ਪਹਿਲਾ ਘਰ ਖਰੀਦਣ ਵਾਲਿਆਂ ਲਈ ਬਰਤਾਨੀਆ ਸਰਕਾਰ ਦੀ ਨਵੀਂ ਯੋਜਨਾ ‘ਤੁਹਾਡਾ ਪਹਿਲਾ ਘਰ’ ਤਹਿਤ 20 ਫ਼ੀਸਦੀ ਤੱਕ ਕਰਜ਼ਾ ਦੇਣ ਦੀ ਤਜਵੀਜ਼
ਲੰਡਨ, 27 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਆਪਣਾ ਪਹਿਲਾ ਘਰ ਖਰੀਦਣ ਦਾ ਸੁਪਨਾ ਦੇਖ ਰਹੇ ਲੋਕਾਂ ਲਈ ਐਂਡੀ ਬਰਨਹਮ ਸਰਕਾਰ ਦੀ ਨਵੀਂ ‘ਤੁਹਾਡਾ ਪਹਿਲਾ ਘਰ’ ਯੋਜਨਾ ਵੱਡੀ ਮਦਦ ਸਾਬਤ ਹੋ ਸਕਦੀ ਹੈ। ਇਸ ਯੋਜਨਾ ਦਾ ਮਕਸਦ ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਘਰ ਖਰੀਦਣ ਦਾ ਰਾਹ ਸੌਖਾ ਕਰਨਾ ਹੈ, ਜਿਨ੍ਹਾਂ ਦੀ ਆਮਦਨ ਤਾਂ ਨਿਯਮਤ ਹੈ ਪਰ ਉਹ ਘਰ ਲਈ ਲੋੜੀਂਦੀ ਵੱਡੀ ਮੁੱਢਲੀ ਰਕਮ ਇਕੱਠੀ ਨਹੀਂ ਕਰ ਸਕਦੇ।
ਪ
ਪ੍ਰਧਾਨ ਮੰਤਰੀ ਐਂਡੀ ਬਰਨਹਮ
28-09-2026
ਲੰਡਨ, 27 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਆਪਣਾ ਪਹਿਲਾ ਘਰ ਖਰੀਦਣ ਦਾ ਸੁਪਨਾ ਦੇਖ ਰਹੇ ਲੋਕਾਂ ਲਈ ਐਂਡੀ ਬਰਨਹਮ ਸਰਕਾਰ ਦੀ ਨਵੀਂ ‘ਤੁਹਾਡਾ ਪਹਿਲਾ ਘਰ’ ਯੋਜਨਾ ਵੱਡੀ ਮਦਦ ਸਾਬਤ ਹੋ ਸਕਦੀ ਹੈ। ਇਸ ਯੋਜਨਾ ਦਾ ਮਕਸਦ ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਘਰ ਖਰੀਦਣ ਦਾ ਰਾਹ ਸੌਖਾ ਕਰਨਾ ਹੈ, ਜਿਨ੍ਹਾਂ ਦੀ ਆਮਦਨ ਤਾਂ ਨਿਯਮਤ ਹੈ ਪਰ ਉਹ ਘਰ ਲਈ ਲੋੜੀਂਦੀ ਵੱਡੀ ਮੁੱਢਲੀ ਰਕਮ ਇਕੱਠੀ ਨਹੀਂ ਕਰ ਸਕਦੇ।ਨਵੀਂ ਯੋਜਨਾ ਤਹਿਤ ਯੋਗ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਘਰ ਦੀ ਕੀਮਤ ਦਾ ਸਿਰਫ਼ ਢਾਈ ਫ਼ੀਸਦੀ ਹਿੱਸਾ ਮੁੱਢਲੀ ਰਕਮ ਵਜੋਂ ਦੇਣਾ ਹੋਵੇਗਾ। ਸਰਕਾਰ ਵਲੋਂ ਘਰ ਦੀ ਕੀਮਤ ਦੇ 20 ਫ਼ੀਸਦੀ ਤੱਕ ਹਿੱਸੇ ਲਈ ਕਰਜ਼ਾ ਮੁਹੱਈਆ ਕਰਵਾਉਣ ਦੀ ਤਜਵੀਜ਼ ਹੈ, ਜਦਕਿ ਬਾਕੀ ਰਕਮ ਖਰੀਦਦਾਰ ਬੈਂਕ ਜਾਂ ਕਿਸੇ ਹੋਰ ਮਾਨਤਾ ਪ੍ਰਾਪਤ ਕਰਜ਼ਾ ਦੇਣ ਵਾਲੀ ਸੰਸਥਾ ਤੋਂ ਲੈ ਸਕੇਗਾ।ਮਿਸਾਲ ਵਜੋਂ ਜੇ ਘਰ ਦੀ ਕੀਮਤ 2 ਲੱਖ 30 ਹਜ਼ਾਰ ਪੌਂਡ ਹੋਵੇ ਤਾਂ ਖਰੀਦਦਾਰ ਨੂੰ ਢਾਈ ਫ਼ੀਸਦੀ ਦੇ ਹਿਸਾਬ ਨਾਲ ਸਿਰਫ਼ 5,750 ਪੌਂਡ ਮੁੱਢਲੀ ਰਕਮ ਦੇਣੀ ਪਵੇਗੀ। ਇਸ ਦੇ ਨਾਲ ਸਰਕਾਰੀ ਕਰਜ਼ਾ ਘਰ ਦੀ ਕੀਮਤ ਦੇ 20 ਫ਼ੀਸਦੀ ਦੇ ਹਿਸਾਬ ਨਾਲ 46 ਹਜ਼ਾਰ ਪੌਂਡ ਤੱਕ ਹੋ ਸਕਦਾ ਹੈ।ਇਹ ਯੋਜਨਾ ਉਨ੍ਹਾਂ ਨੌਜਵਾਨਾਂ ਅਤੇ ਪਰਿਵਾਰਾਂ ਲਈ ਖ਼ਾਸ ਤੌਰ ’ਤੇ ਮਹੱਤਵਪੂਰਨ ਹੋ ਸਕਦੀ ਹੈ, ਜੋ ਹਰ ਮਹੀਨੇ ਵੱਡੀ ਰਕਮ ਕਿਰਾਏ ਵਜੋਂ ਅਦਾ ਕਰ ਰਹੇ ਹਨ ਪਰ ਆਪਣਾ ਘਰ ਖਰੀਦਣ ਲਈ ਲੋੜੀਂਦੀ ਮੁੱਢਲੀ ਰਕਮ ਨਹੀਂ ਜੋੜ ਪਾ ਰਹੇ। ਇਸ ਨਾਲ ਮਾਪਿਆਂ ਜਾਂ ਪਰਿਵਾਰ ਦੀ ਵਿੱਤੀ ਮਦਦ ਤੋਂ ਬਿਨਾਂ ਆਪਣਾ ਪਹਿਲਾ ਘਰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਵੀ ਸਹਾਰਾ ਮਿਲ ਸਕਦਾ ਹੈ।ਹਾਲਾਂਕਿ, ਯੋਜਨਾ ਹਰ ਵਿਅਕਤੀ ਜਾਂ ਹਰ ਕੀਮਤ ਵਾਲੇ ਘਰ ਲਈ ਨਹੀਂ ਹੋਵੇਗੀ। ਪਰਿਵਾਰਕ ਆਮਦਨ ਅਤੇ ਵੱਖ-ਵੱਖ ਇਲਾਕਿਆਂ ਵਿੱਚ ਘਰਾਂ ਦੀਆਂ ਕੀਮਤਾਂ ਦੇ ਅਧਾਰ ’ਤੇ ਹੱਦਾਂ ਤੈਅ ਕੀਤੀਆਂ ਜਾਣਗੀਆਂ। ਯੋਜਨਾ ਮੁੱਖ ਤੌਰ ’ਤੇ ਨਵੇਂ ਬਣੇ ਘਰਾਂ ਦੀ ਖਰੀਦ ਨਾਲ ਜੋੜੀ ਜਾਣ ਦੀ ਸੰਭਾਵਨਾ ਹੈ। ਸਰਕਾਰ ਵਲੋਂ ਯੋਜਨਾ ਦੀਆਂ ਅੰਤਿਮ ਸ਼ਰਤਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ। ਇਨ੍ਹਾਂ ਵਿੱਚ ਆਮਦਨ ਦੀ ਹੱਦ, ਘਰ ਦੀ ਵੱਧ ਤੋਂ ਵੱਧ ਕੀਮਤ, ਸਰਕਾਰੀ ਕਰਜ਼ੇ ਉਤੇ ਵਿਆਜ ਦੀਆਂ ਸ਼ਰਤਾਂ ਅਤੇ ਅਰਜ਼ੀਆਂ ਸ਼ੁਰੂ ਹੋਣ ਦੀ ਤਾਰੀਖ਼ ਵਰਗੇ ਅਹਿਮ ਵੇਰਵੇ ਸ਼ਾਮਲ ਹੋਣਗੇ।