15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਟੋਹਾਣਾ ਵਿਚ ਚੋਰਾਂ ਨੇ ਸੈਣੀ ਮੈਡੀਕਲ ਹਾਲ ਨੂੰ ਬਣਾਇਆ ਨਿਸ਼ਾਨਾ, ਸੀ.ਸੀ.ਟੀ.ਵੀ. ਡੀਵੀਆਰ ਵੀ ਲੈ ਗਏ <br/>

ਸੈਣੀ ਮੈਡੀਕਲ ਹਾਲ ਕੈਂਚੀ ਚੌਂਕ ਟੋਹਾਣਾ ਵਿੱਚ ਚੋਰਾਂ ਵੱਲੋਂ ਪੁੱਟਿਆ ਸੀ.ਸੀ.ਟੀ.ਵੀ. ਕੈਮਰੇ ਦਾ ਡੀਵੀਆਰ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 10-05-2026
ਟੋਹਾਣਾ, 9 ਮਈ (ਮਨਜੀਤ ਸਿੰਘ) - ਟੋਹਾਣਾ ਦੇ ਕੈਂਚੀ ਚੌਂਕ ਸਥਿਤ ਸੈਣੀ ਮੈਡੀਕਲ ਹਾਲ ਵਿੱਚ ਬੀਤੀ ਰਾਤ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ | ਚੋਰਾਂ ਨੇ ਰਾਤ ਦੇ ਸਮੇਂ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਦਰ ਦਾਖਲ ਹੋ ਕੇ ਸਮਾਨ ਦੀ ਤਲਾਸ਼ੀ ਲਈ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ | ਮੈਡੀਕਲ ਹਾਲ ਦੇ ਸੰਚਾਲਕ ਸੰਜੇ ਸੈਣੀ ਨੇ ਦੱਸਿਆ ਕਿ ਚੋਰ ਪਿਛਲੀ ਗਲੀ ਵੱਲੋਂ ਛੱਤ ਉੱਪਰ ਚੜ੍ਹੇ ਅਤੇ ਉੱਪਰਲੇ ਗੇਟ ਰਾਹੀਂ ਦੁਕਾਨ ਦੇ ਅੰਦਰ ਦਾਖਲ ਹੋਏ | ਅੰਦਰ ਆਉਣ ਤੋਂ ਬਾਅਦ ਚੋਰਾਂ ਨੇ ਫਰੋਲਾ-ਫਰਾਲੀ ਕੀਤੀ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਜੁੜਿਆ ਡੀਵੀਆਰ ਤਾਰਾਂ ਪੱਟ ਕੇ ਆਪਣੇ ਨਾਲ ਲੈ ਗਏ ਤਾਂ ਜੋ ਕੋਈ ਸਬੂਤ ਨਾ ਬਚ ਸਕੇ | ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਕੁਝ ਛੋਟਾ-ਮੋਟਾ ਨੁਕਸਾਨ ਕੀਤਾ ਗਿਆ ਹੈ, ਹਾਲਾਂਕਿ ਵੱਡੇ ਨੁਕਸਾਨ ਤੋਂ ਬਚਾਅ ਰਿਹਾ | ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ | ਜਿਸ ਦੀ ਸੂਚਨਾ ਟੋਹਾਣਾ ਪੁਲਿਸ ਨੂੰ ਦੇ ਦਿੱਤੀ ਗਈ ਅਤੇ ਪੁਲਿਸ ਮੌਕਾ ਦੇਖਣ ਬਾਅਦ ਅਗਲੀ ਕਾਰਵਾਈ ਵਿੱਚ ਰੁਝ ਗਈ | ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਵਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਰਾਤ ਸਮੇਂ ਗਸ਼ਤ ਵਧਾਈ ਜਾਵੇ ਅਤੇ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ |

ਪਿਛਲੀ ਖ਼ਬਰ ਨਿਗਮ ਟੀਮ ਨੇ ਕੂੜਾ ਸੁੱਟਣ ਅਤੇ ਨਾਜਾਇਜ਼ ਕਬਜ਼ੇ ਵਾਲੇ 8 ਦੁਕਾਨਦਾਰਾਂ ਦੇ ਚਲਾਨ ਕੱਟੇ <br/> ਅਗਲੀ ਖ਼ਬਰ ਅਕਾਲ ਅਕੈਡਮੀ ਭੁੰਸਲਾ ਦੇ ਖਿਡਾਰੀਆਂ ਨੇ ਇੰਟਰ ਅਕੈਡਮੀ ਬੋਇਜ਼ ਗਤਕਾ ਟੂਰਨਾਮੈਂਟ ਵਿਚ ਹਾਸਿਲ ਕੀਤੀ ਸ਼ਾਨਦਾਰ ਜਿੱਤ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।