23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸਵ. ਗੁਰਜੀਤ ਸਿੰਘ ਤੂਤ ਦੇ ਪਰਿਵਾਰ ਦੀ ਮਦਦ ਲਈ ਕਬੱਡੀ ਪ੍ਰਮੋਟਰਾਂ ਵੱਲੋਂ ਮਾਇਕ ਮਦਦ

ਲੰਡਨ, 22 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਬੱਡੀ ਦੇ ਮਸ਼ਹੂਰ ਖਿਡਾਰੀ ਸਵ. ਗੁਰਜੀਤ ਸਿੰਘ ਤੂਤ ਦੇ ਅਚਾਨਕ ਵਿਛੋੜੇ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਸ੍ਰੀ ਅਨੰਦਪੁਰ ਸਾਹਿਬ ਸਪੋਰਟਸ ਕਲੱਬ, ਵੇਲਜ਼ ਕਬੱਡੀ ਕਲੱਬ ਯੂ.

ਅਜੀਤ ਡੈਸਕ 23-08-2026
ਲੰਡਨ, 22 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਬੱਡੀ ਦੇ ਮਸ਼ਹੂਰ ਖਿਡਾਰੀ ਸਵ. ਗੁਰਜੀਤ ਸਿੰਘ ਤੂਤ ਦੇ ਅਚਾਨਕ ਵਿਛੋੜੇ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਸ੍ਰੀ ਅਨੰਦਪੁਰ ਸਾਹਿਬ ਸਪੋਰਟਸ ਕਲੱਬ, ਵੇਲਜ਼ ਕਬੱਡੀ ਕਲੱਬ ਯੂ.ਕੇ. ਤੇ ਹੇਜ਼ ਕਬੱਡੀ ਕਲੱਬ ਦੇ ਪ੍ਰਮੋਟਰਾਂ ਪਾਲੀ ਧਾਲੀਵਾਲ, ਕੁਲਦੀਪ ਪੱਡਾ, ਜੱਗਾ ਚੱਕਰ, ਚਰਨ ਸੁਜਾਪੁਰ, ਪਿੰਦਾ ਸੁਜਾਪੁਰ, ਰਘਵੀਰ ਸਿੰਘ ਸਿੱਧੂ, ਬਲਬਿੰਦਰ ਸਿੱਧੂ, ਜੋਤ ਕਿੰਗਰਾ, ਗੁਰਵਿੰਦਰ ਸਿੰਘ ਬੋਸਰਾ, ਰਾਜ ਬਾਜਵਾ, ਕੂਕੀ ਸਿੱਧਵਾ, ਤੇਜ ਬੰਤ ਚਾਹਲ, ਗੁਰਨਾਮ, ਜਗਰਾਜ ਕੋਕਰੀ, ਕਮਲ ਧਾਲੀਵਾਲ, ਮਾਨਾ ਚੱਠਾ, ਹਰਵੀਰ, ਬਬਲੀ ਚੜਿੱਕ, ਗੁਰਮੀਤ ਸਿੰਘ ਸਿੱਧੂ, ਨਵਨੀਤ ਸਿੰਘ ਧੀਮਾਨ, ਕਮਲਜੀਤ ਸਿੰਘ ਖੰਗੂੜਾ, ਬਲਰਾਜ ਸਿੰਘ ਖੋਸਾ, ਰਣਜੀਤ ਸਿੰਘ ਗਿੱਲ, ਰਣਜੀਤ ਢੰਡਾ, ਹਰਵਿੰਦਰ ਵਿਰਕ, ਮੋਹਣਾ ਕਾਲਾ ਸੰਘਿਆ, ਬਹਾਦਰ ਸ਼ੇਰ ਗਿੱਲ, ਪਿਆਰਾ ਗੁਮਟਾਲਾ ਵੱਲੋਂ ਵੱਡਾ ਉਪਰਾਲਾ ਕਰਦਿਆਂ 10 ਲੱਖ ਰੁਪਏ ਤੋਂ ਵੱਧ ਦੀ ਮਦਦ ਕਰਨ ਲਈ ਮਾਇਆ ਇਕੱਤਰ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਸੂਜਾਪੁਰ ਨੇ ਕਿਹਾ ਕਿ ਗੁਰਜੀਤ ਤੂਤ ਨੇ ਇੰਗਲੈਂਡ ਦੀਆਂ ਗਰਾਉਂਡਾਂ ਵਿਚ ਲੰਮਾਂ ਸਮਾਂ ਕਬੱਡੀ ਖੇਡੀ ਅਤੇ ਅੱਜ ਵੀ ਕਬੱਡੀ ਪ੍ਰੇਮੀ ਉਸ ਦੀ ਖੇਡ ਨੂੰ ਯਾਦ ਕਰਦੇ ਹਨ। ਉਨ੍ਹਾਂ ਦੇ ਵਿਛੋੜੇ ਨਾਲ ਪਰਿਵਾਰ ਦੇ ਨਾਲ-ਨਾਲ ਕਬੱਡੀ ਜਗਤ ਨੂੰ ਵੀ ਵੱਡਾ ਘਾਟਾ ਪਿਆ ਹੈ।
ਪਿਛਲੀ ਖ਼ਬਰ ਬਰਤਾਨੀਆ ’ਚ ਪਹਿਲਾ ‘ਅੱਤਵਾਦ ਪੀੜਤ ਕੌਮੀ ਦਿਵਸ’ ਮਨਾਇਆ - ਅੱਤਵਾਦ ਤੋਂ ਪ੍ਰਭਾਵਿਤ ਲੋਕਾਂ ਨੂੰ ਭੁਲਾਇਆ ਨਾ ਜਾਵੇ-ਪ੍ਰਧਾ... ਅਗਲੀ ਖ਼ਬਰ ‘ ਵੋਇਸ ਆਫ ਵੁਮੈਨ’ ਨੇ ਸਾਊਥਾਲ ’ਚ ਲਗਾਈਆਂ ਤੀਆਂ ਦੀਆਂ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।