28 ਤੋਂ 30 ਅਗਸਤ ਤੱਕ ਵੈਨਕੂਵਰ ’ਚ ਲੱਗਣਗੀਆਂ ਸੰਗੀਤਮਈ ਰੌਣਕਾਂ
ਵੈਨਕੂਵਰ, 27 ਅਗਸਤ (ਮਲਕੀਤ ਸਿੰਘ)- 28 ਤੋਂ 30 ਅਗਸਤ ਤੱਕ ਵੈਨਕੂਵਰ ਸ਼ਹਿਰ ਅਤੇ ਆਲੇ-ਦੁਆਲੇ ਵੱਖ-ਵੱਖ ਕਿਸਮ ਦੇ 15 ਮਨੋਰੰਜਕ ਪ੍ਰੋਗਰਾਮ ਅਤੇ ਸਰਗਰਮੀਆਂ ਹੋਣ ਜਾ ਰਹੀਆਂ ਹਨ ਜਿਸ ਕਾਰਨ ਸੰਗੀਤਮਈ ਰੌਣਕਾਂ ਲੱਗੀਆਂ ਨਜ਼ਰ ਆਉਣਗੀਆਂ ਜਾਣਕਾਰੀ ਅਨੁਸਾਰ ਇਨ੍ਹਾਂ 15 ਪ੍ਰਮੁੱਖ ਸਰਗਰਮੀਆਂ ਵਿੱਚ ਮਸ਼ਹੂਰ ਸੰਗੀਤਕ ਸਮੂਹ ਗਨਜ਼ ਐਨ’ ਰੋਜ਼ਿਜ਼ ਨਾਲ ਸਬੰਧਤ ਪ੍ਰੋਗਰਾਮ ਤੋਂ ਲੈ ਕੇ ਗ੍ਰੇਟ ਆਊਟਡੋਰਜ਼ ਕਾਮੇਡੀ ਫੈਸਟੀਵਲ ਤੱਕ ਵੱਖ-ਵੱਖ ਸਮਾਗਮ ਸ਼ਾਮਲ ਹਨ। ਗਰਮੀਆਂ ਦੇ ਆਖ਼ਰੀ ਦਿਨਾਂ ਦਾ ਆਨੰਦ ਮਾਣਨ ਲਈ ਵੈਨਕੂਵਰ ਵਾਸੀਆਂ ਅਤੇ ਇੱਥੇ ਆਉਣ ਵਾਲੇ ਸੈਲਾਨੀਆਂ ਲਈ ਇਹ ਹਫ਼ਤਾ ਖ਼ਾਸ ਰਹਿਣ ਦੀ ਉਮੀਦ ਹੈ।
ਅਜੀਤ ਡੈਸਕ
28-08-2026