16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸਕਾਟਲੈਂਡ ਵਿਚ ਬੇਰੁਜ਼ਗਾਰੀ ਵਧ ਕੇ 5.1 ਫ਼ੀਸਦੀ ਹੋਈ ਬਰਤਾਨੀਆ ਦੀ ਔਸਤ ਤੋਂ ਵੀ ਉੱਪਰ

ਗਲਾਸਗੋ, 15 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਵਿਚ ਬੇਰੁਜ਼ਗਾਰੀ ਦੀ ਦਰ ਤੇਜ਼ੀ ਨਾਲ ਵਧ ਕੇ 5. 1 ਫ਼ੀਸਦੀ ਹੋ ਗਈ ਹੈ, ਜੋ ਸਮੁੱਚੇ ਬਰਤਾਨੀਆ ਦੀ 4.

ਅਜੀਤ ਡੈਸਕ 16-09-2026
ਗਲਾਸਗੋ, 15 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਵਿਚ ਬੇਰੁਜ਼ਗਾਰੀ ਦੀ ਦਰ ਤੇਜ਼ੀ ਨਾਲ ਵਧ ਕੇ 5.1 ਫ਼ੀਸਦੀ ਹੋ ਗਈ ਹੈ, ਜੋ ਸਮੁੱਚੇ ਬਰਤਾਨੀਆ ਦੀ 4.9 ਫ਼ੀਸਦੀ ਦਰ ਨਾਲੋਂ ਵੱਧ ਹੈ। ਮਈ ਤੋਂ ਜੁਲਾਈ 2026 ਤੱਕ ਦੇ ਤਿੰਨ ਮਹੀਨਿਆਂ ਦੇ ਅੰਕੜਿਆਂ ਅਨੁਸਾਰ ਸਕਾਟਲੈਂਡ ਦੀ ਬੇਰੁਜ਼ਗਾਰੀ ਦਰ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 1.7 ਫ਼ੀਸਦੀ ਅੰਕ ਵਧੀ ਹੈ। ਸਕਾਟਿਸ਼ ਸਰਕਾਰ ਵਲੋਂ ਜਾਰੀ ਕਿਰਤ ਮੰਡੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਸਕਾਟਲੈਂਡ ਵਿਚ 16 ਤੋਂ 64 ਸਾਲ ਦੀ ਉਮਰ ਦੇ ਲੋਕਾਂ ਦੀ ਰੁਜ਼ਗਾਰ ਦਰ 73.7 ਫ਼ੀਸਦੀ ਰਹੀ। ਇਹ ਪਿਛਲੇ ਸਾਲ ਨਾਲੋਂ 0.8 ਫ਼ੀਸਦੀ ਅੰਕ ਘੱਟ ਅਤੇ ਬਰਤਾਨੀਆ ਦੀ 75.1 ਫ਼ੀਸਦੀ ਰੁਜ਼ਗਾਰ ਦਰ ਤੋਂ ਵੀ ਹੇਠਾਂ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਸਕਾਟਲੈਂਡ ਦੀ ਕਿਰਤ ਮੰਡੀ ਉੱਤੇ ਦਬਾਅ ਵਧ ਰਿਹਾ ਹੈ ਅਤੇ ਨੌਕਰੀ ਲੱਭਣ ਵਾਲਿਆਂ ਲਈ ਹਾਲਾਤ ਮੁਸ਼ਕਲ ਹੋ ਰਹੇ ਹਨ। ਅਗਸਤ 2026 ਦੌਰਾਨ ਸਕਾਟਲੈਂਡ ਵਿਚ ਬੇਰੁਜ਼ਗਾਰੀ ਨਾਲ ਸਬੰਧਤ ਭੱਤਿਆਂ ਲਈ ਦਾਅਵਾ ਕਰਨ ਵਾਲਿਆਂ ਦੀ ਗਿਣਤੀ ਲਗਭਗ 1 ਲੱਖ 10 ਹਜ਼ਾਰ ਰਹੀ। ਇਹ ਗਿਣਤੀ ਇੱਕ ਮਹੀਨੇ ਵਿੱਚ 2,800 ਅਤੇ ਇੱਕ ਸਾਲ ਵਿੱਚ 7,300 ਵਧੀ ਹੈ। ਦਾਅਵੇਦਾਰਾਂ ਉੱਤੇ ਆਧਾਰਿਤ ਬੇਰੁਜ਼ਗਾਰੀ ਦਰ ਸਕਾਟਲੈਂਡ ਵਿੱਚ 3.8 ਫ਼ੀਸਦੀ ਸੀ, ਜਦਕਿ ਸਮੁੱਚੇ ਬਰਤਾਨੀਆ ਵਿੱਚ ਇਹ ਦਰ 4.4 ਫ਼ੀਸਦੀ ਦਰਜ ਕੀਤੀ ਗਈ। ਤਨਖ਼ਾਹੀ ਰਿਕਾਰਡਾਂ ਦੇ ਮੁੱਢਲੇ ਅੰਦਾਜ਼ਿਆਂ ਅਨੁਸਾਰ ਅਗਸਤ ਵਿੱਚ ਸਕਾਟਲੈਂਡ ਅੰਦਰ ਤਨਖ਼ਾਹ ਉੱਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਲਗਭਗ 24 ਲੱਖ 40 ਹਜ਼ਾਰ ਸੀ। ਇਹ ਅਗਸਤ 2025 ਨਾਲੋਂ ਕਰੀਬ 9 ਹਜ਼ਾਰ ਜਾਂ 0.4 ਫ਼ੀਸਦੀ ਘੱਟ ਹੈ। ਇਸ ਦੇ ਉਲਟ, ਕਰਮਚਾਰੀਆਂ ਦੀ ਵਿਚਕਾਰਲੀ ਮਹੀਨਾਵਾਰ ਤਨਖ਼ਾਹ 3.6 ਫ਼ੀਸਦੀ ਵਧ ਕੇ 2,686 ਪੌਂਡ ਹੋ ਗਈ।
ਪਿਛਲੀ ਖ਼ਬਰ ਨਿਊਯਾਰਕ ਸਬਵੇਅ ’ ਤੇ ਰੇਲ ਗੱਡੀ ਦੀ ਲਪੇਟ ’ ਚ ਆਉਣ ਕਾਰਨ ਭਾਰਤੀ ਮੂਲ ਦੀ ਮੁਟਿਆਰ ਸਮੇਤ 2 ਦੀ ਮੌਤ ਅਗਲੀ ਖ਼ਬਰ ਡਾਕ ਵੋਟ ਨਿਯਮਾਂ ’ਤੇ ਟਰੰਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਦੋ ਸੰਘੀ ਜੱਜਾਂ ਦੀ ਰੋਕ ਬਰਕਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।