26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਬਰਤਾਨੀਆ ’ਚ ਬਿਜਲੀ ਅਤੇ ਗੈਸ ਦੇ ਬਿੱਲਾਂ ’ਚ 26 ਫ਼ੀਸਦੀ ਵਾਧੇ ਦਾ ਐਲਾਨ

ਲੰਡਨ, 25 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਵਿਚ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੱਖਾਂ ਪਰਿਵਾਰਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਊਰਜਾ ਨਿਯਾਮਕ ਸੰਸਥਾ ਆਫਜੈੱਮ ਨੇ 1 ਜਨਵਰੀ 2027 ਤੋਂ ਬਿਜਲੀ ਅਤੇ ਗੈਸ ਦੀਆਂ ਕੀਮਤਾਂ ਦੀ ਨਿਰਧਾਰਤ ਸੀਮਾ ਵਿਚ 26 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ।

ਅਜੀਤ ਡੈਸਕ 26-11-2026
ਲੰਡਨ, 25 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਵਿਚ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੱਖਾਂ ਪਰਿਵਾਰਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਊਰਜਾ ਨਿਯਾਮਕ ਸੰਸਥਾ ਆਫਜੈੱਮ ਨੇ 1 ਜਨਵਰੀ 2027 ਤੋਂ ਬਿਜਲੀ ਅਤੇ ਗੈਸ ਦੀਆਂ ਕੀਮਤਾਂ ਦੀ ਨਿਰਧਾਰਤ ਸੀਮਾ ਵਿਚ 26 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ। ਇਸ ਨਾਲ ਆਮ ਘਰੇਲੂ ਖਪਤ ਦੇ ਆਧਾਰ ’ਤੇ ਸਾਲਾਨਾ ਬਿੱਲ 1,723 ਪੌਂਡ ਤੋਂ ਵਧ ਕੇ 2,166 ਪੌਂਡ ਹੋ ਜਾਵੇਗਾ। ਈਰਾਨ ਨਾਲ ਜੰਗ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਗੈਸ ਦੀਆਂ ਥੋਕ ਕੀਮਤਾਂ ਵਿਚ ਹੋਏ ਭਾਰੀ ਵਾਧੇ ਨੂੰ ਇਸ ਦਾ ਮੁੱਖ ਕਾਰਨ ਦੱਸਿਆ ਗਿਆ ਹੈ। ਨਵੀਆਂ ਦਰਾਂ 31 ਮਾਰਚ 2027 ਤੱਕ ਲਾਗੂ ਰਹਿਣਗੀਆਂ, ਜਿਸ ਤੋਂ ਬਾਅਦ ਆਫਜੈੱਮ ਵੱਲੋਂ ਮੁੜ ਕੀਮਤਾਂ ਦੀ ਸਮੀਖਿਆ ਕੀਤੀ ਜਾਵੇਗੀ। ਇਹ ਵਾਧਾ ਤਕਰੀਬਨ ਦੋ ਕਰੋੜ ਪਰਿਵਾਰਾਂ ਨੂੰ ਪ੍ਰਭਾਵਿਤ ਕਰੇਗਾ, ਜਦਕਿ ਨਿਰਧਾਰਤ ਦਰਾਂ (ਫਿਕਸਡ ਟੈਰਿਫ਼) ਵਾਲੇ ਕਰੀਬ ਇੱਕ ਕਰੋੜ ਪਰਿਵਾਰ ਇਸ ਵਾਧੇ ਤੋਂ ਫਿਲਹਾਲ ਬਚੇ ਰਹਿਣਗੇ। ਜ਼ਿਕਰਯੋਗ ਹੈ ਕਿ 2,166 ਪੌਂਡ ਸਾਲਾਨਾ ਬਿੱਲ ਦੀ ਵੱਧ ਤੋਂ ਵੱਧ ਸੀਮਾ ਨਹੀਂ ਹੈ। ਖਪਤਕਾਰਾਂ ਨੂੰ ਬਿਜਲੀ ਅਤੇ ਗੈਸ ਦੀ ਅਸਲ ਵਰਤੋਂ ਅਨੁਸਾਰ ਭੁਗਤਾਨ ਕਰਨਾ ਪਵੇਗਾ।
ਪਿਛਲੀ ਖ਼ਬਰ ਰਾਏਕੋਟ ਦੀ ਸਿਆਸਤ ’ਚ ਅਕਾਲੀ-ਭਾਜਪਾ ਗੱਠਜੋੜ ਨੇ ਬਦਲੇ ਚੋਣ ਸਮੀਕਰਨ ਅਗਲੀ ਖ਼ਬਰ ਹਾਈ ਕੋਰਟ ਵਲੋਂ ਦਾਊਦ ਇਬਰਾਹਿਮ ਨਾਲ ਜੁੜੇ ਮੁਸਾਫ਼ਿਰਖਾਨੇ ’ਚ ਲੋਕਾਂ ਦੇ ਦਾਖਲੇ ’ਤੇ ਰੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।