05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸ਼ਿਕਾਗੋ ਵਿਖੇ ਦੀਵਾਲੀ ਸਮਾਗਮ ਧੂਮਧਾਮ ਨਾਲ ਮਨਾਇਆ ਨਵੀਂ ਕਾਰਜਕਾਰਨੀ ਨੇ ਸਹੁੰ ਚੁੱਕੀ

ਸ਼ਿਕਾਗੋ, 4 ਨਵੰਬਰ (ਕੇਵਲ ਗੁਰਾਇਆ)-ਐਸੋਸੀਏਸ਼ਨ ਆਫ਼ ਸਾਊਥ ਏਸ਼ੀਅਨ ਰੀਅਲ ਅਸਟੇਟ ਪ੍ਰੋਫੈਸ਼ਨਲਜ਼ ਵਲੋਂ 10ਵਾਂ ਸਾਲਾਨਾ ਦੀਵਾਲੀ ਸਮਾਗਮ ਵਾਟਰ ਫੋਰਡ ਬੈਂਕੁਇਟ ਸੈਂਟਰ, ਐਲਮਹਰਸਟ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਐਂਕਰ ਨੀਤੀ ਅਤੇ ਮਾਨਸੀ ਵਲੋਂ ਮਹਿਮਾਨਾਂ ਦੇ ਸਵਾਗਤ ਨਾਲ ਕੀਤੀ ਗਈ, ਜਿਸ ਵਿਚ ਰੀਅਲ ਅਸਟੇਟ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਇਲੀਨੋਇਸ ਡਿਪਾਰਟਮੈਂਟ ਆਫ਼ ਫਾਈਨੈਂਸ਼ੀਅਲ ’ਤੇ ਪ੍ਰੋਫੈਸ਼ਨਲ ਰੈਗੂਲੇਸ਼ਨ ਦੇ ਸਕੱਤਰ ਮਾਰੀਓਟਰੇਟੋ ਜੂਨੀਅਰ, ਸੈਨੇਟਰ ਲੌਰਾ ਮਰਫੀ, ਸਾਬਕਾ ਅਮਰੀਕੀ ਕਾਂਗਰਸ ਮੈਂਬਰ ਮੇਲਿਸਾ ਬੀਨ ਡੂਪੇਜ ਕਾਊਂਟੀ ਬੋਰਡ ਦੇ ਮੈਂਬਰ ਸਾਬਾ ਹੈਦਰ, ਐਲਮਹਰਸਟ ਦੇ ਮੇਅਰ ਸਕਾਟ ਲੇਵਿਨ ਅਤੇ ਭਾਰਤੀ ਕੌਂਸਲੇਟ ਦੇ ਅਧਿਕਾਰੀ ਲੀਮਾ ਮੈਥਿਊ ਸਮੇਤ ਕਈ ਹੋਰ ਸਰਕਾਰੀ ਅਧਿਕਾਰੀਆਂ ਤੇ ਭਾਈਚਾਰੇ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 05-11-2026
ਸ਼ਿਕਾਗੋ, 4 ਨਵੰਬਰ (ਕੇਵਲ ਗੁਰਾਇਆ)-ਐਸੋਸੀਏਸ਼ਨ ਆਫ਼ ਸਾਊਥ ਏਸ਼ੀਅਨ ਰੀਅਲ ਅਸਟੇਟ ਪ੍ਰੋਫੈਸ਼ਨਲਜ਼ ਵਲੋਂ 10ਵਾਂ ਸਾਲਾਨਾ ਦੀਵਾਲੀ ਸਮਾਗਮ ਵਾਟਰ ਫੋਰਡ ਬੈਂਕੁਇਟ ਸੈਂਟਰ, ਐਲਮਹਰਸਟ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਐਂਕਰ ਨੀਤੀ ਅਤੇ ਮਾਨਸੀ ਵਲੋਂ ਮਹਿਮਾਨਾਂ ਦੇ ਸਵਾਗਤ ਨਾਲ ਕੀਤੀ ਗਈ, ਜਿਸ ਵਿਚ ਰੀਅਲ ਅਸਟੇਟ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਇਲੀਨੋਇਸ ਡਿਪਾਰਟਮੈਂਟ ਆਫ਼ ਫਾਈਨੈਂਸ਼ੀਅਲ ’ਤੇ ਪ੍ਰੋਫੈਸ਼ਨਲ ਰੈਗੂਲੇਸ਼ਨ ਦੇ ਸਕੱਤਰ ਮਾਰੀਓਟਰੇਟੋ ਜੂਨੀਅਰ, ਸੈਨੇਟਰ ਲੌਰਾ ਮਰਫੀ, ਸਾਬਕਾ ਅਮਰੀਕੀ ਕਾਂਗਰਸ ਮੈਂਬਰ ਮੇਲਿਸਾ ਬੀਨ ਡੂਪੇਜ ਕਾਊਂਟੀ ਬੋਰਡ ਦੇ ਮੈਂਬਰ ਸਾਬਾ ਹੈਦਰ, ਐਲਮਹਰਸਟ ਦੇ ਮੇਅਰ ਸਕਾਟ ਲੇਵਿਨ ਅਤੇ ਭਾਰਤੀ ਕੌਂਸਲੇਟ ਦੇ ਅਧਿਕਾਰੀ ਲੀਮਾ ਮੈਥਿਊ ਸਮੇਤ ਕਈ ਹੋਰ ਸਰਕਾਰੀ ਅਧਿਕਾਰੀਆਂ ਤੇ ਭਾਈਚਾਰੇ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਦੀਵਿਆਂ ਦੀ ਰਸਮ ਨਾਲ ਹੋਈ। ਚੇਅਰਮੈਨ ਪ੍ਰਦੀਪ ਬੀ. ਸ਼ੁਕਲਾ ਨੇ ਸੰਸਥਾ ਦੇ ਦਸ ਸਾਲਾਂ ਦੇ ਸਫ਼ਰ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਾਲ 2026-27 ਲਈ ਨਵੀਂ ਕਾਰਜਕਾਰਨੀ ਦੀ ਸਹੁੰ ਚੁੱਕ ਰਸਮ ਵੀ ਹੋਈ, ਜਿਸ ਵਿਚ ਨਵੇਂ ਪ੍ਰਧਾਨ ਨਿੱਕ ਵਰਮਾ ਨੇ ਸੰਸਥਾ ਨੂੰ ਹੋਰ ਉਚਾਈਆਂ ਤੱਕ ਲਿਜਾਉਣ ਦਾ ਭਰੋਸਾ ਦਿੰਦਿਆਂ ਮੈਂਬਰਸ਼ਿਪ ਵਧਾਉਣ, ਭਾਰਤ ਨਾਲ ਅੰਤਰਰਾਸ਼ਟਰੀ ਸਬੰਧ ਮਜ਼ਬੂਤ ਕਰਨ, ਮੈਂਬਰਾਂ ਨੂੰ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਨਵੀਂ ਤਕਨਾਲੋਜੀ ਦੀ ਸਿਖਲਾਈ ਦੇਣ ਅਤੇ ਨੌਜਵਾਨ ਆਗੂਆਂ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਸਾਂਝੀ ਕੀਤੀ। ਸਮਾਗਮ ਦੌਰਾਨ ਕੱਥਕ ਭੰਗੜੇ ਅਤੇ ਬਾਲੀਵੁੱਡ ਡਾਂਸ ਦੀਆਂ ਰੰਗਾਰੰਗ ਪੇਸ਼ਕਾਰੀਆਂ ਨੇ ਮਹਿਮਾਨਾਂ ਦਾ ਮਨ ਮੋਹ ਲਿਆ।
ਪਿਛਲੀ ਖ਼ਬਰ ਸ਼ਹਿਰੀਆਂ ਵੱਲੋਂ ਸੌਂਪੀ ਜਿੰਮੇਵਾਰੀ ਨਿਭਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਰਹਾਂਗੇ-ਨਾਗਰਾ ਅਗਲੀ ਖ਼ਬਰ ਐਡਿਨਬਰਾ ’ ਚ ਸਿੱਖਾਂ ਸਮੇਤ 40 ਲੱਖ ਦੱਖਣੀ ਏਸ਼ੀਆਈ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਕੀਤਾ ਯਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।