ਐਡੀਲੇਡ ਆਜ਼ਾਦ ਕਲੱਬ ਨੇ ਜਿੱਤਿਆ ਚੌਥਾ ਸਾਲਾਨਾ ਵਾਲੀਬਾਲ ਟੂਰਨਾਮੈਂਟ
ਐਡੀਲੇਡ, 28 ਸਤੰਬਰ (ਗੁਰਮੀਤ ਸਿੰਘ ਵਾਲੀਆ) – ਐਡੀਲੇਡ ਆਜ਼ਾਦ ਕਲੱਬ ਵੱਲੋਂ ਚੌਥਾ ਸਾਲਾਨਾ ਵਾਲੀਬਾਲ ਟੂਰਨਾਮੈਂਟ ਗ੍ਰੈਂਡ ਜੰਕਸ਼ਨ ਰੋਡ, ਗਿਲਜ਼ ਪਲੇਨਜ਼ ਵਿਖੇ ਕਰਵਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਟੂਰਨਾਮੈਂਟ ਨੂੰ ਖੇਡ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਰੋਮਾਂਚਕ ਤੇ ਫਸਵੇਂ ਮੁਕਾਬਲਿਆਂ ਨੇ ਦਰਸ਼ਕਾਂ ਨੂੰ ਅੰਤ ਤੱਕ ਜੋੜੀ ਰੱਖਿਆ।
ਐਡੀਲੇਡ, 28 ਸਤੰਬਰ (ਗੁਰਮੀਤ ਸਿੰਘ ਵਾਲੀਆ) – ਐਡੀਲੇਡ ਆਜ਼ਾਦ ਕਲੱਬ ਵੱਲੋਂ ਚੌਥਾ ਸਾਲਾਨਾ ਵਾਲੀਬਾਲ ਟੂਰਨਾਮੈਂਟ ਗ੍ਰੈਂਡ ਜੰਕਸ਼ਨ ਰੋਡ, ਗਿਲਜ਼ ਪਲੇਨਜ਼ ਵਿਖੇ ਕਰਵਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਟੂਰਨਾਮੈਂਟ ਨੂੰ ਖੇਡ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਰੋਮਾਂਚਕ ਤੇ ਫਸਵੇਂ ਮੁਕਾਬਲਿਆਂ ਨੇ ਦਰਸ਼ਕਾਂ ਨੂੰ ਅੰਤ ਤੱਕ ਜੋੜੀ ਰੱਖਿਆ।ਟੂਰਨਾਮੈਂਟ ਦੇ ਸੀਨੀਅਰ ਵਰਗ ਦੇ ਮੁਕਾਬਲਿਆਂ ਵਿੱਚ ਐਡੀਲੇਡ ਆਜ਼ਾਦ ਕਲੱਬ ਨੇ ਜੇਤੂ ਟਰਾਫ਼ੀ ’ਤੇ ਕਬਜ਼ਾ ਕੀਤਾ, ਜਦਕਿ ਮਾਊਂਟ ਐਵਰੈਸਟ ਵਾਲੀਬਾਲ ਕਲੱਬ ਉਪ ਜੇਤੂ ਰਿਹਾ। ਤੀਜੇ ਸਥਾਨ ’ਤੇ ਵੀ ਐਡੀਲੇਡ ਆਜ਼ਾਦ ਕਲੱਬ ਦੀ ਟੀਮ ਰਹੀ। ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਵਾਲੀਬਾਲ ਦੇ ਉੱਚ ਪੱਧਰੀ ਮੁਕਾਬਲਿਆਂ ਦਾ ਰੰਗ ਬੰਨ੍ਹਿਆ।ਕਲੱਬ ਦੇ ਪ੍ਰਬੰਧਕਾਂ ਅਨੁਸਾਰ ਸੀਨੀਅਰ ਮੁਕਾਬਲਿਆਂ ਦੇ ਨਾਲ-ਨਾਲ ਅੰਡਰ-17 ਵਰਗ ਦੇ ਨੌਜਵਾਨ ਖਿਡਾਰੀਆਂ ਵਿਚਕਾਰ ਵੀ ਫਸਵੇਂ ਅਤੇ ਦਿਲਚਸਪ ਮੁਕਾਬਲੇ ਕਰਵਾਏ ਗਏ, ਜਿਸ ਨਾਲ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ।ਐਡੀਲੇਡ ਆਜ਼ਾਦ ਕਲੱਬ ਵੱਲੋਂ ਕਿਹਾ ਗਿਆ ਕਿ ਸਮੂਹ ਸਹਿਯੋਗੀਆਂ, ਸੇਵਾਦਾਰਾਂ, ਖੇਡ ਪ੍ਰੇਮੀਆਂ ਅਤੇ ਭਾਈਚਾਰੇ ਦੇ ਸਹਿਯੋਗ ਸਦਕਾ ਇਹ ਟੂਰਨਾਮੈਂਟ ਯਾਦਗਾਰੀ ਬਣ ਸਕਿਆ। ਕਲੱਬ ਨੇ ਪੰਜਾਬੀ ਭਾਈਚਾਰੇ, ਖੇਡ ਪ੍ਰੇਮੀਆਂ ਅਤੇ ਐਡੀਲੇਡ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ।ਟੂਰਨਾਮੈਂਟ ਦੌਰਾਨ ਦਰਸ਼ਕਾਂ ਅਤੇ ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਕਲੱਬ ਵੱਲੋਂ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਾਰੇ ਵੀਰਾਂ, ਮਿਹਨਤੀ ਸੇਵਾਦਾਰਾਂ ਅਤੇ ਦੂਰ-ਦੁਰਾਡੇ ਤੋਂ ਪਹੁੰਚੇ ਖੇਡ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।