ਐਡਿਨਬਰਾ ’ ਚ ਸਿੱਖਾਂ ਸਮੇਤ 40 ਲੱਖ ਦੱਖਣੀ ਏਸ਼ੀਆਈ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਕੀਤਾ ਯਾਦ
ਗਲਾਸਗੋ, 4 ਨਵੰਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਵਿਚ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਬਰਤਾਨਵੀ ਫ਼ੌਜ ਵਲੋਂ ਲੜਨ ਵਾਲੇ ਸਿੱਖ, ਹਿੰਦੂ, ਮੁਸਲਿਮ ਅਤੇ ਗੋਰਖਾ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਲੇਡੀ ਹੇਗ ਪੌਪੀ ਫੈਕਟਰੀ ਵਿਖੇ ਹੋਏ ਇਸ ਸਮਾਗਮ ਦਾ ਪ੍ਰਬੰਧ ਬ੍ਰਿਟਿਸ਼ ਫਿਊਚਰ, ਰਾਇਲ ਬ੍ਰਿਟਿਸ਼ ਲੀਜਨ ਅਤੇ ਸਕਾਟਲੈਂਡ ਦੀ ਵਿਰਾਸਤੀ ਸੰਸਥਾ ਕਲਰਫੁਲ ਹੈਰੀਟੇਜ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ।
ਪ
ਪੰਜ ਸੈਨਿਕਾਂ ਦੇ ਕਾਂਸੀ ਦੇ ਬੁੱਤ ਨਾਲ ਮਹਿਤਾਬ ਹੁਸੈਨ।
05-11-2026
ਗਲਾਸਗੋ, 4 ਨਵੰਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਵਿਚ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਬਰਤਾਨਵੀ ਫ਼ੌਜ ਵਲੋਂ ਲੜਨ ਵਾਲੇ ਸਿੱਖ, ਹਿੰਦੂ, ਮੁਸਲਿਮ ਅਤੇ ਗੋਰਖਾ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਲੇਡੀ ਹੇਗ ਪੌਪੀ ਫੈਕਟਰੀ ਵਿਖੇ ਹੋਏ ਇਸ ਸਮਾਗਮ ਦਾ ਪ੍ਰਬੰਧ ਬ੍ਰਿਟਿਸ਼ ਫਿਊਚਰ, ਰਾਇਲ ਬ੍ਰਿਟਿਸ਼ ਲੀਜਨ ਅਤੇ ਸਕਾਟਲੈਂਡ ਦੀ ਵਿਰਾਸਤੀ ਸੰਸਥਾ ਕਲਰਫੁਲ ਹੈਰੀਟੇਜ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਸਮਾਗਮ ਵਿਚ ਦੱਖਣੀ ਏਸ਼ੀਆਈ ਭਾਈਚਾਰੇ ਦੇ ਬਜ਼ੁਰਗਾਂ ਅਤੇ ਉਨ੍ਹਾਂ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਦੇ ਪੁਰਖਿਆਂ ਨੇ ਵਿਸ਼ਵ ਯੁੱਧਾਂ ਵਿਚ ਹਿੱਸਾ ਲਿਆ ਸੀ। ਇਸ ਮੌਕੇ ‘ਫਰਗਾਟਨ ਆਰਮੀ’ (ਵਿਸਾਰੇ ਗਏ ਸੈਨਿਕ) ਨਾਮੀ ਵਿਸ਼ੇਸ਼ ਪ੍ਰਦਰਸ਼ਨੀ ਦਿਖਾਈ ਗਈ, ਜਿਸ ਵਿਚ ਭਾਰਤੀ ਉਪ-ਮਹਾਂਦੀਪ ਦੇ ਸੈਨਿਕਾਂ ਦੀਆਂ ਜੰਗੀ ਸੇਵਾਵਾਂ ਅਤੇ ਕੁਰਬਾਨੀਆਂ ਨੂੰ ਉਜਾਗਰ ਕੀਤਾ ਗਿਆ। ਹਾਜ਼ਰੀਨ ਨੇ ਪੌਪੀ ਫੈਕਟਰੀ ਦਾ ਦੌਰਾ ਕੀਤਾ ਅਤੇ ਆਪਣੇ ਪੁਰਖਿਆਂ ਨਾਲ ਜੁੜੀਆਂ ਜੰਗੀ ਯਾਦਾਂ ਵੀ ਸਾਂਝੀਆਂ ਕੀਤੀਆਂ। ਬ੍ਰਿਟਿਸ਼ ਫਿਊਚਰ ਅਨੁਸਾਰ ਪਹਿਲੇ ਵਿਸ਼ਵ ਯੁੱਧ ਵਿਚ ਭਾਰਤੀ ਉਪ-ਮਹਾਂਦੀਪ ਦੇ ਲਗਭਗ 15 ਲੱਖ ਅਤੇ ਦੂਜੇ ਵਿਸ਼ਵ ਯੁੱਧ ਵਿਚ ਕਰੀਬ 25 ਲੱਖ ਸੈਨਿਕਾਂ ਨੇ ਸੇਵਾ ਨਿਭਾਈ ਸੀ। ਇਨ੍ਹਾਂ ਵਿਚ ਵੱਡੀ ਗਿਣਤੀ ਪੰਜਾਬੀ ਅਤੇ ਸਿੱਖ ਸੈਨਿਕਾਂ ਦੀ ਵੀ ਸੀ। ਪ੍ਰਦਰਸ਼ਨੀ ਦਾ ਮੁੱਖ ਆਕਰਸ਼ਣ ਪੰਜ ਸੈਨਿਕਾਂ ਦਾ ਕਾਂਸੀ ਦਾ ਬੁੱਤ ਹੈ, ਜਿਸ ਨੂੰ ਗਲਾਸਗੋ ਵਿਚ ਜਨਮੇ ਕਲਾਕਾਰ ਮਹਿਤਾਬ ਹੁਸੈਨ ਨੇ ਤਿਆਰ ਕੀਤਾ ਹੈ। ਉਨ੍ਹਾਂ ਦੇ ਦਾਦਾ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਬਰਮਾ ਵਿਚ ਸੇਵਾ ਨਿਭਾਈ ਸੀ। ਬ੍ਰਿਟਿਸ਼ ਫਿਊਚਰ ਦੇ ਡਾਇਰੈਕਟਰ ਸੁੰਦਰ ਕਟਵਾਲਾ ਨੇ ਕਿਹਾ ਕਿ ਦੱਖਣੀ ਏਸ਼ਿਆਈ ਸੈਨਿਕਾਂ ਦਾ ਯੋਗਦਾਨ ਬਰਤਾਨੀਆ ਦੇ ਇਤਿਹਾਸ ਦਾ ਅਹਿਮ ਹਿੱਸਾ ਹੈ, ਜਿਸ ਨੂੰ ਵਧੇਰੇ ਮਾਨਤਾ ਮਿਲਣੀ ਚਾਹੀਦੀ ਹੈ। ਕਲਰਫੁਲ ਹੈਰੀਟੇਜ ਦੇ ਖੋਜ ਮੁਖੀ ਡਾ. ਸਾਕਿਬ ਰਜ਼ਾਕ ਨੇ ਵੀ ਇਨ੍ਹਾਂ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਸਕਾਟਲੈਂਡ ਦੇ ਸਾਂਝੇ ਇਤਿਹਾਸ ਦਾ ਮਹੱਤਵਪੂਰਨ ਹਿੱਸਾ ਦੱਸਿਆ। ਬ੍ਰਿਟਿਸ਼ ਫਿਊਚਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸੈਨਿਕਾਂ ਦਾ ਕਾਂਸੀ ਦਾ ਬੁੱਤ ਗਲਾਸਗੋ ਦੇ ਇਕ ਗੁਰਦੁਆਰੇ ਵਿਚ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਤੋਂ ਬਾਅਦ ਪ੍ਰਦਰਸ਼ਨੀ ਇਨਵਰਨੈੱਸ ਅਤੇ ਸਟਰਲਿੰਗ ਜਾਵੇਗੀ। ਇਸ ਉਪਰਾਲੇ ਨੂੰ ਸਕਾਟਲੈਂਡ ਵਿਚ ਵਸਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਲਈ ਵਿਸ਼ੇਸ਼ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।