28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਮਹਾਰਾਜਾ ਦਲੀਪ ਸਿੰਘ ਦੀ 133 ਵੀਂ ਬਰਸੀ ਮੌਕੇ ਥੈਟਫੋਰਡ ਵਿਖੇ ਸ਼ਰਧਾਂਜਲੀ ਸਮਾਗਮ

ਲੰਡਨ, 27 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਦੇ ਆਖ਼ਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੀ 133ਵੀਂ ਬਰਸੀ ਮੌਕੇ ਐਂਗਲੋ ਪੰਜਾਬ ਹੈਰੀਟੇਜ ਫਾਊਂਡੇਸ਼ਨ ਅਤੇ ਐਸੈਕਸ ਕਲਚਰਲ ਡਾਇਵਰਸਿਟੀ ਪ੍ਰੋਜੈਕਟ ਵਲੋਂ ਐਲਵੇਡਨ ਸਥਿਤ ਸੇਂਟ ਐਂਡਰਿਊ ਐਂਡ ਸੇਂਟ ਪੈਟ੍ਰਿਕ ਚਰਚ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਹਾਰਾਜਾ ਦਲੀਪ ਸਿੰਘ ਦੀ ਸਮਾਧ ’ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਦੇ ਜੀਵਨ, ਸਿੱਖ ਰਾਜ ਦੇ ਇਤਿਹਾਸ ਅਤੇ ਬਰਤਾਨੀਆ ਨਾਲ ਜੁੜੀ ਵਿਰਾਸਤ ਨੂੰ ਯਾਦ ਕੀਤਾ ਗਿਆ।

ਅਜੀਤ ਡੈਸਕ 28-10-2026
ਲੰਡਨ, 27 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਦੇ ਆਖ਼ਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੀ 133ਵੀਂ ਬਰਸੀ ਮੌਕੇ ਐਂਗਲੋ ਪੰਜਾਬ ਹੈਰੀਟੇਜ ਫਾਊਂਡੇਸ਼ਨ ਅਤੇ ਐਸੈਕਸ ਕਲਚਰਲ ਡਾਇਵਰਸਿਟੀ ਪ੍ਰੋਜੈਕਟ ਵਲੋਂ ਐਲਵੇਡਨ ਸਥਿਤ ਸੇਂਟ ਐਂਡਰਿਊ ਐਂਡ ਸੇਂਟ ਪੈਟ੍ਰਿਕ ਚਰਚ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਹਾਰਾਜਾ ਦਲੀਪ ਸਿੰਘ ਦੀ ਸਮਾਧ ’ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਦੇ ਜੀਵਨ, ਸਿੱਖ ਰਾਜ ਦੇ ਇਤਿਹਾਸ ਅਤੇ ਬਰਤਾਨੀਆ ਨਾਲ ਜੁੜੀ ਵਿਰਾਸਤ ਨੂੰ ਯਾਦ ਕੀਤਾ ਗਿਆ। ਸਮਾਗਮ ਦੌਰਾਨ ਗਿਆਨੀ ਬਲਦੇਵ ਸਿੰਘ ਨੇ ਅਰਦਾਸ ਕੀਤੀ ਅਤੇ ਚਰਚ ਦੇ ਪਾਦਰੀ ਨੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਉਪਰੰਤ ਗਿਲਡਹਾਲ ਵਿਖੇ ਕਰਵਾਏ ਗਏ ਥੈਟਫੋਰਡ ਦੇ ਮੇਅਰ ਕੌਂਸਲਰ ਵਿੱਕ ਪੀਟਰਜ਼, ਸਾਬਕਾ ਮੇਅਰ ਕੌਂਸਲਰ ਰੌਬਰਟ ਕਾਈਬਰਡ, ਜਸ ਸਿੰਘ ਆਹਲੂਵਾਲੀਆ, ਬ੍ਰਿਟਿਸ਼ ਆਰਮੀ ਨਾਲ ਸਬੰਧਤ ਕੈਪਟਨ ਜੈ ਸਿੰਘ ਸੋਹਲ ਅਤੇ ਹਰੀ ਸਿੰਘ ਨਲਵਾ ਅਕੈਡਮੀ ਦੇ ਨੁਮਾਇੰਦੇ ਨੇ ਸੰਬੋਧਨ ਕੀਤਾ।ਥੈਟਫੋਰਡ ਦੇ ਸਾਬਕਾ ਮੇਅਰ ਕੌਂਸਲਰ ਰੌਬਰਟ ਕਾਈਬਰਡ ਚੇਅਰਮੈਨ ਬ੍ਰੈਕਲੈਂਡ ਏਰੀਆ ਮਿਊਜ਼ੀਅਮਜ਼ ਕਮੇਟੀ ਅਤੇ ਮਹਾਰਾਜਾ ਦਲੀਪ ਸਿੰਘ ਦੇ ਇਤਿਹਾਸ ਅਤੇ ਥੈਟਫੋਰਡ ਮਿਊਜ਼ੀਅਮ ਨਾਲ ਉਨ੍ਹਾਂ ਦਾ ਲੰਬਾ ਸਬੰਧ ਰਿਹਾ ਹੈ। ਉਨ੍ਹਾਂ ਦੇ ਪਰਿਵਾਰ ਦਾ ਵੀ ਮਹਾਰਾਜਾ ਦਲੀਪ ਸਿੰਘ ਨਾਲ ਇਤਿਹਾਸਕ ਰਿਸ਼ਤਾ ਰਿਹਾ ਹੈ। ਉਹਨਾਂ ਦੱਸਿਆ ਕਿ ਉਨ੍ਹਾਂ ਦੇ ਪੜਦਾਦਾ ਮਹਾਰਾਜਾ ਦਲੀਪ ਸਿੰਘ ਦੀ ਦੇਖਭਾਲ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਇਸ ਤਰ੍ਹਾਂ ਉਨ੍ਹਾਂ ਦੇ ਪਰਿਵਾਰ ਦੀਆਂ ਯਾਦਾਂ ਵੀ ਮਹਾਰਾਜਾ ਦਲੀਪ ਸਿੰਘ ਦੇ ਇਤਿਹਾਸ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਦੇ ਪ੍ਰੀਵਾਰ ਦੀ ਇੱਕ ਮਹਿਲਾ ਸ਼ਹਿਜ਼ਾਦੀ ਸੋਫ਼ੀਆ ਨਾਲ ਕੰਮ ਕਰਦੀ ਸੀ।ਸਮਾਗਮ ਵਿੱਚ ਥੈਟਫੋਰਡ ਦੀ ਮੇਅਰੈੱਸ ਜੋਐਨ ਪੀਟਰਜ਼, ਐਸੈਕਸ ਕਲਚਰਲ ਡਾਇਵਰਸਿਟੀ ਪ੍ਰੋਜੈਕਟ ਨਾਲ ਸਬੰਧਤ ਇੰਦੀ ਸੰਧੂ ਅਤੇ ਪ੍ਰਸਿੱਧ ਸਿੱਖ ਇਤਿਹਾਸਕਾਰ ਪੀਟਰ ਬੈਂਸ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ, ਉਨ੍ਹਾਂ ਦੇ ਪਰਿਵਾਰ ਅਤੇ ਸਿੱਖ ਰਾਜ ਦੇ ਇਤਿਹਾਸ ਨਾਲ ਸਬੰਧਤ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਰਹੀ। ਇਤਿਹਾਸਕ ਤਸਵੀਰਾਂ ਅਤੇ ਜਾਣਕਾਰੀ ਰਾਹੀਂ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕੀਤਾ ਗਿਆ।ਜ਼ਿਕਰਯੋਗ ਹੈ ਕਿ ਮਹਾਰਾਜਾ ਦਲੀਪ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸਨ। ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਬਰਤਾਨੀਆ ਲਿਆਂਦਾ ਗਿਆ। ਉਨ੍ਹਾਂ ਦਾ ਜੀਵਨ ਪੰਜਾਬ ਅਤੇ ਬਰਤਾਨੀਆ ਦੇ ਸਾਂਝੇ ਇਤਿਹਾਸ ਦਾ ਅਹਿਮ ਅਧਿਆਇ ਹੈ। ਮਹਾਰਾਜਾ ਦਲੀਪ ਸਿੰਘ ਨੇ ਆਪਣੀ ਜ਼ਿੰਦਗੀ ਦੌਰਾਨ ਕਈ ਸਿਆਸੀ ਅਤੇ ਨਿੱਜੀ ਚੁਣੌਤੀਆਂ ਦਾ ਸਾਹਮਣਾ ਕੀਤਾ। ਉਨ੍ਹਾਂ ਦਾ ਦੇਹਾਂਤ 22 ਅਕਤੂਬਰ 1893 ਨੂੰ ਪੈਰਿਸ ਵਿਖੇ ਹੋਇਆ ਸੀ ਅਤੇ ਉਨ੍ਹਾਂ ਨੂੰ ਐਲਵੇਡਨ ਵਿਖੇ ਦਫ਼ਨਾਇਆ ਗਿਆ।
ਪਿਛਲੀ ਖ਼ਬਰ ਐਫ. ਬੀ. ਆਈ. ਦੇ ਸਾਬਕਾ ਮੁਖੀ ਖ਼ਿਲਾਫ਼ ਤੀਜਾ ਮਾਮਲਾ ਦਰਜ ਗੁਪਤ ਜਾਣਕਾਰੀ ਸਾਂਝੀ ਕਰਨ ਦੇ ਹਨ ਦੋਸ਼ ਅਗਲੀ ਖ਼ਬਰ ਬਰਤਾਨੀਆ ਵਿਚ ਭਾਰਤੀ ਮੂਲ ਦੇ 2 ਵਿਅਕਤੀਆਂ ਨੂੰ 28 ਸਾਲ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।