20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਆਜ਼ਾਦੀ ਤੇ ਕੌਮੀ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਸਾਹਿਤਕ ਮੰਚ ਨਿਊਯਾਰਕ ਦੀ ਕਾਵਿ ਤੇ ਸੰਗੀਤਕ ਮਹਿਫ਼ਲ

ਨਿਊਯਾਰਕ, 19 ਅਗਸਤ (ਰਾਜੂ ਸਾਹਿਬਾਜ਼ਪੁਰਾ)- ਸਾਹਿਤਕ ਮੰਚ ਨਿਊਯਾਰਕ ਵੱਲੋਂ ਐਤਵਾਰ, 16 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸ਼ਾਇਰੀ ਅਤੇ ਸੰਗੀਤਕ ਮਹਿਫ਼ਲ ਕਰਵਾਈ ਗਈ। ਇਸ ਮੌਕੇ ਸਾਹਿਤਕਾਰਾਂ ਅਤੇ ਕਲਾਕਾਰਾਂ ਨੇ ਸਮੂਹ ਭਾਰਤੀਆਂ ਨੂੰ 15 ਅਗਸਤ ਦੀਆਂ ਮੁਬਾਰਕਾਂ ਦਿੰਦਿਆਂ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਕੌਮੀ ਸ਼ਹੀਦਾਂ ਨੂੰ ਯਾਦ ਕੀਤਾ।

ਅਜੀਤ ਡੈਸਕ 20-08-2026
ਨਿਊਯਾਰਕ, 19 ਅਗਸਤ (ਰਾਜੂ ਸਾਹਿਬਾਜ਼ਪੁਰਾ)- ਸਾਹਿਤਕ ਮੰਚ ਨਿਊਯਾਰਕ ਵੱਲੋਂ ਐਤਵਾਰ, 16 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸ਼ਾਇਰੀ ਅਤੇ ਸੰਗੀਤਕ ਮਹਿਫ਼ਲ ਕਰਵਾਈ ਗਈ। ਇਸ ਮੌਕੇ ਸਾਹਿਤਕਾਰਾਂ ਅਤੇ ਕਲਾਕਾਰਾਂ ਨੇ ਸਮੂਹ ਭਾਰਤੀਆਂ ਨੂੰ 15 ਅਗਸਤ ਦੀਆਂ ਮੁਬਾਰਕਾਂ ਦਿੰਦਿਆਂ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਕੌਮੀ ਸ਼ਹੀਦਾਂ ਨੂੰ ਯਾਦ ਕੀਤਾ। ਬੁਲਾਰਿਆਂ ਨੇ ਕਿਹਾ ਕਿ 15 ਅਗਸਤ ਕੇਵਲ ਇੱਕ ਤਾਰੀਖ਼ ਜਾਂ ਛੁੱਟੀ ਦਾ ਦਿਨ ਨਹੀਂ, ਸਗੋਂ ਆਜ਼ਾਦੀ ਘੁਲਾਟੀਆਂ ਦੇ ਸੰਘਰਸ਼ ਅਤੇ ਬੇਮਿਸਾਲ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਪਵਿੱਤਰ ਦਿਹਾੜਾ ਹੈ। ਲੋਕ ਗਾਇਕ ਮੇਸ਼ੀ ਬੰਗੜ ਨੇ ਸੁਰੀਲੇ ਗੀਤ ਪੇਸ਼ ਕਰਕੇ ਮਹਿਫ਼ਲ ਵਿੱਚ ਆਪਣੀ ਹਾਜ਼ਰੀ ਭਰੀ। ਇਸ ਸਾਹਿਤਕ ਮਿਲਣੀ ਵਿੱਚ ਰਾਮ ਦਾਸ ਸੇਠੀ, ਬਲਵੀਰ ਡੁਮੇਲੀ, ਰਾਜਿੰਦਰ ਜਿੰਦ ਗਰੇਵਾਲ, ਉਂਕਾਰ ਡੁਮੇਲੀ, ਤਰਲੋਚਨ ਸੱਚਰ, ਅਮਰੀਕ ਗ਼ਾਫ਼ਿਲ, ਅਨੂ ਸੇਠੀ, ਰੀਟਾ ਕੋਹਲੀ, ਜੱਸੀ ਢਿੱਲੋਂ, ਰਾਣੀ ਨਗਿੰਦਰ, ਉੱਘੇ ਲੋਕ ਗਾਇਕ ਮੇਸ਼ੀ ਬੰਗੜ ਅਤੇ ਲਾਲ ਡੁਮੇਲੀ ਸਮੇਤ ਕਈ ਹੋਰ ਸ਼ਾਇਰਾਂ, ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਹਾਜ਼ਰੀ ਲਗਵਾਈ। ਦੇਸ਼-ਪ੍ਰੇਮ, ਸ਼ਾਇਰੀ ਅਤੇ ਪੰਜਾਬੀ ਸੰਗੀਤ ਦੇ ਰੰਗਾਂ ਨਾਲ ਸਜੀ ਇਹ ਮਹਿਫ਼ਲ ਯਾਦਗਾਰੀ ਹੋ ਨਿੱਬੜੀ।
ਪਿਛਲੀ ਖ਼ਬਰ ਬਰਮਿੰਘਮ ’ਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਿੱਛੜੇ ਪਰਿਵਾਰਾਂ ਨੂੰ ਮਿਲਾਉਣ ਵਾਲੇ ਨਾਸਿਰ ਢਿੱਲੋਂ ਦਾ ਸਨਮਾਨ ਅਗਲੀ ਖ਼ਬਰ -ਯੂ.ਕੇ. ’ਚ ਸਾਲਮੋਨੇਲਾ ਦਾ ਪ੍ਰਕੋਪ, ਇੱਕ ਵਿਅਕਤੀ ਦੀ ਮੌਤ, 200 ਤੋਂ ਵੱਧ ਬਿਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।