ਵਿਸਕਾਨਸਨ ਵਿਖੇ ਦੀਵਾਲੀ ਮੇਲਾ ਕਰਵਾਇਆ
ਸ਼ਿਕਾਗੋ, 26 ਨਵੰਬਰ (ਕੇਵਲ ਗੁਰਾਇਆ)-ਵਿਸਕਾਨਸਨ ਸੂਬੇ ਦੇ ਸ਼ਹਿਰ ਅਸ਼ਕਾਸ ਵਿਖੇ ਦੀਵਾਲੀ ਮੇਲਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰੇ ਨੇ ਹਿੱਸਾ ਲਿਆ| ਰੰਗਲਾ ਪੰਜਾਬ ਫੋਕਸ ਵੈਲੀ ਵਲੋਂ ਹਰ ਸਾਲ ਸਮਾਜਿਕ ਤੇ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜੋ ਕਿ ਕਮਿਊਨਿਟੀ ਲਈ ਮੁਫ਼ਤ ਹੁੰਦੇ ਹਨ| ਸਮਾਗਮ ਦੇ ਸ਼ੁਰੂਆਤ ਵਿਚ ਮੰਚ ਸੰਚਾਲਕ ਗੁਰਲੀਨ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ| ਬੱਚਿਆਂ ਵਲੋਂ ਕੋਰੀਉਗ੍ਰਾਫੀ ਪੇਸ਼ ਕੀਤੀ ਗਈ| ਇਹ ਮੇਲਾ ਅਮ੍ਰਿੰਤਪਾਲ ਸਿੰਘ ਗਿੱਲ ਦੀ ਅਗਵਾਈ ਹੇਠ ਕਰਵਾਇਆ ਗਿਆ| ਉੱਘੇ ਗਾਇਕ ਜੀਤਾ ਗਿੱਲ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ| ਇਸ ਮੌਕੇ ’ਤੇ ਐਮ.
ਅਜੀਤ ਡੈਸਕ
27-11-2026