04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਭਾਰਤੀ ਮਹਿਲਾ ਟੀਮ ਏਸ਼ੀਆ ਕੱਪ ਦੇ ਸੈਮੀਫਾਈਨਲ ’ਚ

ਦੁਬਈ, 3 ਸਤੰਬਰ (ਏਜੰਸੀ)-ਮਹਿਲਾ ਏਸ਼ੀਆ ਕੱਪ ’ਚ ਭਾਰਤੀ ਟੀਮ ਸੈਮੀਫਾਈਨਲ ’ਚ ਪਹੁੰਚ ਗਈ ਹੈ। ਟੀਮ ਨੇ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ ’ਚ ਹਾਂਗਕਾਂਗ ’ਤੇ 137 ਦੌੜਾਂ ਦੀ ਵੱਡੀ ਜਿੱਤ ਦਰਜ਼ ਕੀਤੀ ।

ਅਜੀਤ ਡੈਸਕ 04-09-2026
ਦੁਬਈ, 3 ਸਤੰਬਰ (ਏਜੰਸੀ)-ਮਹਿਲਾ ਏਸ਼ੀਆ ਕੱਪ ’ਚ ਭਾਰਤੀ ਟੀਮ ਸੈਮੀਫਾਈਨਲ ’ਚ ਪਹੁੰਚ ਗਈ ਹੈ। ਟੀਮ ਨੇ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ ’ਚ ਹਾਂਗਕਾਂਗ ’ਤੇ 137 ਦੌੜਾਂ ਦੀ ਵੱਡੀ ਜਿੱਤ ਦਰਜ਼ ਕੀਤੀ । ਇਹ ਟੀ-20 ਅੰਤਰਰਾਸ਼ਟਰੀ ’ਚ ਭਾਰਤੀ ਮਹਿਲਾ ਟੀਮ ਦੀ ਦੂਜੀ ਸਭ ਤੋਂ ਵੱਡੀ ਜਿੱਤ ਹੈ।ਹਾਂਗਕਾਂਗ ਨੇ ਟਾੱਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਸਮ੍ਰਿਤੀ ਮੰਧਾਨਾ ਦੇ ਸੈਂਕੜੇ ਦੀ ਮਦਦ ਨਾਲ ਭਾਰਤ ਨੇ 5 ਵਿਕਟਾਂ ’ਤੇ 193 ਦੌੜਾਂ ਦਾ ਟੀਚਾ ਦਿੱਤਾ। ਜਵਾਬ ’ਚ ਹਾਂਗਕਾਂਗ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਫੇਲ ਰਹੀ ਅਤੇ ਟੀਮ ਦੀ ਪਾਰੀ 17ਵੇਂ ਓਵਰ ’ਚ 56 ਦੌੜਾਂ ’ਤੇ ਸਿਮਟ ਗਈ। ਹਾਂਗਕਾਂਗ ਖ਼ਿਲਾਫ਼ ਮੈਚ ’ਚ ਸਮ੍ਰਿਤੀ ਮੰਧਾਨਾ ਦੇ ਬੱਲੇ ਤੋਂ 124 ਦੌੜਾਂ ਨਿਕਲੀਆਂ। ਉਸ ਨੇ ਸਿਰਫ 64 ਦੌੜਾਂ ਦਾ ਸਾਹਮਣਾ ਕਰਦਿਆਂ 193.75 ਦੀ ਸਟ੍ਰਾਈਕ ਰੇਟ ਨਾਲ 14 ਚੌਕੇ ਅਤੇ 7 ਛੱਕੇ ਮਾਰੇ।
ਪਿਛਲੀ ਖ਼ਬਰ ਭਾਰਤੀ ਹਾਈ ਕਮਿਸ਼ਨਰ ਨਾਗੇਸ਼ ਸਿੰਘ ਦਾ ਐਡੀਲੇਡ ’ ਚ ਨਿੱਘਾ ਸਵਾਗਤ ‘ਮੀਟ ਐਂਡ ਗ੍ਰੀਟ’ ਸਮਾਗਮ ਦੌਰਾਨ ਭਾਰਤ-ਆਸਟ੍ਰੇਲੀਆ... ਅਗਲੀ ਖ਼ਬਰ ਢੇਸੀ ਨੇ ਬਰਤਾਨੀਆ ਦੀ ਰੱਖਿਆ ਲਈ ਵੱਡੇ ਨਿਵੇਸ਼ ਦਾ ਮੁੱਦਾ ਸੰਸਦ ’ ਚ ਚੁੱਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।