04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਲਿਫਟਿੰਗ ਦੀ ਦੇਰੀ ਨੂੰ ਲੈ ਕੇ ਫੂਡ ਸਪਲਾਈ ਵਿਭਾਗ ਐਕਸਨ ਵਿਚ, ਅੱਜ ਸ਼ਾਮ ਤੱਕ ਦਾ ਅਲਟੀਮੇਟਮ

ਮਾਛੀਵਾੜਾ ਸਾਹਿਬ (ਲੁਧਿਆਣਾ), 4 ਅਕਤੂਬਰ (ਮਨੋਜ ਕੁਮਾਰ) - ਇਕ ਪਾਸੇ ਪੰਜਾਬ ਸਰਕਾਰ ਝੋਨੇ ਦਾ ਇਕ ਇਕ ਦਾਣਾ ਖ਼ਰੀਦਣ ਦੇ ਸੰਕਲਪ 'ਤੇ ਕਾਇਮ ਦਿਖਾਈ ਦੇ ਰਹੀ ਹੈ, ਪਰ ਇਸਦੇ

ਅਜੀਤ ਡੈਸਕ 04-10-2026

ਮਾਛੀਵਾੜਾ ਸਾਹਿਬ (ਲੁਧਿਆਣਾ), 4 ਅਕਤੂਬਰ (ਮਨੋਜ ਕੁਮਾਰ) - ਇਕ ਪਾਸੇ ਪੰਜਾਬ ਸਰਕਾਰ ਝੋਨੇ ਦਾ ਇਕ ਇਕ ਦਾਣਾ ਖ਼ਰੀਦਣ ਦੇ ਸੰਕਲਪ 'ਤੇ ਕਾਇਮ ਦਿਖਾਈ ਦੇ ਰਹੀ ਹੈ, ਪਰ ਇਸਦੇ ਦੂਸਰੇ ਪਾਸੇ ਸ਼ੈਲਰ ਮਾਲਕ ਆਪਣੀਆਂ ਮੰਗਾਂ ਮਨਾਉਣ ਤੱਕ ਲਿਫਟਿੰਗ ਤੋਂ ਆਨਾਕਾਨੀ ਕਰ ਰਹੇ ਹਨ।ਮਾਛੀਵਾੜਾ ਅਨਾਜ ਮੰਡੀ ਵਿਚ ਝੋਨੇ ਨਾਲ ਭਰੇ ਹਜ਼ਾਰਾਂ ਕੱਟਿਆ ਦੇ ਅੰਬਾਰ ਲੱਗ ਗਏ ਹਨ।  ਲਿਫਟਿੰਗ ਵਿਚ ਦੇਰੀ ਨੂੰ ਲੈ ਕੇ ਫੂਡ ਸਪਲਾਈ ਵਿਭਾਗ ਐਕਸਨ ਦੇ ਮੋਡ ਵਿਚ ਦਿਖਾਈ ਦੇ ਰਿਹਾ ਹੈ। ਇਸ ਮਾਮਲੇ ਤੇ ਵਿਭਾਗ ਦੇ ਸਥਾਨਕ ਅਧਿਕਾਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸ਼ੈਲਰ ਮਾਲਕਾ ਨੂੰ ਅੱਜ ਸ਼ਾਮ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ ਕਿ ਜਾਂ ਤਾਂ ਉਹ ਮੰਡੀ ਵਿਚੋਂ ਝੋਨੇ ਦੀ ਲਿਫਟਿੰਗ ਕਰਨ ਨਹੀ ਤਾਂ ਦੂਸਰੇ ਹੋਰ ਸੈਟਰਾ ਦੇ ਸ਼ੈਲਰਾ ਨੂਂ ਆਰ.ਓ. ਦੇ ਦਿੱਤਾ ਜਾਵੇਗਾ। ਇਸਦੇ ਨਾਲ ਹੀ ਸ਼ੈਲਰ ਮਾਲਕਾ ਦਾ ਤਰਕ ਹੈ ਕਿ ਇਸ ਵਾਰ ਇਲਾਕੇ ਵਿਚ ਹਾਈਬਿੑਡ ਝੋਨੇ ਦੀ ਪੈਦਾਵਾਰ ਹੈ ਤੇ ਜਿਸ ਨਾਲ ਚਾਵਲ ਦੀ ਕਵਾਲਟੀ ਵਿਚ ਜ਼ਿਆਦਾ ਟੋਟਾ ਆ ਰਿਹਾ ਹੈ।

ਪਿਛਲੀ ਖ਼ਬਰ ਪੁਲਿਸ ਵਲੋਂ ਇਕ ਵਿਅਕਤੀ ਨੂੰ ਹਿਰਾਸਤ ਚ ਲੈ ਕੇ ਤੋਂ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ ਅਗਲੀ ਖ਼ਬਰ ਪਰਗਟ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪਤਨੀ ਨਾਲ ਕੀਤੀ ਮੁਲਾਕਾਤ