01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਗਲਾਸਗੋ ਦੇ 91 ਸਾਲਾ ਜੀਤ ਸਿੰਘ ਮਸਤਾਨਾ ਨੂੰ ਜੀਵਨ ਭਰ ਦੇ ਯੋਗਦਾਨ ਲਈ ਸਨਮਾਨ

ਗਲਾਸਗੋ, 30 ਸਤੰਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਦੇ ‘ਮਿਸਟਰ ਸਿੰਘਜ਼ ਇੰਡੀਆ’ ਰੈਸਟੋਰੈਂਟ ਦੀ ਸ਼ੁਰੂਆਤ ਕਰਨ ਵਾਲੇ ਬਜ਼ੁਰਗ ਜੀਤ ਸਿੰਘ ਮਸਤਾਨਾ ਨੂੰ ਕਾਰੋਬਾਰ ਅਤੇ ਭਾਈਚਾਰੇ ਲਈ ਜੀਵਨ ਭਰ ਦੇ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ ਹੈ। ਪਰਿਵਾਰ ਅਤੇ ਸਨੇਹੀਆਂ ਵਿਚ ‘ਬਾਪੂ’ ਦੇ ਨਾਂਅ ਨਾਲ ਜਾਣੇ ਜਾਂਦੇ 9 1 ਸਾਲਾ ਮਸਤਾਨਾ ਨੂੰ ‘ਇੰਡੀਅਨ ਕੌਂਸਲਜ਼ ਆਫ਼ ਸਕਾਟਲੈਂਡ ਐਂਡ ਯੂਕੇ’ ਵੱਲੋਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨ ਦਿੱਤਾ ਗਿਆ।

ਅਜੀਤ ਡੈਸਕ 01-10-2026
ਗਲਾਸਗੋ, 30 ਸਤੰਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਦੇ ‘ਮਿਸਟਰ ਸਿੰਘਜ਼ ਇੰਡੀਆ’ ਰੈਸਟੋਰੈਂਟ ਦੀ ਸ਼ੁਰੂਆਤ ਕਰਨ ਵਾਲੇ ਬਜ਼ੁਰਗ ਜੀਤ ਸਿੰਘ ਮਸਤਾਨਾ ਨੂੰ ਕਾਰੋਬਾਰ ਅਤੇ ਭਾਈਚਾਰੇ ਲਈ ਜੀਵਨ ਭਰ ਦੇ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ ਹੈ। ਪਰਿਵਾਰ ਅਤੇ ਸਨੇਹੀਆਂ ਵਿਚ ‘ਬਾਪੂ’ ਦੇ ਨਾਂਅ ਨਾਲ ਜਾਣੇ ਜਾਂਦੇ 9 1 ਸਾਲਾ ਮਸਤਾਨਾ ਨੂੰ ‘ਇੰਡੀਅਨ ਕੌਂਸਲਜ਼ ਆਫ਼ ਸਕਾਟਲੈਂਡ ਐਂਡ ਯੂਕੇ’ ਵੱਲੋਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨ ਦਿੱਤਾ ਗਿਆ। ਰੈਸਟੋਰੈਂਟ ਵਿਖੇ ਹੋਏ ਸਮਾਗਮ ਦੌਰਾਨ ਸੰਸਥਾ ਦੇ ਚੇਅਰਮੈਨ ਨੀਲ ਲਾਲ ਨੇ ਉਨ੍ਹਾਂ ਨੂੰ ਸਨਮਾਨ ਪੱਤਰ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ। ਜੀਤ ਸਿੰਘ ਮਸਤਾਨਾ ਦਾ ਜੀਵਨ ਸਫ਼ਰ ਮਿਹਨਤ, ਦ੍ਰਿੜ੍ਹਤਾ ਅਤੇ ਪਰਿਵਾਰਕ ਸਾਂਝ ਦੀ ਮਿਸਾਲ ਹੈ। ਉਨ੍ਹਾਂ ਨੇ 1957 ਵਿਚ ਇੱਥੇ ਆ ਕੇ ਸਖ਼ਤ ਮਿਹਨਤ ਨਾਲ ਰੋਜ਼ੀ-ਰੋਟੀ ਕਮਾਈ ਅਤੇ ਆਪਣਾ ਕਾਰੋਬਾਰ ਖੜ੍ਹਾ ਕੀਤਾ। ਸੰਨ 1992 ਵਿਚ ਉਨ੍ਹਾਂ ਨੇ ‘ਮਿਸਟਰ ਸਿੰਘਜ਼ ਇੰਡੀਆ’ ਦੀ ਸ਼ੁਰੂਆਤ ਕੀਤੀ। ਉਨ੍ਹਾਂ ਵੱਲੋਂ ਪਾਈਆਂ ਮਿਹਨਤ, ਧਾਰਮਿਕ ਵਿਸ਼ਵਾਸ ਅਤੇ ਭਾਈਚਾਰਕ ਸੇਵਾ ਦੀਆਂ ਪੈੜਾਂ ਅੱਜ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਲਈ ਪ੍ਰੇਰਨਾ ਬਣੀਆਂ ਹੋਈਆਂ ਹਨ। ਸਮਾਗਮ ਦਾ ਮੰਚ ਸੰਚਾਲਨ ਐਲਸਡੇਅਰ ਮੌਰਿਸਨ ਨੇ ਕੀਤਾ। ਇਸ ਮੌਕੇ ਨੀਲ ਲਾਲ, ਸਥਾਨਕ ਸੰਸਦ ਮੈਂਬਰ ਡਾ. ਜ਼ੁਬੈਰ ਅਹਿਮਦ, ਕਾਰੋਬਾਰੀ ਚਰਨ ਗਿੱਲ ਐੱਮ.ਬੀ.ਈ., ਸੁਰਜੀਤ ਸਿੰਘ ਚੌਧਰੀ, ਕਾਰੋਬਾਰੀ ਸੋਹਣ ਸਿੰਘ ਰੰਧਾਵਾ, ਪਦਮ ਸਿੰਘ ਦਾਸ, ਦਿਲਵੀਰ ਸਿੰਘ ਅਤੇ ਸਾਬਕਾ ਪੁਲਿਸ ਅਫ਼ਸਰ ਦਿਲਾਵਰ ਸਿੰਘ ਬੜਿੰਗ ਨੇ ਆਪਣੇ ਵਿਚਾਰ ਸਾਂਝੇ ਕੀਤੇ। ਮਸਤਾਨਾ ਦੇ ਭਤੀਜੇ ਪ੍ਰਦੀਪ ਸਿੰਘ ਲਾਂਡਾ ਨੇ ਗੀਤ ਸੁਣਾ ਕੇ ਸਮਾਗਮ ਦੀ ਰੌਣਕ ਵਧਾਈ। ‘ਮਿਸਟਰ ਗਲਾਸਗੋ’ ਵਜੋਂ ਜਾਣੇ ਜਾਂਦੇ ਜੇਮਜ਼ ਮੋਰਟੀਮਰ ਨੇ ਅੰਤ ਵਿਚ ਸੰਬੋਧਨ ਕੀਤਾ। ਸਮਾਗਮ ਵਿਚ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਮਸਤਾਨਾ ਦੇ ਜੀਵਨ ਸਫ਼ਰ ਨਾਲ ਜੁੜੇ ਸਨੇਹੀਆਂ ਨੇ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਬੰਦੀ ਸਿੰਘ ਰਿਹਾਈ ਮਾਰਚ ਵਿਚ ਵਹੀਰਾਂ ਘੱਤ ਕੇ ਪੁੱਜਿਆ ਜਾਵੇ - ਯੂਨਾਈਟਿਡ ਖ਼ਾਲਸਾ ਦਲ ਅਗਲੀ ਖ਼ਬਰ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਵਜੋਂ ਪਹਿਲੀ ਲੇਬਰ ਕਾਨਫ਼ਰੰਸ ਦੁਬਾਰਾ ਉਮੀਦ ’ ਚ ਐਂਡੀ ਬਰਨਹਮ ਵਲੋਂ ਵੱਡੇ ਸੁਧਾਰਾਂ ਦਾ ਐਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।