12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਦਿਲਜੀਤ ਦੁਸਾਂਝ ਦੇ ਦਿੱਲੀ ਵਿਖੇ ਹੋਣ ਵਾਲੇ ਸ਼ੋਅ ਦੀ ਤਰੀਕ ਬਦਲੀ

ਨਵੀਂ ਦਿੱਲੀ, 11 ਅਕਤੂਬਰ (ਇੰਟ.) -ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦੇ ਦਿੱਲੀ ਵਿਖੇ ਹੋਣ ਵਾਲੇ ‘ਔਰਾ ਇੰਡੀਆ ਟੂਰ’ ਸ਼ੋਅ ਦੀ ਤਰੀਕ ਬਦਲ ਦਿੱਤੀ ਗਈ ਹੈ।

ਅਜੀਤ ਡੈਸਕ 12-10-2026

ਨਵੀਂ ਦਿੱਲੀ, 11 ਅਕਤੂਬਰ (ਇੰਟ.)-ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦੇ ਦਿੱਲੀ ਵਿਖੇ ਹੋਣ ਵਾਲੇ ‘ਔਰਾ ਇੰਡੀਆ ਟੂਰ’ ਸ਼ੋਅ ਦੀ ਤਰੀਕ ਬਦਲ ਦਿੱਤੀ ਗਈ ਹੈ। ਇਹ ਸ਼ੋਅ, ਜੋ ਪਹਿਲਾਂ 1 ਨਵੰਬਰ ਲਈ ਤੈਅ ਸੀ, ਹੁਣ 30 ਅਕਤੂਬਰ 2026 ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਹੋਵੇਗਾ।ਇਹ ਤਬਦੀਲੀ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੀ ਅਪੀਲ ਤੋਂ ਬਾਅਦ ਕੀਤੀ ਗਈ ਹੈ। ਉਨ੍ਹਾਂ ਸਮਾਗਮ ਦੀ ਤਾਰੀਖ਼ ਬਦਲਣ ਦੀ ਮੰਗ ਕੀਤੀ ਸੀ, ਕਿਉਂਕਿ 1 ਨਵੰਬਰ ਦਾ ਦਿਨ 1984 ਦੇ ਸਿੱਖ-ਵਿਰੋਧੀ ਦੰਗਿਆਂ ਦੀ ਵਰ੍ਹੇਗੰਢ ਵਜੋਂ ਮਨਾਇਆ ਜਾਂਦਾ ਹੈ। ਇਹ ਤਾਰੀਖ਼ ਦੰਗਿਆਂ ਤੋਂ ਬਚੇ ਲੋਕਾਂ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਦੁਖਦਾਈ ਯਾਦਾਂ ਲੈ ਕੇ ਆਉਂਦੀ ਹੈ। ਟੂਰ ਦੇ ਅਧਿਕਾਰਤ ਟਿਕਟਿੰਗ ਪਲੇਟਫਾਰਮ, ‘ਬੁੱਕ-ਮਾਈ-ਸ਼ੋਅ’ ਨੇ ਬਦਲੀ ਹੋਈ ਤਾਰੀਖ਼ ਦੀ ਪੁਸ਼ਟੀ ਕੀਤੀ ਹੈ।

ਪਿਛਲੀ ਖ਼ਬਰ ਵਿਸ਼ਵ ਕੱਪ: ਉਦੈਵੀਰ ਸਿੱਧੂ ਨੇ 10 ਮੀਟਰ ਏਅਰ ਪਿਸਟਲ ’ਚ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਭਾਰਤ ਨੇ ਵੈਸਟ ਇੰਡੀਜ਼ ਨੂੰ 14 ਦੌੜਾਂ ਨਾਲ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।