30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਲੈਸਟਰ ਵਿਖੇ ਕਰਵਾਚੌਥ ਦੇ ਤਿਉਹਾਰ ਦੀਆਂ ਲੱਗੀਆਂ ਖੂਬ ਰੌਣਕਾਂ

ਲੈਸਟਰ (ਇੰਗਲੈਂਡ), 29 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਸੱਤ ਸਮੁੰਦਰ ਪਾਰ ਵਿਦੇਸ਼ਾਂ ਵਿਚ ਵੱਸਦੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਵੱਲੋਂ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ, ਰੀਤੀ-ਰਿਵਾਜਾਂ ਅਤੇ ਤਿਉਹਾਰਾਂ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਇੱਕ ਹੋਰ ਖੂਬਸੂਰਤ ਮਿਸਾਲ ਉਸ ਸਮੇਂ ਵੇਖਣ ਨੂੰ ਮਿਲੀ, ਜਦੋਂ ਇੰਗਲੈਂਡ ਦੇ ਪ੍ਰਸਿੱਧ ਸ਼ਹਿਰ ਲੈਸਟਰ ਵਿਖੇ ਸੁਹਾਗਣਾਂ ਦਾ ਪਵਿੱਤਰ ਤਿਉਹਾਰ ਕਰਵਾਚੌਥ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪ੍ਰੀਤ ਅਤੇ ਹੁਮੇਰਾ ਵੱਲੋਂ ਸਾਂਝੇ ਤੌਰ ‘ਤੇ ਕਰਵਾਏ ਗਏ ਇਸ ਵਿਸ਼ਾਲ ਸਮਾਗਮ ਨੇ ਨਾ ਸਿਰਫ਼ ਭਾਰਤੀ ਸੱਭਿਆਚਾਰ ਦੀਆਂ ਖੂਬਸੂਰਤ ਰਵਾਇਤਾਂ ਨੂੰ ਉਜਾਗਰ ਕੀਤਾ, ਸਗੋਂ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਦੀਆਂ ਔਰਤਾਂ ਨੂੰ ਇੱਕ ਮੰਚ ‘ਤੇ ਇਕੱਠਾ ਕਰਕੇ ਆਪਸੀ ਪਿਆਰ, ਏਕਤਾ ਅਤੇ ਭਾਈਚਾਰਕ ਸਾਂਝ ਦਾ ਵੀ ਪ੍ਰਭਾਵਸ਼ਾਲੀ ਸੁਨੇਹਾ ਦਿੱਤਾ।

ਅਜੀਤ ਡੈਸਕ 30-10-2026

ਲੈਸਟਰ (ਇੰਗਲੈਂਡ), 29 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਸੱਤ ਸਮੁੰਦਰ ਪਾਰ ਵਿਦੇਸ਼ਾਂ ਵਿਚ ਵੱਸਦੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਵੱਲੋਂ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ, ਰੀਤੀ-ਰਿਵਾਜਾਂ ਅਤੇ ਤਿਉਹਾਰਾਂ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਇੱਕ ਹੋਰ ਖੂਬਸੂਰਤ ਮਿਸਾਲ ਉਸ ਸਮੇਂ ਵੇਖਣ ਨੂੰ ਮਿਲੀ, ਜਦੋਂ ਇੰਗਲੈਂਡ ਦੇ ਪ੍ਰਸਿੱਧ ਸ਼ਹਿਰ ਲੈਸਟਰ ਵਿਖੇ ਸੁਹਾਗਣਾਂ ਦਾ ਪਵਿੱਤਰ ਤਿਉਹਾਰ ਕਰਵਾਚੌਥ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪ੍ਰੀਤ ਅਤੇ ਹੁਮੇਰਾ ਵੱਲੋਂ ਸਾਂਝੇ ਤੌਰ ‘ਤੇ ਕਰਵਾਏ ਗਏ ਇਸ ਵਿਸ਼ਾਲ ਸਮਾਗਮ ਨੇ ਨਾ ਸਿਰਫ਼ ਭਾਰਤੀ ਸੱਭਿਆਚਾਰ ਦੀਆਂ ਖੂਬਸੂਰਤ ਰਵਾਇਤਾਂ ਨੂੰ ਉਜਾਗਰ ਕੀਤਾ, ਸਗੋਂ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਦੀਆਂ ਔਰਤਾਂ ਨੂੰ ਇੱਕ ਮੰਚ ‘ਤੇ ਇਕੱਠਾ ਕਰਕੇ ਆਪਸੀ ਪਿਆਰ, ਏਕਤਾ ਅਤੇ ਭਾਈਚਾਰਕ ਸਾਂਝ ਦਾ ਵੀ ਪ੍ਰਭਾਵਸ਼ਾਲੀ ਸੁਨੇਹਾ ਦਿੱਤਾ। ਪ੍ਰਬੰਧਕਾਂ ਅਨੁਸਾਰ ਲੈਸਟਰ ਸ਼ਹਿਰ ਵਿੱਚ ਪਹਿਲੀ ਵਾਰ ਕਰਵਾਚੌਥ ਦਾ ਤਿਉਹਾਰ ਇੰਨੇ ਵੱਡੇ ਪੱਧਰ ‘ਤੇ ਮਨਾਇਆ ਗਿਆ, ਜਿਸ ਵਿੱਚ ਵੱਖ-ਵੱਖ ਕਮਿਊਨਿਟੀਆਂ ਨਾਲ ਸਬੰਧਤ ਔਰਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਸਮਾਗਮ ਦੀ ਸਭ ਤੋਂ ਦਿਲਚਸਪ ਅਤੇ ਵਿਲੱਖਣ ਗੱਲ ਇਹ ਰਹੀ ਕਿ ਕਰਵਾਚੌਥ ਦੇ ਰਵਾਇਤੀ ਤਿਉਹਾਰ ਨੇ ਧਰਮਾਂ ਅਤੇ ਭਾਈਚਾਰਿਆਂ ਦੀਆਂ ਵਲਗਣਾਂ ਤੋਂ ਉੱਪਰ ਉੱਠ ਕੇ ਆਪਸੀ ਸਾਂਝ ਦੇ ਇੱਕ ਖੂਬਸੂਰਤ ਜਸ਼ਨ ਦਾ ਰੂਪ ਧਾਰਨ ਕਰ ਲਿਆ। ਸਮਾਗਮ ਦੌਰਾਨ ਰਵਾਇਤੀ ਅਤੇ ਰੰਗ-ਬਿਰੰਗੇ ਪਹਿਰਾਵਿਆਂ ਵਿੱਚ ਸਜੀਆਂ ਔਰਤਾਂ ਨੇ ਜਿੱਥੇ ਤਿਉਹਾਰ ਦੀ ਰੌਣਕ ਨੂੰ ਚਾਰ ਚੰਨ ਲਗਾਏ, ਉੱਥੇ ਹੀ ਉਨ੍ਹਾਂ ਦੇ ਚਿਹਰਿਆਂ ‘ਤੇ ਨਜ਼ਰ ਆ ਰਹੀ ਖੁਸ਼ੀ ਅਤੇ ਉਤਸ਼ਾਹ ਨੇ ਸਮੁੱਚੇ ਮਾਹੌਲ ਨੂੰ ਹੋਰ ਵੀ ਖੁਸ਼ਗਵਾਰ ਬਣਾ ਦਿੱਤਾ। ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਸਟਾਲ ਵੀ ਲਗਾਏ ਗਏ, ਜਿਨ੍ਹਾਂ ਪ੍ਰਤੀ ਔਰਤਾਂ ਵੱਲੋਂ ਵਿਸ਼ੇਸ਼ ਦਿਲਚਸਪੀ ਦਿਖਾਈ ਗਈ। ਖ਼ਾਸ ਤੌਰ ‘ਤੇ ਮਹਿੰਦੀ ਦੇ ਸਟਾਲ ਔਰਤਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ, ਜਿੱਥੇ ਵੱਡੀ ਗਿਣਤੀ ਵਿੱਚ ਔਰਤਾਂ ਨੇ ਆਪਣੇ ਹੱਥਾਂ ‘ਤੇ ਮਹਿੰਦੀ ਦੇ ਖੂਬਸੂਰਤ ਡਿਜ਼ਾਈਨ ਬਣਵਾ ਕੇ ਕਰਵਾਚੌਥ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਮਹਿੰਦੀ ਦੇ ਰੰਗਾਂ, ਰਵਾਇਤੀ ਪਹਿਰਾਵਿਆਂ ਅਤੇ ਤਿਉਹਾਰ ਦੀਆਂ ਰੌਣਕਾਂ ਨੇ ਵਿਦੇਸ਼ੀ ਧਰਤੀ ‘ਤੇ ਭਾਰਤੀ ਸੱਭਿਆਚਾਰ ਦੀ ਮਨਮੋਹਕ ਝਲਕ ਪੇਸ਼ ਕੀਤੀ। ਇਸ ਵਿਸ਼ੇਸ਼ ਸਮਾਗਮ ਵਿੱਚ ਮਨਜਿੰਦਰ ਪੁਰੇਵਾਲ, ਹਰਵਿੰਦਰ ਰਾਏ, ਜਸਵੀਰ ਕੌਰ ਅਤੇ ਰਸਮਿੰਦਰ ਕੌਰ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ। ਕਰਵਾਚੌਥ ਦੇ ਇਸ ਵਿਸ਼ਾਲ ਸਮਾਗਮ ਨੂੰ ਸਫ਼ਲ ਬਣਾਉਣ ਲਈ ਪ੍ਰੀਤ ਅਤੇ ਹੁਮੇਰਾ ਵੱਲੋਂ ਕੀਤੀ ਗਈ ਸਾਂਝੀ ਪਹਿਲ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਰਹੀ। ਦੋਵਾਂ ਪ੍ਰਬੰਧਕਾਂ ਨੇ ਇਸ ਤਿਉਹਾਰ ਰਾਹੀਂ ਵੱਖ-ਵੱਖ ਭਾਈਚਾਰਿਆ ਂ ਦੀਆਂ ਔਰਤਾਂ ਨੂੰ ਇੱਕ ਅਜਿਹਾ ਸਾਂਝਾ ਮੰਚ ਪ੍ਰਦਾਨ ਕੀਤਾ, ਜਿੱਥੇ ਉਨ੍ਹਾਂ ਨੂੰ ਆਪਸੀ ਮੇਲ-ਮਿਲਾਪ ਵਧਾਉਣ, ਇੱਕ-ਦੂਜੇ ਦੇ ਸੱਭਿਆਚਾਰ ਨੂੰ ਨੇੜਿਓਂ ਜਾਣਨ ਅਤੇ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਮਿਲਿਆ। ਜ਼ਿਕਰਯੋਗ ਹੈ ਕਿ ਕਰਵਾਚੌਥ ਦਾ ਤਿਉਹਾਰ ਭਾਰਤੀ ਸੱਭਿਆਚਾਰ ਵਿੱਚ ਪਤੀ-ਪਤਨੀ ਦੇ ਪਿਆਰ, ਵਿਸ਼ਵਾਸ ਅਤੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਪਰ ਲੈਸਟਰ ਵਿੱਚ ਮਨਾਏ ਗਏ ਇਸ ਸਮਾਗਮ ਨੇ ਇਸ ਤਿਉਹਾਰ ਨੂੰ ਇੱਕ ਹੋਰ ਵਿਸ਼ਾਲ ਪਛਾਣ ਦਿੰਦਿਆਂ ਇਸ ਨੂੰ ਔਰਤਾਂ ਦੀ ਆਪਸੀ ਸਾਂਝ, ਦੋਸਤੀ ਅਤੇ ਸੱਭਿਆਚਾਰਕ ਏਕਤਾ ਦੇ ਜਸ਼ਨ ਵਜੋਂ ਵੀ ਪੇਸ਼ ਕੀਤਾ। ਵਿਦੇਸ਼ਾਂ ਵਿੱਚ ਵੱਸਦੇ ਭਾਰਤੀ ਪਰਿਵਾਰਾਂ ਲਈ ਅਜਿਹੇ ਸਮਾਗਮ ਵਿਸ਼ੇਸ਼ ਮਹੱਤਵ ਰੱਖਦੇ ਹਨ, ਕਿਉਂਕਿ ਇਨ੍ਹਾਂ ਰਾਹੀਂ ਜਿੱਥੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦਾ ਮੌਕਾ ਮਿਲਦਾ ਹੈ, ਉੱਥੇ ਹੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਆਪਣੇ ਸੱਭਿਆਚਾਰ ਅਤੇ ਰਵਾਇਤਾਂ ਦੀ ਮਹੱਤਤਾ ਪਹੁੰਚਾਉਣ ਵਿੱਚ ਵੀ ਮਦਦ ਮਿਲਦੀ ਹੈ। ਪ੍ਰੀਤ ਅਤੇ ਹੁਮੇਰਾ ਵੱਲੋਂ ਕਰਵਾਇਆ ਗਿਆ ਇਹ ਸਮਾਗਮ ਇਸ ਗੱਲ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ ਕਿ ਭਾਵੇਂ ਪੰਜਾਬੀ ਅਤੇ ਭਾਰਤੀ ਭਾਈਚਾਰਾ ਆਪਣੀ ਜਨਮ ਭੂਮੀ ਤੋਂ ਹਜ਼ਾਰਾਂ ਮੀਲ ਦੂਰ ਵੱਸ ਰਿਹਾ ਹੈ, ਪਰ ਆਪਣੇ ਤਿਉਹਾਰਾਂ, ਰਵਾਇਤਾਂ ਅਤੇ ਸੱਭਿਆਚਾਰ ਪ੍ਰਤੀ ਉਸ ਦਾ ਮੋਹ ਅੱਜ ਵੀ ਬਰਕਰਾਰ ਹੈ। ਕੁੱਲ ਮਿਲਾ ਕੇ ਲੈਸਟਰ ਵਿਖੇ ਮਨਾਇਆ ਗਿਆ ਕਰਵਾਚੌਥ ਦਾ ਇਹ ਵਿਸ਼ਾਲ ਤਿਉਹਾਰ ਜਿੱਥੇ ਔਰਤਾਂ ਲਈ ਖੁਸ਼ੀਆਂ, ਉਤਸ਼ਾਹ ਅਤੇ ਯਾਦਗਾਰੀ ਪਲਾਂ ਦੀ ਸੌਗਾਤ ਲੈ ਕੇ ਆਇਆ, ਉੱਥੇ ਹੀ ਪ੍ਰੀਤ ਅਤੇ ਹੁਮੇਰਾ ਦੀ ਸਾਂਝੀ ਪਹਿਲ ਨੇ ਇਹ ਵੀ ਸਾਬਤ ਕੀਤਾ ਕਿ ਤਿਉਹਾਰ ਸਿਰਫ਼ ਰਸਮਾਂ ਨਿਭਾਉਣ ਦਾ ਸਾਧਨ ਹੀ ਨਹੀਂ, ਸਗੋਂ ਵੱਖ-ਵੱਖ ਸੱਭਿਆਚਾਰਾਂ ਅਤੇ ਭਾਈਚਾਰਿਆਂ ਦੇ ਲੋਕਾਂ ਨੂੰ ਪਿਆਰ ਅਤੇ ਸਦਭਾਵਨਾ ਦੀ ਡੋਰ ਵਿੱਚ ਪਰੋਣ ਦਾ ਇੱਕ ਬਿਹਤਰੀਨ ਜ਼ਰੀਆ ਵੀ ਹਨ।

ਪਿਛਲੀ ਖ਼ਬਰ ਤੀਜਾ ਏ.ਐਸ.ਏ. ਹਾਕੀ ਕਾਰਨੀਵਲ ਸੱਭਿਆਚਾਰਕ ਸਾਂਝ ਤੇ ਖੇਡ ਭਾਵਨਾ ਦਾ ਪ੍ਰਤੀਕ ਬਣਿਆ ਅਗਲੀ ਖ਼ਬਰ ਸਕਾਟਲੈਂਡ ਦੀਆਂ ਜੇਲ੍ਹਾਂ ਵਿਚ ਕੈਦੀਆਂ ਦੀ ਗਿਣਤੀ 9,450 ਤੱਕ ਪਹੁੰਚਣ ਦਾ ਖ਼ਦਸ਼ਾ ਸਰਕਾਰ ਦੇ ਨਵੇਂ ਅੰਕੜਿਆਂ ਨੇ ਵਧਾਈ ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।