02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ ਸੇਵਾ ਨਿਭਾ ਰਹੇ ਮਨਦੀਪ ਸਿੰਘ ਨੂੰ ਕੈਪਟਨ ਵਜੋਂ ਮਿਲੀ ਤਰੱਕੀ

ਅਜੀਤ ਡੈਸਕ 01-02-2026

ਯਮੁਨਾਨਗਰ, 31 ਜਨਵਰੀ (ਗੁਰਦਿਆਲ ਸਿੰਘ ਨਿਮਰ)-ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ ਸੇਵਾ ਨਿਭਾ ਰਹੇ ਐਸੋਸੀਏਟ ਐਨ. ਸੀ. ਸੀ. ਅਫ਼ਸਰ (ਏ. ਐਨ. ਓ.) ਮਨਦੀਪ ਸਿੰਘ ਨੂੰ ਕੈਪਟਨ ਵਜੋਂ ਤਰੱਕੀ ਮਿਲੀ ਹੈ | ਉਹ 14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਯਮੁਨਾਨਗਰ ਦੇ ਅਹਿਮ ਮੈਂਬਰ ਹਨ | 2015 ਤੋਂ ਲੈਫ. ਵਜੋਂ ਸੇਵਾ ਨਿਭਾਅ ਰਹੇ ਕੈਪਟਨ ਮਨਦੀਪ ਸਿੰਘ ਨੇ ਬਟਾਲੀਅਨ ਦੇ ਇਕ ਮਜ਼ਬੂਤ ਥੰਮ੍ਹ ਵਜੋਂ ਸ਼ਾਨਦਾਰ ਅਗਵਾਈ ਤੇ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ | ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ ਏ. ਐਨ. ਓ. ਦੇ ਤੌਰ 'ਤੇ ਉਨ੍ਹਾਂ ਅਨੁਸ਼ਾਸਨ, ਸਮਰਪਣ ਤੇ ਦੇਸ਼ ਭਗਤੀ ਦੇ ਉੱਚ ਮਿਆਰ ਸਥਾਪਿਤ ਕੀਤੇ ਹਨ, ਜਿਸ ਲਈ ਉਨ੍ਹਾਂ ਨੂੰ ਅੰਬਾਲਾ ਗਰੁੱਪ ਐਨ. ਸੀ. ਸੀ.'ਚ ਵਿਸ਼ੇਸ਼ ਮਾਨਤਾ ਮਿਲੀ ਹੈ | ਕਰਨਲ ਜਤਿੰਦਰ ਦਹੀਆ ਤੇ ਕਾਲਜ ਪਿ੍ੰ. ਅਨਿਲ ਕੁਮਾਰ ਦੀ ਹਾਜ਼ਰੀ 'ਚ ਐਨ. ਸੀ. ਸੀ. ਦਫ਼ਤਰ ਤੇਜਲੀ ਵਿਖੇ ਕਰਵਾਏ ਪਾਈਪਿੰਗ ਸਮਾਰੋਹ ਦੌਰਾਨ ਮਨਦੀਪ ਸਿੰਘ ਦੀ ਤਰੱਕੀ ਦੀ ਰਸਮੀ ਤੌਰ 'ਤੇ ਪੁਸ਼ਟੀ ਕੀਤੀ ਗਈ | ਇਸ ਮੌਕੇ ਪਿ੍ੰ. ਅਨਿਲ ਕੁਮਾਰ ਨੇ ਕੈਪਟਨ ਮਨਦੀਪ ਸਿੰਘ ਨੂੰ ਵਧਾਈ ਦਿੰਦਿਆਂ ਕੈਡਿਟਾਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਪਾਈਪਿੰਗ ਸਮਾਰੋਹ 'ਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਐਨ. ਸੀ. ਸੀ. ਅਧਿਕਾਰੀਆਂ ਸਮੇਤ ਸੇਵਾ-ਮੁਕਤ ਮੇਜਰ ਅਤੇ ਪਿ੍ੰ. ਖਾਲਸਾ ਕਾਲਜ ਕੇ. ਐਸ. ਕੰਗ ਅਤੇ ਸੇਵਾ-ਮੁਕਤ ਮੇਜਰ ਅਤੇ ਪਿ੍ੰ. ਮੁਕੰਦ ਲਾਲ ਨੈਸ਼ਨਲ ਕਾਲਜ ਰਾਦੌਰ ਦੀਪਕ ਕੌਸ਼ਿਕ ਆਦਿ ਵੀ ਹਾਜ਼ਰ ਸਨ | ਇਸੇ ਦੌਰਾਨ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਦੀ ਮੈਨੇਜਮੈਂਟ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਵੀ ਕੈਪਟਨ ਮਨਦੀਪ ਸਿੰਘ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ ਗਈ |

ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਭਾਰਤੀ ਸਿਵਲ ਰੱਖਿਆ ਕੋਡ ਦੀ ਧਾਰਾ 163 ਦੇ ਤਹਿਤ ਹੁਕਮ ਜਾਰੀ ਅਗਲੀ ਖ਼ਬਰ ਬਰਸੀ ਮਨਾਉਣ ਲਈ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਪੈਣਗੇ ਭੋਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।