04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਅਮਰੀਕਾ ਵਲੋਂ ਅਫ਼ਗਾਨਾਂ ਨੂੰ ਪਾਕਿਸਤਾਨ ਰਾਹੀਂ ਵਾਪਸ ਭੇਜਣ ਦੀ ਤਿਆਰੀ

ਨਿਊਯਾਰਕ, 3 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਟਰੰਪ ਪ੍ਰਸ਼ਾਸਨ ਨੇ ਅਮਰੀਕਾ ਵਿਚ ਹਿਰਾਸਤ ਅਧੀਨ ਕਰੀਬ 200 ਅਫ਼ਗਾਨ ਨਾਗਰਿਕਾਂ ਨੂੰ ਪਾਕਿਸਤਾਨ ਰਾਹੀਂ ਅਫ਼ਗਾਨਿਸਤਾਨ ਵਾਪਸ ਭੇਜਣ ਦੀ ਯੋਜਨਾ ਬਣਾਈ ਹੈ। ਅਮਰੀਕੀ ਕਾਂਗਰਸ ਦੇ 66 ਮੈਂਬਰਾਂ ਨੇ ਇਹ ਕਾਰਵਾਈ ਰੋਕਣ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਵਿਚ ਅਮਰੀਕੀ ਫ਼ੌਜਾਂ ਦਾ ਸਾਥ ਦੇਣ ਵਾਲੇ ਲੋਕ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਹਨ, ਜਿਨ੍ਹਾਂ ਦੀ ਜਾਨ ਨੂੰ ਤਾਲਿਬਾਨ ਤੋਂ ਖ਼ਤਰਾ ਹੋ ਸਕਦਾ ਹੈ।

ਅਜੀਤ ਡੈਸਕ 04-11-2026
ਨਿਊਯਾਰਕ, 3 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਟਰੰਪ ਪ੍ਰਸ਼ਾਸਨ ਨੇ ਅਮਰੀਕਾ ਵਿਚ ਹਿਰਾਸਤ ਅਧੀਨ ਕਰੀਬ 200 ਅਫ਼ਗਾਨ ਨਾਗਰਿਕਾਂ ਨੂੰ ਪਾਕਿਸਤਾਨ ਰਾਹੀਂ ਅਫ਼ਗਾਨਿਸਤਾਨ ਵਾਪਸ ਭੇਜਣ ਦੀ ਯੋਜਨਾ ਬਣਾਈ ਹੈ। ਅਮਰੀਕੀ ਕਾਂਗਰਸ ਦੇ 66 ਮੈਂਬਰਾਂ ਨੇ ਇਹ ਕਾਰਵਾਈ ਰੋਕਣ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਵਿਚ ਅਮਰੀਕੀ ਫ਼ੌਜਾਂ ਦਾ ਸਾਥ ਦੇਣ ਵਾਲੇ ਲੋਕ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਹਨ, ਜਿਨ੍ਹਾਂ ਦੀ ਜਾਨ ਨੂੰ ਤਾਲਿਬਾਨ ਤੋਂ ਖ਼ਤਰਾ ਹੋ ਸਕਦਾ ਹੈ। ਅਦਾਲਤ ਵਿਚ ਦਾਖ਼ਲ ‘ਆਈਸ’ ਦੇ ਇਕ ਅਧਿਕਾਰੀ ਦੇ ਹਲਫ਼ਨਾਮੇ ਅਨੁਸਾਰ ਇਨ੍ਹਾਂ ਲੋਕਾਂ ਨੂੰ ਲੁਈਜ਼ੀਆਨਾ ਤੋਂ ਜਹਾਜ਼ ਰਾਹੀਂ ਪਾਕਿਸਤਾਨ ਤੇ ਉੱਥੋਂ ਜ਼ਮੀਨੀ ਰਸਤੇ ਅਫ਼ਗਾਨਿਸਤਾਨ ਪਹੁੰਚਾਉਣ ਦੀ ਤਿਆਰੀ ਹੈ। ਸਹਾਇਤਾ ਜਥੇਬੰਦੀਆਂ ਨੇ ਘੱਟੋ-ਘੱਟ 150 ਅਫ਼ਗਾਨਾਂ ਨੂੰ ਭੇਜੇ ਜਾਣ ਦੀ ਗੱਲ ਕਹੀ ਹੈ। ਹਾਲਾਂਕਿ ਇਕ ਅਮਰੀਕੀ ਅਧਿਕਾਰੀ ਮੁਤਾਬਕ ਯੋਜਨਾ ਵਿਚ ਹਾਲੇ ਤਬਦੀਲੀ ਹੋ ਸਕਦੀ ਹੈ ਤੇ ਉਡਾਣ ਦਾ ਸਮਾਂ ਪੱਕਾ ਨਹੀਂ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਗ੍ਰਹਿ ਸੁਰੱਖਿਆ ਮੰਤਰੀ ਮਾਰਕਵੇਨ ਮਲਿਨ ਨੂੰ ਲਿਖੇ ਪੱਤਰ ਵਿਚ ਸੰਸਦ ਮੈਂਬਰਾਂ ਨੇ ਕਿਹਾ ਕਿ ਅਮਰੀਕੀ ਫ਼ੌਜੀਆਂ ਲਈ ਆਪਣੀ ਜਾਨ ਜੋਖ਼ਮ ਵਿਚ ਪਾਉਣ ਵਾਲੇ ਅਫ਼ਗਾਨਾਂ ਦਾ ਸਾਥ ਛੱਡਣਾ ਉਨ੍ਹਾਂ ਨਾਲ ਕੀਤੇ ਵਾਅਦੇ ਤੋਂ ਮੁਕਰਨ ਦੇ ਬਰਾਬਰ ਹੋਵੇਗਾ।
ਪਿਛਲੀ ਖ਼ਬਰ ਪੰਜਾਬ ਦੀਆਂ ਸਾਈਕਲਿਸਟ ਧੀਆਂ ਨੇ ਰਚਿਆ ਇਤਿਹਾਸ , 7 ਸਾਲ ਪੁਰਾਣਾ ਕੌਮੀ ਰਿਕਾਰਡ ਤੋੜ ਕੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਪਿੰਡ ਅਬੁੱਲਖੁਰਾਣਾ ਦੀ ਸੁਨੀਤਾ ਨੇ ਨੈਸ਼ਨਲ ਅਥਲੈਟਿਕਸ ਮੁਕਾਬਲਿਆਂ ’ਚ ਜਿੱਤੇ 2 ਸੋਨ ਤਗ਼ਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।