12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਭਾਰਤ ਨੇ ਵੈਸਟ ਇੰਡੀਜ਼ ਨੂੰ 14 ਦੌੜਾਂ ਨਾਲ ਹਰਾਇਆ

ਇੰਦੌਰ, 11 ਅਕਤੂਬਰ (ਪੀ. ਟੀ.

ਅਜੀਤ ਡੈਸਕ 12-10-2026
ਇੰਦੌਰ, 11 ਅਕਤੂਬਰ (ਪੀ.ਟੀ. ਆਈ.)-ਭਾਰਤ ਨੇ ਇਥੇ ਖੇਡੇ ਗਏ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ਵਿਚ ਵੈਸਟ ਇੰਡੀਜ਼ ਨੂੰ 14 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ ਵਿਚ 2-1 ਦੀ ਬੜ੍ਹਤ ਬਣਾ ਲਈ ਹੈ। 224 ਦੌੜਾਂ ਦੇ ਚੁਣੌਤੀਪੂਰਨ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਵੈਸਟ ਇੰਡੀਜ਼ ਨੂੰ 20 ਓਵਰਾਂ ਵਿਚ 7 ਵਿਕਟਾਂ ‘ਤੇ 209 ਦੌੜਾਂ ‘ਤੇ ਰੋਕ ਦਿੱਤਾ। ਮਹਿਮਾਨ ਟੀਮ ਲਈ ਸ਼ਿਮਰੋਨ ਹਿਟਮਾਇਰ (43) ਅਤੇ ਕਾਮਿਲ ਪੂਰਨ (42) ਨੇ ਦੌੜਾਂ ਬਣਾਈਆਂ। ਭਾਰਤ ਲਈ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ 44 ਦੌੜਾਂ ਦੇ ਕੇ 3 ਵਿਕਟਾਂ ਹਾਸਿਲ ਕਰਦਿਆਂ ਆਪਣੀ ਪੁਰਾਣੀ ਲੈਅ ਵਾਪਸ ਹਾਸਿਲ ਕੀਤੀ।ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ 30 ਗੇਂਦਾਂ ਵਿਚ ਤੇਜ਼ੀ ਨਾਲ 69 ਦੌੜਾਂ (ਗੇਂਦਾਂ: 30, ਚੌਕੇ: 6, ਛੱਕੇ: 5) ਬਣਾਈਆਂ, ਜਿਸ ਸਦਕਾ ਭਾਰਤ 223 ਦੌੜਾਂ (ਆਲ ਆਊਟ) ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕਰਨ ਵਿਚ ਸਫ਼ਲ ਰਿਹਾ। ਈਸ਼ਾਨ ਕਿਸ਼ਨ ਨੇ 18 ਗੇਂਦਾਂ ਵਿਚ 37 ਦੌੜਾਂ (ਚੌਕੇ: 6, ਛੱਕੇ: 1) ਅਤੇ ਉਪ-ਕਪਤਾਨ ਤਿਲਕ ਵਰਮਾ ਨੇ 16 ਗੇਂਦਾਂ ਵਿਚ 28 ਦੌੜਾਂ ਬਣਾਈਆਂ, ਜਦੋਂਕਿ ਨਿਤੀਸ਼ ਕੁਮਾਰ ਰੈੱਡੀ 21 ਅਤੇ ਅਕਸ਼ਰ ਪਟੇਲ ਨੇ 20 ਦੌੜਾਂ ਦਾ ਯੋਗਦਾਨ ਪਾਇਆ।
ਪਿਛਲੀ ਖ਼ਬਰ ਦਿਲਜੀਤ ਦੁਸਾਂਝ ਦੇ ਦਿੱਲੀ ਵਿਖੇ ਹੋਣ ਵਾਲੇ ਸ਼ੋਅ ਦੀ ਤਰੀਕ ਬਦਲੀ ਅਗਲੀ ਖ਼ਬਰ ਟਰੰਪ ਵਲੋਂ ਐਲਨ ਮਸਕ, ਸੱਤਿਆ ਨਡੇਲਾ ਸਮੇਤ 6 ਤਕਨਾਲੋਜੀ ਹਸਤੀਆਂ ਦਾ ਰਾਸ਼ਟਰੀ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।