ਕੇਂਦਰੀ ਪੰਜਾਬੀ ਲੇਖਕ ਸਭਾ ( ਉੱਤਰੀ ਅਮਰੀਕਾ ) ਦੀ ਮਾਸਿਕ ਇਕੱਤਰਤਾ ਯਾਦਗਾਰੀ ਹੋ ਨਿੱਬੜੀ
ਵੈਨਕੂਵਰ, 12 ਅਕਤੂਬਰ (ਮਲਕੀਤ ਸਿੰਘ)- ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਇਕੱਤਰਤਾ ਯਾਦਗਾਰੀ ਹੋ ਨਿੱਬੜੀ। ਇਸ ਮੌਕੇ ਮਹਾਨ ਵਿਗਿਆਨੀ ਅਤੇ ਉੱਘੇ ਸਿੱਖ ਵਿਦਵਾਨ ਡਾ: ਹਰਦੇਵ ਸਿੰਘ ਵਿਰਕ ਦੀ ਪੁਸਤਕ ‘ਪੈਰਿਸ ਤੋਂ ਪਟਿਆਲਾ’ ਅਤੇ ਲੇਖਿਕਾ ਅਮਰਜੀਤ ਕੌਰ ਦੀ ਪੁਸਤਕ ‘ਯਤਨ ਲੌਢੇ ਵੇਲੇ ਦੇ’ ਰਿਲੀਜ਼ ਕੀਤੀਆਂ ਗਈਆਂ।
ਸ
ਸਾਹਿਤਕ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਬੁਲਾਰੇ।
13-10-2026
ਵੈਨਕੂਵਰ, 12 ਅਕਤੂਬਰ (ਮਲਕੀਤ ਸਿੰਘ)- ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਇਕੱਤਰਤਾ ਯਾਦਗਾਰੀ ਹੋ ਨਿੱਬੜੀ। ਇਸ ਮੌਕੇ ਮਹਾਨ ਵਿਗਿਆਨੀ ਅਤੇ ਉੱਘੇ ਸਿੱਖ ਵਿਦਵਾਨ ਡਾ: ਹਰਦੇਵ ਸਿੰਘ ਵਿਰਕ ਦੀ ਪੁਸਤਕ ‘ਪੈਰਿਸ ਤੋਂ ਪਟਿਆਲਾ’ ਅਤੇ ਲੇਖਿਕਾ ਅਮਰਜੀਤ ਕੌਰ ਦੀ ਪੁਸਤਕ ‘ਯਤਨ ਲੌਢੇ ਵੇਲੇ ਦੇ’ ਰਿਲੀਜ਼ ਕੀਤੀਆਂ ਗਈਆਂ। ਮੀਟਿੰਗ ‘ਰੀਕਾਸਲੀਏਸ਼ਨ ਡੇਅ’ ਨੂੰ ਸਮਰਪਿਤ ਸੀ। ਇਸ ਇਕੱਤਰਤਾ ਦੌਰਾਨ ਸਭ ਤੋਂ ਪਹਿਲਾਂ ਸਭਾ ਦੇ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਹਾਜ਼ਰੀਨ ਨੂੰ ਜੀ ਆਇਆਂ ਕਹਿ ਕੇ ਸਟੇਜ ਦੀ ਸ਼ੁਰੂਆਤ ਕੀਤੀ ਅਤੇ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ, ਲੇਖਿਕਾ ਅਮਰਜੀਤ ਕੌਰ ਅਤੇ ਡਾ: ਹਰਦੇਵ ਸਿੰਘ ਵਿਰਕ ਨੂੰ ਪ੍ਰਧਾਨਗੀ ਮੰਡਲ ਲਈ ਸੱਦਾ ਦਿੱਤਾ। ਉਪਰੰਤ ਬੀਤੇ ਮਹੀਨੇ ਦੀ ਮੀਟਿੰਗ ਦੀ ਕਾਰਵਾਈ ਸਾਂਝੀ ਕੀਤੀ ਗਈ ਅਤੇ ਅਕਤੂਬਰ ਮਹੀਨੇ ਵਿਚ ਜਨਮ ਦਿਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਭਾ ਵੱਲੋਂ ਵਧਾਈ ਦਿੱਤੀ ਗਈ। ਇਸ ਦੌਰਾਨ ਉੱਘੇ ਵਿਅੰਗਕਾਰ ਅਤੇ ਪੰਜਾਬੀ ਹਾਸ-ਵਿਅੰਗ ਅਕਾਦਮੀ (ਅੰਤਰਰਾਸ਼ਟਰੀ) ਦੇ ਪ੍ਰਧਾਨ ਕੇ. ਐਲ. ਗਰਗ ਦੇ ਬੇਵਕਤ ਅਕਾਲ ਚਲਾਣੇ ’ਤੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਹਾਜ਼ਰ ਕਵੀਆਂ ਨੇ ਆਪਣੇ ਬਹੁਮੁੱਲੇ ਕਲਾਮ ਪੇਸ਼ ਕਰਕੇ ਖੂਬ ਵਾਹ ਵਾਹ ਬਟੋਰੀ। ਲੋਕ ਗਾਇਕ ਤੇ ਲੇਖਕ ਬਲਬੀਰ ਸ਼ੇਰਪੁਰੀ ਅਤੇ ਸੁਰਜੀਤ ਸਿੰਘ ਮਾਧੋਪੁਰੀ ਵੱਲੋਂ ਖੂਬਸੂਰਤ ਗੀਤਾਂ ਰਾਹੀਂ ਮਹੌਲ ਵਿਚ ਸੰਗੀਤਕ ਰੰਗ ਭਰ ਦਿੱਤਾ ਗਿਆ। ਉਪਰੰਤ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ,ਡਾ: ਰਣਜੀਤ ਸਿੰਘ ਪੰਨੂ,ਕਵਿੰਦਰ ਚਾਂਦ,ਪ੍ਰੋ: ਕੁਲਵੰਤ ਸਿੰਘ ਥਿੰਦ ਅਤੇ ਡਾ: ਵਿਰਕ ਦੇ ਕਲਾਸਫੈਲੋ ਮਾ: ਅਮਰੀਕ ਸਿੰਘ ਲੇਹਲ ਵੱਲੋਂ ਡਾ: ਹਰਦੇਵ ਸਿੰਘ ਵਿਰਕ ਦੀ ਪੁਸਤਕ ‘ਪੈਰਿਸ ਤੋਂ ਪਟਿਆਲਾ’ ਉੱਪਰ ਬਹੁਤ ਮਿਹਨਤ ਨਾਲ ਤਿਆਰ ਕੀਤੇ ਪਰਚੇ ਪੜ੍ਹੇ ਗਏ। ਲੇਖਿਕਾ ਅਮਰਜੀਤ ਕੌਰ ਦੀ ਪੁਸਤਕ ‘ਯਤਨ ਲੌਢੇ ਵੇਲੇ ਦੇ’ ਉੱਪਰ ਪਲਵਿੰਦਰ ਸਿੰਘ ਰੰਧਾਵਾ,ਜਸਵੰਤ ਕੌਰ ਰਾਣਾ,ਹਰਦਮ ਮਾਨ ਅਤੇ ਸੁਰਜੀਤ ਸਿੰਘ ਮਾਧੋਪੁਰੀ ਨੇ ਪਰਚੇ ਪੜੇ ਅਤੇ ਸਮਾਜਿਕ ਸਰੋਕਾਰਾਂ ਨਾਲ ਨੂੰ ਖੂਬਸੂਰਤੀ ਨਾਲ ਸ਼ਬਦਾਂ ਵਿਚ ਪਰੋਣ ਦੀ ਖੂਬ ਸਰਾਹਨਾ ਕੀਤੀ। ਇਸ ਤੋਂ ਬਾਅਦ ਡਾ: ਹਰਦੇਵ ਸਿੰਘ ਵਿਰਕ ਨੇ ਆਪਣੇ ਮੁੱਢਲੇ ਸੰਘਰਸ਼ਮਈ ਜੀਵਨ ਅਤੇ ਜੀਵਨ ਭਰ ਦੇ ਤਜਰਬੇ ਸਾਂਝੇ ਕੀਤੇ। ਲੇਖਿਕਾ ਅਮਰਜੀਤ ਕੌਰ ਨੇ ਕਿਹਾ ਕਿ ਉਹ ਕਾਲਜ ਸਮੇਂ ਕਲਮਅਜ਼ਮਾਈ ਕਰਦੇ ਸਨ ਪਰ ਬਾਅਦ ਵਿੱਚ ਕਿਸੇ ਮਜਬੂਰੀ ਕਾਰਨ ਉਹ ਲਿਖ ਨਹੀਂ ਸਕੇ। ਪਰ ਕੈਨੇਡਾ ਆ ਕੇ ਸਾਹਿਤ ਸਭਾਵਾਂ ਵਿਚੋਂ ਸਾਹਿਤਕ ਮਹੌਲ ਮਿਲ ਗਿਆ ਅਤੇ ਕਲਮ ਨੇ ਫਿਰ ਅੰਗੜਾਈ ਲੈ ਕੇ ਸਿਰਜਣਾ ਸ਼ੁਰੂ ਕਰ ਦਿੱਤੀ, ਜਿਸ ਦਾ ਸਿੱਟਾ ਤੁਹਾਡੇ ਸਾਹਮਣੇ ਹੈ। ਪਲਵਿੰਦਰ ਸਿੰਘ ਰੰਧਾਵਾ ਨੇ ਗੀਤ ਤਰੰਨਮ ਵਿਚ ਗਾ ਕੇ ਖੂਬ ਦਾਦ ਬਟੋਰੀ। ਪ੍ਰਿਤਪਾਲ ਸਿੰਘ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਦੋਵਾਂ ਲੇਖਕਾਂ ਨੂੰ ਸਭਾ ਵੱਲੋਂ ਵਧਾਈ ਦਿੱਤੀ। ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜਿੰਮੇਵਾਰੀ ਪਲਵਿੰਦਰ ਸਿੰਘ ਰੰਧਾਵਾ ਵਲੋਂ ਬਾਖੂਬੀ ਨਿਭਾਈ ਗਈ।