13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਕੈਨੇਡਾ - ਅਮਰੀਕਾ ਸਰਹੱਦ ਪੀਸ ਆਰਚ ’ ਤੇ 9/11 ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਵੈਨਕੂਵਰ, 12 ਸਤੰਬਰ (ਮਲਕੀਤ ਸਿੰਘ)-ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ’ਤੇ ਸਥਿਤ ਪੀਸ ਆਰਚ ਪਾਰਕ ਵਿਖੇ ਦੋਵਾਂ ਦੇਸ਼ਾਂ ਦੇ ਸੈਂਕੜੇ ਲੋਕਾਂ ਨੇ ਇਕੱਠੇ ਹੋ ਕੇ 11 ਸਤੰਬਰ ਦੇ ਅੱਤਵਾਦੀ ਹਮਲਿਆਂ ਵਿੱਚ ਜਾਨਾਂ ਗੁਆਉਣ ਵਾਲਿਆਂ ਅਤੇ ਬਚਾਅ ਕਾਰਜਾਂ ਦੌਰਾਨ ਕੁਰਬਾਨੀਆਂ ਦੇਣ ਵਾਲੇ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਅਤੇ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੀ ਸਰਹੱਦ ’ਤੇ ਬਣੇ ਇਤਿਹਾਸਕ ਪੀਸ ਆਰਚ ਸਮਾਰਕ ਕੋਲ ਹੋਏ ਸਮਾਗਮ ਦੌਰਾਨ ਕੈਨੇਡੀਅਨ ਅਤੇ ਅਮਰੀਕੀ ਝੰਡੇ ਵੱਡੀ ਗਿਣਤੀ ਵਿੱਚ ਲਹਿਰਾਉਂਦੇ ਨਜ਼ਰ ਆਏ।

ਅਜੀਤ ਡੈਸਕ 13-09-2026
ਵੈਨਕੂਵਰ, 12 ਸਤੰਬਰ (ਮਲਕੀਤ ਸਿੰਘ)-ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ’ਤੇ ਸਥਿਤ ਪੀਸ ਆਰਚ ਪਾਰਕ ਵਿਖੇ ਦੋਵਾਂ ਦੇਸ਼ਾਂ ਦੇ ਸੈਂਕੜੇ ਲੋਕਾਂ ਨੇ ਇਕੱਠੇ ਹੋ ਕੇ 11 ਸਤੰਬਰ ਦੇ ਅੱਤਵਾਦੀ ਹਮਲਿਆਂ ਵਿੱਚ ਜਾਨਾਂ ਗੁਆਉਣ ਵਾਲਿਆਂ ਅਤੇ ਬਚਾਅ ਕਾਰਜਾਂ ਦੌਰਾਨ ਕੁਰਬਾਨੀਆਂ ਦੇਣ ਵਾਲੇ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਅਤੇ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੀ ਸਰਹੱਦ ’ਤੇ ਬਣੇ ਇਤਿਹਾਸਕ ਪੀਸ ਆਰਚ ਸਮਾਰਕ ਕੋਲ ਹੋਏ ਸਮਾਗਮ ਦੌਰਾਨ ਕੈਨੇਡੀਅਨ ਅਤੇ ਅਮਰੀਕੀ ਝੰਡੇ ਵੱਡੀ ਗਿਣਤੀ ਵਿੱਚ ਲਹਿਰਾਉਂਦੇ ਨਜ਼ਰ ਆਏ। ਇਸ ਸਾਲ 11 ਸਤੰਬਰ 2001 ਦੇ ਹਮਲਿਆਂ ਨੂੰ 25 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਲੋਕਾਂ ਨੇ ਉਨ੍ਹਾਂ ਅੱਗ ਬੁਝਾਊ ਕਰਮਚਾਰੀਆਂ, ਪੁਲਿਸ ਅਧਿਕਾਰੀਆਂ, ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀਆਂ ਅਤੇ ਆਮ ਨਾਗਰਿਕਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਉਸ ਭਿਆਨਕ ਦਿਨ ਦੂਜਿਆਂ ਦੀਆਂ ਜਾਨਾਂ ਬਚਾਉਣ ਲਈ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ।ਪੀਸ ਆਰਚ ਵਿਖੇ ਹੋਇਆ ਇਹ ਸਮਾਗਮ ਕੈਨੇਡਾ ਅਤੇ ਅਮਰੀਕਾ ਵਿਚਾਲੇ ਸਰਹੱਦ ਤੋਂ ਉੱਪਰ ਉੱਠ ਕੇ ਸਾਂਝ, ਦੋਸਤੀ ਅਤੇ ਮਨੁੱਖਤਾ ਦਾ ਪ੍ਰਤੀਕ ਬਣਿਆ। ਹਾਜ਼ਰ ਲੋਕਾਂ ਨੇ ਸੰਦੇਸ਼ ਦਿੱਤਾ ਕਿ 25 ਸਾਲ ਬਾਅਦ ਵੀ 9/11 ਦੇ ਪੀੜਤਾਂ ਅਤੇ ਨਾਇਕਾਂ ਦੀ ਯਾਦ ਜਿਊਂਦੀ ਹੈ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾਵੇਗਾ।
ਪਿਛਲੀ ਖ਼ਬਰ ਪਹਿਲਾ ਬਰਤਾਨਵੀ ਪੰਜਾਬੀ ਸੰਗੀਤਕ ਮੁਕਾਬਲਾ ਸੀਆ ਸ਼ਰਮਾ ਨੇ ਜਿੱਤਿਆ ਅਗਲੀ ਖ਼ਬਰ ਜਪਾਨ ਦਾ ਜੰਗੀ ਸਿਖਲਾਈ ਜਹਾਜ਼ ‘ਕਾਸ਼ੀਮਾ’ ਵੈਨਕੂਵਰ ਪਹੁੰਚੇਗਾ-ਲੋਕਾਂ ਨੂੰ ਮੁਫ਼ਤ ਵੇਖਣ ਦਾ ਮਿਲੇਗਾ ਮੌਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।