04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਬਿਜਲੀ ਉਪਕਰਨ ਤੇ ਤੇਲ ਚੋਰੀ ਦੇ ਮਾਮਲੇ ’ਚ ਤਿੰਨ ਗ੍ਰਿਫਤਾਰ

ਕਾਲਾਂਵਾਲੀ/ਸਿਰਸਾ, 3 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਏ. ਵੀ.

ਅਜੀਤ ਡੈਸਕ 04-10-2026
ਕਾਲਾਂਵਾਲੀ/ਸਿਰਸਾ, 3 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਏ.ਵੀ.ਟੀ./ ਸਪੈਸ਼ਲ ਸਟਾਫ ਡੱਬਵਾਲੀ ਅਤੇ ਥਾਣਾ ਕਾਲਾਂਵਾਲੀ ਪੁਲਿਸ ਨੇ ਇੱਕ ਫਾਰਮ ਤੋਂ ਲੱਖਾਂ ਰੁਪਏ ਦੇ ਬਿਜਲੀ ਉਪਕਰਣ ਤੇ ਤੇਲ ਚੋਰੀ ਦੇ ਮਾਮਲੇ ਨੂੰ ਹੱਲ ਕੀਤਾ ਹੈ ਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਹਰਦੀਪ ਸਿੰਘ, ਸੰਦੀਪ ਕੁਮਾਰ ਤੇ ਜਗਵਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਬੁਲਾਰੇ ਨੇ ਦੱਸਿਆ ਕਿ 11 ਸਤੰਬਰ, 2026 ਨੂੰ ਥਾਣਾ ਕਾਲਾਂਵਾਲੀ ਵਿੱਚ ਪਿੰਡ ਜਗਮਾਲਵਾਲੀ ਵਿੱਚ ਸਥਿਤ ਕਲੀਨ ਰੀਨਿਊਏਬਲ ਐਨਰਜੀ ਤੋਂ ਬਿਜਲੀ ਉਪਕਰਨਾਂ ਤੇ ਡੀਜ਼ਲ ਦੀ ਚੋਰੀ ਸੰਬੰਧੀ ਸ਼ਿਕਾਇਤ ਪ੍ਰਾਪਤ ਹੋਈ ਸੀ। ਸ਼ਿਕਾਇਤਕਰਤਾ ਸਾਈਟ ਮੈਨੇਜਰ (ਇਲੈਕਟਰੋ ਕੰਟਰੋਲ ਸਿਸਟਮ) ਵਿਸ਼ਾਲ ਦੇਵ ਪਾਂਡੇ ਨੇ ਦੱਸਿਆ ਕਿ 7-8 ਸਤੰਬਰ ਦੀ ਵਿਚਕਾਰਲੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਜਗਮਾਲਵਾਲੀ ਵਿੱਚ ਸਥਿਤ ਕਲੀਨ ਰੀਨਿਊਏਬਲ ਐਨਰਜੀ ਤੋਂ ਇੱਕ ਡ੍ਰਿਲ, ਗ੍ਰਾਈਂਡਰ, ਚੋਪ ਆਰਾ ਕੱਟਣ ਵਾਲੀ ਮਸ਼ੀਨ, ਰੈਚੇਟ ਮਸ਼ੀਨ, ਮਲਟੀਮੀਟਰ, ਵੈਲਡਿੰਗ ਮਸ਼ੀਨ, ਟੂਲ ਬੈਗ, ਫਰਾਨਾ ਬੈਟਰੀ, ਹੋਲਸਾ ਕਨੈਕਟਰ, 50 ਲੀਟਰ ਡੀਜ਼ਲ, ਸਪੈਨਰ, ਐਂਕਰਿੰਗ ਬਿੱਟ, ਕੇਬਲ, ਤਾਂਬੇ ਦੀਆਂ ਪੱਟੀਆਂ ਤੇ ਇੱਕ ਜੇ.ਸੀ.ਬੀ. ਬੈਟਰੀ ਚੋਰੀ ਕਰ ਲਈ। ਐਂਟੀ-ਵਹੀਕਲ ਥੈਫਟ ਸਟਾਫ/ਸਪੈਸ਼ਲ ਸਟਾਫ ਇੰਚਾਰਜ ਰਾਜੇਸ਼ ਕੁਮਾਰ ਦੀ ਅਗਵਾਈ ਵਾਲੀ ਇੱਕ ਟੀਮ ਨੇ ਮੌਕੇ ’ਤੇ ਇਕੱਠੇ ਕੀਤੇ ਮਹੱਤਵਪੂਰਨ ਸਬੂਤਾਂ, ਸੀ.ਸੀ.ਟੀ.ਵੀ. ਫੁਟੇਜ ਤੇ ਗੁਪਤ ਜਾਣਕਾਰੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ। ਜਾਂਚ ਦੌਰਾਨ, ਟੀਮ ਨੇ ਮੁਲਜ਼ਮਾਂ ਦੇ ਸ਼ੱਕੀ ਟਿਕਾਣਿਆਂ ’ਤੇ ਛਾਪਾ ਮਾਰਿਆ ਤੇ ਉਨ੍ਹਾਂ ਵਿੱਚੋਂ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਤੋਂ ਚੋਰੀ ਕੀਤਾ ਸਾਮਾਨ ਤੇ ਅਪਰਾਧ ਵਿੱਚ ਵਰਤਿਆ ਗਿਆ ਪਿਕਅੱਪ ਟਰੱਕ ਬਰਾਮਦ ਕੀਤਾ ਗਿਆ। ਉਹਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਵਿਧਾਇਕ ਬੁੱਧ ਰਾਮ ਨੇ ਅਨਾਜ ਮੰਡੀ ’ ਚ ਬਾਸਮਤੀ ਦੀ ਬੋਲੀ ਸ਼ੁਰੂ ਕਰਵਾਈ ਅਗਲੀ ਖ਼ਬਰ 24 ਬੋਤਲ ਦੇਸੀ ਸ਼ਰਾਬ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।