19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਭਾਰਤ ’ ਚ ਪੈਦਾ ਹੋਈ ਮਾਦਾ ਚੀਤਾ ਨੇ 4 ਬੱਚਿਆਂ ਨੂੰ ਦਿੱਤਾ ਜਨਮ

ਸ਼ਿਓਪੁਰ (ਮੱਧ ਪ੍ਰਦੇਸ਼), 18 ਸਤੰਬਰ (ਇੰਟ.) -ਭਾਰਤ ’ਚ ਚੀਤਾ ਪ੍ਰੋਜੈਕਟ ਦੇ 4 ਸਾਲ ਪੂਰੇ ਹੋ ਗਏ ਹਨ।

ਅਜੀਤ ਡੈਸਕ 19-09-2026
ਸ਼ਿਓਪੁਰ (ਮੱਧ ਪ੍ਰਦੇਸ਼), 18 ਸਤੰਬਰ (ਇੰਟ.)-ਭਾਰਤ ’ਚ ਚੀਤਾ ਪ੍ਰੋਜੈਕਟ ਦੇ 4 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਕੂਨੋ ਨੈਸ਼ਨਲ ਪਾਰਕ ਤੋਂ ਇਕ ਵਾਰ ਫਿਰ ਖੁਸ਼ਖਬਰੀ ਸਾਹਮਣੇ ਆਈ ਹੈ। ਕੂਨੋ ’ਚ ਭਾਰਤ ’ਚ ਜਨਮੀ ਮਾਦਾ ਚੀਤਾ (ਕੇਜੀਪੀ12) ਨੇ 4 ਬੱਚਿਆਂ ਨੂੰ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ’ਚ ਚੀਤਿਆਂ ਦੀ ਗਿਣਤੀ 56 ਹੋ ਗਈ ਹੈ। ਕੂਨੋ ਪ੍ਰਬੰਧਨ ਅਨੁਸਾਰ ਜਨਮ ਤੋਂ ਬਾਅਦ ਸਾਰੇ ਬੱਚੇ ਸੁਰੱਖਿਅਤ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਨ੍ਹਾਂ ਬੱਚਿਆਂ ਦੀ ਮਾਂ ਵੀ ਭਾਰਤੀ ਹੈ, ਜਿਸ ਨਾਲ ਭਾਰਤੀ ਪੀੜ੍ਹੀ ਦਾ ਵਿਸਥਾਰ ਹੋ ਰਿਹਾ ਹੈ। ਭਾਰਤ ’ਚ ਜਨਮੇ ਚੀਤਿਆਂ ਦੀ ਆਬਾਦੀ ਹੁਣ ਵੱਧ ਹੋ ਗਈ ਹੈ। ਭਾਰਤ ’ਚ ਜਨਮੇ ਚੀਤਿਆਂ ਦੀ ਗਿਣਤੀ ਹੁਣ 36 ਹੋ ਗਈ ਹੈ, ਜਦੋਂਕਿ ਵਿਦੇਸ਼ੀ ਚੀਤਿਆਂ ਦੀ ਗਿਣਤੀ 20 ਹੈ। ਇਹ ਪ੍ਰੋਜੈਕਟ ਚੀਤਾ ਦੀ ਵੱਡੀ ਉਪਲਬਧੀ ਹੈ।
ਪਿਛਲੀ ਖ਼ਬਰ ਏਸ਼ਿਆਈ ਖੇਡਾਂ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਜਪਾਨ ’ ਤੇ ਇਕਤਰਫ਼ਾ ਜਿੱਤ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਐਸ.ਸੀ. ਵਿੰਗ ਨੇ 14 ਜ਼ਿਲ੍ਹਾ ਪ੍ਰਧਾਨ ਐਲਾਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।