗਮ ਦੀ ਟੀਮ ਸਟਰੀਟ ਵੈਂਡਰਾਂ ਨੂੰ ਚਲਾਨ ਜਾਰੀ ਕਰਦੀ ਹੋਈ | ਤਸਵੀਰ : ਨਿਮਰ <br/> 10-05-2026
ਯਮੁਨਾਨਗਰ, 9 ਮਈ (ਗੁਰਦਿਆਲ ਸਿੰਘ ਨਿਮਰ)-ਨਗਰ ਨਿਗਮ ਦੀ ਟੀਮ ਵਲੋਂ ਜਗਾਧਰੀ ਦੇ ਸ਼ਮਸ਼ਾਨਘਾਟ ਰੋਡ ਅਤੇ ਬੁਢੀਆ ਖੇਤਰ 'ਚ ਕਈ ਥਾਵਾਂ 'ਤੇ ਛਾਪੇਮਾਰੀ ਕਰਦਿਆਂ ਖੁੱਲ੍ਹੇ 'ਚ ਕੂੜਾ ਸੁੱਟਣ, ਨਾਜਾਇਜ਼ ਕਬਜ਼ੇ ਕਰਨ ਅਤੇ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਦੇ ਚਾਲਨ ਕੱਟੇ ਗਏ | ਨਿਗਮ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਦੇ ਨਿਰਦੇਸ਼ਾਂ 'ਤੇ ਕਰਵਾਈ ਕਰਦਿਆਂ ਸੈਨੀਟੇਸ਼ਨ ਇੰਸਪੈਕਟਰ ਅਮਿਤ ਕੰਬੋਜ ਦੀ ਟੀਮ ਨੇ ਬੁਢੀਆ 'ਚ ਇਕ ਬੈਗ ਬਣਾਉਣ ਵਾਲੇ ਅਤੇ ਇਕ ਕਬਾੜ ਡੀਲਰ ਸਮੇਤ ਚਾਰ ਦੁਕਾਨਦਾਰਾਂ ਵਿਰੁੱਧ ਕੂੜਾ ਫੈਲਾਉਣ ਅਤੇ ਨਾਜਾਇਜ਼ ਕਬਜ਼ਿਆਂ ਲਈ ਅਤੇ ਜਗਾਧਰੀ ਦੇ ਸ਼ਮਸ਼ਾਨਘਾਟ ਰੋਡ 'ਤੇ ਤਿੰਨ ਸਟਰੀਟ ਵੈਂਡਰਾਂ ਅਤੇ ਇਕ ਦੁਕਾਨਦਾਰ ਵਿਰੁੱਧ ਸਿੰਗਲ-ਯੂਜ਼ ਪਲਾਸਟਿਕ ਅਤੇ ਨਾਜਾਇਜ਼ ਕਬਜ਼ਿਆਂ ਲਈ ਕਾਰਵਾਈ ਕੀਤੀ | ਐਸ. ਆਈ. ਅਮਿਤ ਕੰਬੋਜ ਨੇ ਬੁਢੀਆ 'ਚ ਬੈਗ ਵੇਚਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਬੈਗ ਬਣਾਉਣ ਤੋਂ ਬਾਅਦ ਬਚਿਆ ਹੋਇਆ ਕੂੜਾ ਸੜਕ ਕਿਨਾਰੇ ਜਾਂ ਖੁੱਲ੍ਹੇ 'ਚ ਸੁੱਟਿਆ ਮਿਲਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਮੁੱਖ ਸੈਨੀਟੇਸ਼ਨ ਇੰਸਪੈਕਟਰ ਹਰਜੀਤ ਸਿੰਘ ਦੀ ਅਗਵਾਈ ਵਾਲੀ ਟੀਮ, ਜਿਸ 'ਚ ਸੈਨੀਟੇਸ਼ਨ ਇੰਸਪੈਕਟਰ ਅਮਿਤ ਕੰਬੋਜ, ਸੈਨੀਟੇਸ਼ਨ ਇੰਸਪੈਕਟਰ ਪੰਕਜ, ਸੁਰਿੰਦਰ ਕੁਮਾਰ, ਮੋਨੀ ਕੁਮਾਰ ਅਤੇ ਹੋਮ ਗਾਰਡ ਦੇ ਕਰਮਚਾਰੀ ਸ਼ਾਮਿਲ ਸਨ, ਸਭ ਤੋਂ ਪਹਿਲਾਂ ਜਗਾਧਰੀ ਦੇ ਸ਼ਮਸ਼ਾਨਘਾਟ ਰੋਡ 'ਤੇ ਪਹੁੰਚੀ | ਇਥੇ ਸਟਰੀਟ ਵੈਂਡਰਾਂ ਨੇ ਸੜਕ 'ਤੇ ਕਬਜ਼ਾ ਕੀਤਾ ਹੋਇਆ ਸੀ, ਜਿਸ ਕਾਰਨ ਟ੍ਰੈਫ਼ਿਕ ਵਾਰ-ਵਾਰ ਜਾਮ ਹੋ ਰਿਹਾ ਸੀ | ਇਸ ਮੌਕੇ ਨਿਗਮ ਟੀਮ ਨੇ ਤਿੰਨ ਸਟਰੀਟ ਵੈਂਡਰਾਂ ਅਤੇ ਇਕ ਦੁਕਾਨਦਾਰ ਖ਼ਿਲਾਫ਼ ਨਾਜਾਇਜ਼ ਕਬਜ਼ੇ ਅਤੇ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਦੇ ਚਲਾਨ ਜਾਰੀ ਕੀਤੇ ਅਤੇ ਨਾਜਾਇਜ਼ ਕਬਜ਼ੇ ਦੂਰ ਕਰਵਾਏ | ਇਸ ਤੋਂ ਬਾਅਦ ਨਿਗਮ ਟੀਮ ਬੁਢੀਆ ਖਰਵਾਂ ਰੋਡ 'ਤੇ ਪਹੁੰਚੀ, ਜਿਥੇ ਦੋ ਬੈਗ ਬਣਾਉਣ ਵਾਲੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਸੜਕ ਕਿਨਾਰੇ ਕੂੜਾ ਸੁੱਟਿਆ ਹੋਇਆ ਸੀ | ਐਸ. ਆਈ. ਅਮਿਤ ਕੰਬੋਜ ਨੇ ਮੌਕੇ 'ਤੇ ਦੋਵਾਂ ਬੈਗ ਨਿਰਮਤਾਵਾਂ ਨੂੰ ਚਲਾਨ ਜਾਰੀ ਕੀਤੇ | ਇਸ ਤੋਂ ਬਾਅਦ ਨਿਗਮ ਟੀਮ ਨੇ ਖਰਵਾਂ ਰੋਡ 'ਤੇ ਪਾਣੀ ਦੀ ਟੈਂਕੀ ਦੇ ਨੇੜੇ ਇਕ ਸਕਰੈਪ ਡੀਲਰ ਨੂੰ ਖੁੱਲ੍ਹੇ 'ਚ ਕੂੜਾ ਸੁੱਟਣ ਅਤੇ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਲਈ ਚਲਾਨ ਜਾਰੀ ਕੀਤਾ ਅਤੇ ਮੌਕੇ 'ਤੇ ਹੀ ਨਾਜਾਇਜ਼ ਕਬਜ਼ਾ ਦੂਰ ਕਰਵਾਇਆ | ਇਸ ਤੋਂ ਇਲਾਵਾ ਇਕ ਦੁਕਾਨਦਾਰ ਨੂੰ ਸਿੰਗਲ-ਯੂਜ਼ ਪਲਾਸਟਿਕ ਵੇਚਣ ਲਈ ਜੁਰਮਾਨਾ ਲਗਾਇਆ ਗਿਆ | ਸੈਨੀਟੇਸ਼ਨ ਇੰਸਪੈਕਟਰ ਅਮਿਤ ਕੰਬੋਜ ਨੇ ਕਿਹਾ ਕਿ ਜਨਤਕ ਥਾਵਾਂ 'ਤੇ ਕੂੜਾ ਸੁੱਟਣਾ ਨਾ ਸਿਰਫ਼ ਸੈਨੀਟੇਸ਼ਨ ਨਿਯਮਾਂ ਦੀ ਉਲੰਘਣਾ ਹੈ, ਬਲਕਿ ਇਹ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਵੀ ਪ੍ਰਭਾਵਿਤ ਕਰਦਾ ਹੈ | ਉਨ੍ਹਾਂ ਕਿਹਾ ਕਿ ਸਿੰਗਲ-ਯੂਜ਼ ਪਲਾਸਟਿਕ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ ਅਤੇ ਇਸ ਦੀ ਵਰਤੋਂ ਕਰਨ ਵਾਲੇ ਹਰ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸੇ ਦੌਰਾਨ ਵਧੀਕ ਨਗਰ ਕਮਿਸ਼ਨਰ ਧੀਰਜ ਕੁਮਾਰ ਨੇ ਲੋਕਾਂ ਨੂੰ ਸ਼ਹਿਰ ਨੂੰ ਸਾਫ਼ ਅਤੇ ਸੁੰਦਰ ਰੱਖਣ 'ਚ ਸਹਿਯੋਗ ਕਰਨ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਬਾਈਕ ਚੋਰੀ ਕਰਨ ਵਾਲੇ ਗਰੋਹ ਦੇ 3 ਮੈਂਬਰ ਗਿ੍ਫ਼ਤਾਰ, 8 ਚੋਰੀ ਹੋਏ ਮੋਟਰਸਾਈਕਲ ਬਰਾਮਦ ਅਗਲੀ ਖ਼ਬਰ ਟੋਹਾਣਾ ਵਿਚ ਚੋਰਾਂ ਨੇ ਸੈਣੀ ਮੈਡੀਕਲ ਹਾਲ ਨੂੰ ਬਣਾਇਆ ਨਿਸ਼ਾਨਾ, ਸੀ.ਸੀ.ਟੀ.ਵੀ. ਡੀਵੀਆਰ ਵੀ ਲੈ ਗਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।