ਪਹਿਲਾ ਬਰਤਾਨਵੀ ਪੰਜਾਬੀ ਸੰਗੀਤਕ ਮੁਕਾਬਲਾ ਸੀਆ ਸ਼ਰਮਾ ਨੇ ਜਿੱਤਿਆ
ਲੰਡਨ, 12 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਗਰੁੱਪ ਵਲੋਂ ਬਰਤਾਨੀਆ ਵਿਚ ਪੰਜਾਬੀ ਪ੍ਰਤਿਭਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੇ ਗਏ ‘ਪੰਜਾਬ ਸਟੂਡੀਓ’ ਸੀਜ਼ਨ-1 ਦਾ ਖ਼ਿਤਾਬ ਸੀਆ ਸ਼ਰਮਾ ਨੇ ਜਿੱਤਿਆ ਹੈ। ਕਈ ਹਫ਼ਤੇ ਲਗਾਤਾਰ ਚੱਲੇ ਇਸ ਮੁਕਾਬਲੇ ਦੌਰਾਨ ਲਗਾਤਾਰ ਸ਼ਾਨਦਾਰ ਪੇਸ਼ਕਾਰੀਆਂ ਕਰਕੇ ਸੀਆ ਸ਼ਰਮਾ ਨੇ ਜੱਜਾਂ ਅਤੇ ਦਰਸ਼ਕਾਂ ਦਾ ਦਿਲ ਜਿੱਤਿਆ ਅਤੇ ਜੇਤੂ ਟਰਾਫੀ ਹਾਸਲ ਕੀਤੀ।
ਲੰਡਨ, 12 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਗਰੁੱਪ ਵਲੋਂ ਬਰਤਾਨੀਆ ਵਿਚ ਪੰਜਾਬੀ ਪ੍ਰਤਿਭਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੇ ਗਏ ‘ਪੰਜਾਬ ਸਟੂਡੀਓ’ ਸੀਜ਼ਨ-1 ਦਾ ਖ਼ਿਤਾਬ ਸੀਆ ਸ਼ਰਮਾ ਨੇ ਜਿੱਤਿਆ ਹੈ। ਕਈ ਹਫ਼ਤੇ ਲਗਾਤਾਰ ਚੱਲੇ ਇਸ ਮੁਕਾਬਲੇ ਦੌਰਾਨ ਲਗਾਤਾਰ ਸ਼ਾਨਦਾਰ ਪੇਸ਼ਕਾਰੀਆਂ ਕਰਕੇ ਸੀਆ ਸ਼ਰਮਾ ਨੇ ਜੱਜਾਂ ਅਤੇ ਦਰਸ਼ਕਾਂ ਦਾ ਦਿਲ ਜਿੱਤਿਆ ਅਤੇ ਜੇਤੂ ਟਰਾਫੀ ਹਾਸਲ ਕੀਤੀ।ਮੁਕਾਬਲੇ ਵਿਚ ਧੀਰੇਂਦਰ ਨੂੰ ਪਹਿਲਾ ਉਪ ਜੇਤੂ ਅਤੇ ਯਸ਼ ਨੂੰ ਦੂਜਾ ਉਪ ਜੇਤੂ ਐਲਾਨਿਆ ਗਿਆ। ਦੋਵਾਂ ਕਲਾਕਾਰਾਂ ਨੇ ਵੀ ਆਪਣੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਨਾਲ ਦਰਸ਼ਕਾਂ ਅਤੇ ਜੱਜਾਂ ਦੀ ਭਰਪੂਰ ਪ੍ਰਸ਼ੰਸਾ ਹਾਸਲ ਕੀਤੀ।ਪੰਜਾਬ ਗਰੁੱਪ ਵਲੋਂ ਸ਼ੁਰੂ ਕੀਤਾ ਗਿਆ ਪੰਜਾਬ ਸਟੂਡੀਓ ਬਰਤਾਨੀਆ ਵਿਚ ਆਪਣੀ ਕਿਸਮ ਦਾ ਪਹਿਲਾ ਅਜਿਹਾ ਮੰਚ ਹੈ, ਜਿਸ ਦਾ ਉਦੇਸ਼ ਪੰਜਾਬੀ ਪ੍ਰਤਿਭਾ ਨੂੰ ਉਭਾਰਨਾ ਅਤੇ ਪੰਜਾਬੀ ਸੱਭਿਆਚਾਰ ਨੂੰ ਕੌਮੀ ਪੱਧਰ ’ਤੇ ਪੇਸ਼ ਕਰਨ ਲਈ ਮੌਕੇ ਪ੍ਰਦਾਨ ਕਰਨਾ ਹੈ। ਪਹਿਲੇ ਸੀਜ਼ਨ ਦੀ ਸਫ਼ਲਤਾ ਨੂੰ ਪ੍ਰਬੰਧਕਾਂ ਨੇ ਪੰਜਾਬੀ ਭਾਈਚਾਰੇ ਲਈ ਇੱਕ ਅਹਿਮ ਪ੍ਰਾਪਤੀ ਕਰਾਰ ਦਿੱਤਾ ਹੈ।ਪੰਜਾਬ ਗਰੁੱਪ ਦੇ ਚੇਅਰਮੈਨ ਸੁਰਜੀਤ ਸਿੰਘ ਘੁੰਮਣ, ਪੰਜਾਬ ਟੀਵੀ ਦੇ ਮੈਨੇਜਿੰਗ ਡਾਇਰੈਕਟਰ ਰੌਨੀ ਅਰੋੜਾ ਅਤੇ ਪੀਅਰ ਦੇ ਡਾਇਰੈਕਟਰ ਮਨਦੀਪ ਸਿੰਘ ਨੇ ਜੱਜਾਂ ਮਲਕੀਤ ਸਿੰਘ, ਕੁਲਜੀਤ ਭਾਮਰਾ, ਬਾਲੀ ਬ੍ਰਹਮਭੱਟ ਅਤੇ ਚੰਨੀ ਸਿੰਘ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ। ਪੰਜਾਬ ਸਟੂਡੀਓ ਬਰਤਾਨੀਆ ਵਿੱਚ ਨਵੀਂ ਪੰਜਾਬੀ ਪ੍ਰਤਿਭਾ ਲਈ ਅੱਗੇ ਵਧਣ ਦੇ ਨਵੇਂ ਰਾਹ ਖੋਲ੍ਹਣ ਲਈ ਯਤਨ ਕਰਨਗੇ।