ਬਰਤਾਨੀਆ ਵਿਚ ਭਾਰਤੀ ਮੂਲ ਦੇ 2 ਵਿਅਕਤੀਆਂ ਨੂੰ 28 ਸਾਲ ਕੈਦ
ਲੰਡਨ, 27 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਲੀਡਜ਼ ਸ਼ਹਿਰ ਵਿਚ ਤੇਜ਼ ਰਫ਼ਤਾਰ ਕਾਰਾਂ ਦੀ ਰੇਸ ਦੌਰਾਨ ਇਕ ਮਾਂ ਅਤੇ ਉਸ ਦੀ ਚਾਰ ਸਾਲਾ ਧੀ ਦੀ ਮੌਤ ਦੇ ਮਾਮਲੇ ਵਿਚ ਭਾਰਤੀ ਮੂਲ ਦੇ 2 ਵਿਅਕਤੀਆਂ ਨੂੰ ਕੁੱਲ 28 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਲੀਡਜ਼ ਕਰਾਊਨ ਕੋਰਟ ਨੇ 29 ਸਾਲਾ ਹਰਦੀਪ ਭੱਚੂ ਨੂੰ 12 ਸਾਲ ਅਤੇ 37 ਸਾਲਾ ਜਸਕਮਲ ਰਿਆਤ ਨੂੰ 16 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਹ
ਹਰਦੀਪ ਭੱਚੂ
ਜਸਕਮਲ ਰਿਆਤ
28-10-2026
ਲੰਡਨ, 27 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਲੀਡਜ਼ ਸ਼ਹਿਰ ਵਿਚ ਤੇਜ਼ ਰਫ਼ਤਾਰ ਕਾਰਾਂ ਦੀ ਰੇਸ ਦੌਰਾਨ ਇਕ ਮਾਂ ਅਤੇ ਉਸ ਦੀ ਚਾਰ ਸਾਲਾ ਧੀ ਦੀ ਮੌਤ ਦੇ ਮਾਮਲੇ ਵਿਚ ਭਾਰਤੀ ਮੂਲ ਦੇ 2 ਵਿਅਕਤੀਆਂ ਨੂੰ ਕੁੱਲ 28 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।ਲੀਡਜ਼ ਕਰਾਊਨ ਕੋਰਟ ਨੇ 29 ਸਾਲਾ ਹਰਦੀਪ ਭੱਚੂ ਨੂੰ 12 ਸਾਲ ਅਤੇ 37 ਸਾਲਾ ਜਸਕਮਲ ਰਿਆਤ ਨੂੰ 16 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਵਾਂ ਉਤੇ 6-6 ਸਾਲ ਲਈ ਗੱਡੀ ਚਲਾਉਣ ਦੀ ਪਾਬੰਦੀ ਵੀ ਲਗਾਈ ਗਈ ਹੈ।ਇਹ ਦਰਦਨਾਕ ਹਾਦਸਾ 16 ਜਨਵਰੀ, 2023 ਨੂੰ ਸਵੇਰੇ ਕਰੀਬ 8:30 ਵਜੇ ਲੀਡਜ਼ ਦੀ ਸਕਾਟ ਹਾਲ ਰੋਡ ਉਤੇ ਵਾਪਰਿਆ ਸੀ। ਉਸ ਸਮੇਂ 27 ਸਾਲਾ ਜਸਟਿਨਾ ਹੁਲਬੋਜ ਆਪਣੀ ਚਾਰ ਸਾਲਾ ਧੀ ਲੀਨਾ ਚੈਪਚੋਰ ਨੂੰ ਨਰਸਰੀ ਲੈ ਕੇ ਜਾ ਰਹੀ ਸੀ। ਹਰਦੀਪ ਭੱਚੂ ਆਪਣੀ ਔਡੀ ਕਾਰ ਉਤੇ ਕੰਟਰੋਲ ਗੁਆ ਬੈਠਾ ਅਤੇ ਕਾਰ ਫੁੱਟਪਾਥ ਉਤੇ ਚੜ੍ਹ ਕੇ ਮਾਂ-ਧੀ ਨਾਲ ਟਕਰਾ ਗਈ। ਦੋਵਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ।ਅਦਾਲਤ ਵਿਚ ਦੱਸਿਆ ਗਿਆ ਕਿ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਭੱਚੂ ਦੀ ਕਾਰ ਲਗਭਗ 89 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਸੀ ਅਤੇ ਜਸਕਮਲ ਰਿਆਤ ਆਪਣੀ ਬੀ.ਐੱਮ.ਡਬਲਿਊ. ਕਾਰ ਨਾਲ ਉਸ ਦੇ ਨਾਲ ਰੇਸ ਲਗਾ ਰਿਹਾ ਸੀ।ਭੱਚੂ ਨੇ ਖ਼ਤਰਨਾਕ ਡਰਾਈਵਿੰਗ ਕਾਰਨ ਹੋਈਆਂ 2 ਮੌਤਾਂ ਦੇ ਦੋਸ਼ ਕਬੂਲ ਕਰ ਲਏ ਸਨ, ਜਦਕਿ ਰਿਆਤ ਨੂੰ ਮੁਕੱਦਮੇ ਦੀ ਸੁਣਵਾਈ ਤੋਂ ਬਾਅਦ ਦੋਸ਼ੀ ਕਰਾਰ ਦਿੱਤਾ ਗਿਆ।ਸਜ਼ਾ ਸੁਣਾਉਂਦਿਆਂ ਜੱਜ ਰੇਅ ਸਿੰਘ ਨੇ ਕਿਹਾ ਕਿ ਸੜਕ ਕੋਈ ਰੇਸਿੰਗ ਟਰੈਕ ਨਹੀਂ ਹੈ ਅਤੇ ਤੇਜ਼ ਰਫ਼ਤਾਰ ਨਾਲ ਮੁਕਾਬਲੇਬਾਜ਼ੀ ਕਰਦਿਆਂ ਗੱਡੀਆਂ ਚਲਾਉਣ ਦੇ ਨਤੀਜੇ ਕਦੇ ਨਾ ਪੂਰੇ ਹੋਣ ਵਾਲੇ ਨੁਕਸਾਨ ਦਾ ਕਾਰਨ ਬਣ ਸਕਦੇ ਹਨ।ਵੈਸਟ ਯੌਰਕਸ਼ਾਇਰ ਪੁਲਿਸ ਨੇ ਕਿਹਾ ਕਿ ਇਸ ਹਾਦਸੇ ਕਾਰਨ 2 ਬੇਕਸੂਰ ਜਾਨਾਂ ਚਲੀਆਂ ਗਈਆਂ ਅਤੇ ਕੋਈ ਵੀ ਸਜ਼ਾ ਪਰਿਵਾਰ ਦੇ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦੀ।