02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਭਾਰਤੀ ਸਿਵਲ ਰੱਖਿਆ ਕੋਡ ਦੀ ਧਾਰਾ 163 ਦੇ ਤਹਿਤ ਹੁਕਮ ਜਾਰੀ

ਅਜੀਤ ਡੈਸਕ 01-02-2026
ਫ਼ਤਿਹਾਬਾਦ, 31 ਜਨਵਰੀ (ਹਰਬੰਸ ਸਿੰਘ ਮੰਡੇਰ)-ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ 2 ਫਰਵਰੀ ਨੂੰ ਫ਼ਤਿਹਾਬਾਦ ਜ਼ਿਲ੍ਹੇ ਦੇ ਪਿੰਡ ਪੀਲੀਮੰਦੋਰੀ ਦੇ ਪ੍ਰਸਤਾਵਿਤ ਦੌਰੇ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਨੇ ਡਰੋਨ ਨਿਯਮਾਂ 2023 ਦੇ ਤਹਿਤ ਜਿਮਨੇਜ਼ੀਅਮ ਪੀਲੀਮੰਦੋਰੀ 'ਚ ਸਥਾਪਿਤ ਹੈਲੀਪੈਡ ਸਾਈਟ, ਸਥਾਨ ਤੇ ਵੀ. ਵੀ. ਆਈ. ਪੀ. ਰੂਟ ਦੇ ਪੰਜ ਕਿੱਲੋਮੀਟਰ ਖੇਤਰ ਨੂੰ ਰੈੱਡ ਜ਼ੋਨ ਘੋਸ਼ਿਤ ਕਰ ਕੇ ਡਰੋਨ ਅਤੇ ਪੈਰਾਗਲਾਈਡਰਾਂ ਦੇ ਉਡਾਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ | ਇਸ ਤੋਂ ਇਲਾਵਾ ਸਥਾਨ ਦੇ ਪੰਜ ਕਿੱਲੋਮੀਟਰ ਦੇ ਘੇਰੇ 'ਚ ਲਾਠੀਆਂ, ਡੰਡੇ, ਤਲਵਾਰਾਂ, ਕੁਹਾੜੀਆਂ, ਬਰਛੇ, ਘਾਤਕ ਹਥਿਆਰ, ਖੁੱਲ੍ਹੀਆਂ ਪੈਟਰੋਲ, ਡੀਜ਼ਲ ਦੀਆਂ ਬੋਤਲਾਂ ਜਾਂ ਡੱਬੇ ਲੈ ਕੇ ਜਾਣ ਅਤੇ ਸਥਾਨ ਦੇ 75 ਮੀਟਰ ਦੇ ਘੇਰੇ ਵਿਚ ਸੜਕ ਦੇ ਦੋਵੇਂ ਪਾਸੇ ਵਾਹਨ ਖੜ੍ਹੇ ਕਰਨ 'ਤੇ ਪਾਬੰਦੀ ਹੈ | ਉਪਰੋਕਤ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਭਾਰਤੀ ਦੰਡ ਸੰਹਿਤਾ, 2023 ਦੀ ਧਾਰਾ 223 ਅਤੇ ਹੋਰ ਲਾਗੂ ਕਾਨੂੰਨੀ ਉਪਬੰਧਾਂ ਅਧੀਨ ਸਜ਼ਾ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਕਰਮ ਸਿੰਘ ਗਰੇਵਾਲ ਪਬਲਿਕ ਸਕੂਲ ਵਿਖੇ ਰਵਿਦਾਸ ਜੈਅੰਤੀ ਸ਼ਰਧਾ ਨਾਲ ਮਨਾਈ <br/> ਅਗਲੀ ਖ਼ਬਰ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ ਸੇਵਾ ਨਿਭਾ ਰਹੇ ਮਨਦੀਪ ਸਿੰਘ ਨੂੰ ਕੈਪਟਨ ਵਜੋਂ ਮਿਲੀ ਤਰੱਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।