14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਅਮਰੀਕਾ ’ਚ ਪਹਿਲੇ ਦਸਤਾਰਧਾਰੀ ਸਿੱਖ ਮੇਅਰ ਸਵਰਨਜੀਤ ਸਿੰਘ ਦਾ ਇੰਗਲੈਂਡ ਵਿਚ ਸਨਮਾਨ

ਲੰਡਨ, 13 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਮਰੀਕਾ ਵਿਚ ਕਨੈਕਟੀਕਟ ਸਟੇਟ ਦੇ ਨੌਰਿਚ ਦੇ ਪਹਿਲੇ ਸਿੱਖ ਮੇਅਰ ਸਵਰਨਜੀਤ ਸਿੰਘ ਇਹਨੀਂ ਦਿਨੀਂ ਯੂ. ਕੇ.

ਮੇਅਰ ਸਵਰਨਜੀਤ ਸਿੰਘ ਦਾ ਇੰਗਲੈਂਡ ’ਚ ਸਨਮਾਨ ਕਰਦੇ ਪ੍ਰਬੰਧਕ। ਤਸਵੀਰਃ ਮਨਪ੍ਰੀਤ ਸਿੰਘ ਬੱਧਨੀ ਕਲਾਂ 14-08-2026
ਲੰਡਨ, 13 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਮਰੀਕਾ ਵਿਚ ਕਨੈਕਟੀਕਟ ਸਟੇਟ ਦੇ ਨੌਰਿਚ ਦੇ ਪਹਿਲੇ ਸਿੱਖ ਮੇਅਰ ਸਵਰਨਜੀਤ ਸਿੰਘ ਇਹਨੀਂ ਦਿਨੀਂ ਯੂ.ਕੇ. ’ਚ ਆਏ ਹੋਏ ਹਨ ਤੇ ਸਿੰਘ ਸਭਾ ਗੁਰਦੁਆਰਾ ਡਰਬੀ ਵਿਖੇ ਸਿੱਖ ਅਜਾਇਬਘਰ ਦੇਖਣ ਲਈ ਪਹੁੰਚੇ। ਜਿੱਥੇ ਸਿੱਖ ਭਾਈਚਾਰੇ ਵੱਲੋਂ ਸਵਰਨਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਯੂ.ਕੇ. ਦੇ ਸਿੱਖ ਆਗੂਆਂ ਨਾਲ ਸਿੱਖ ਪੰਥ ਦੇ ਮੌਜੂਦਾ ਅਹਿਮ ਮਸਲਿਆਂ ਬਾਰੇ ਵੀ ਖੁੱਲ੍ਹ ਕੇ ਵਿਚਾਰਾਂ ਹੋਈਆਂ ਉਹਨਾਂ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਮੇਅਰ ਦੇ ਮਾਣਮੱਤੇ ਅਹੁਦੇ ਤੱਕ ਪਹੁੰਚਣ ਦਾ ਸਫ਼ਰ ਸਾਂਝਾ ਕੀਤਾ। ਉਹਨਾਂ ਦੱਸਿਆ ਕਿ ਕੁਨੈਕਟੀਕਟ ’ਚ ਸਿੱਖਾਂ ਦੀ ਗਿਣਤੀ ਬਹੁਤ ਹੀ ਘੱਟ ਹੈ, ਫਿਰ ਵੀ ਉਹ ਆਪਣੀ ਪੜ੍ਹਾਈ ਤੇ ਸਥਾਨਕ ਭਾਈਚਾਰੇ ਨਾਲ ਆਪਣੇ ਵਧੀਆ ਸਬੰਧਾਂ ਕਾਰਨ ਅੱਜ ਮੇਅਰ ਦੇ ਅਹੁਦੇ ’ਤੇ ਹਨ। ਉਹਨਾਂ ਦੱਸਿਆ ਕਿ ਉਹ ਹਮੇਸ਼ਾਂ ਸਿੱਖ ਮੁੱਦਿਆਂ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ। ਉਹਨਾਂ ਨੇ ਆਪਣੀ ਸਟੇਟ ਵਿਚ 1984 ਵਿਚ ਸਿੱਖਾਂ ਦੇ ਹੋਏ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਬਿੱਲ ਪੇਸ਼ ਕਰਕੇ ਸਰਕਾਰੀ ਪੱਧਰ ’ਤੇ ਦਰਜ ਕਰਵਾਇਆ ਹੈ, ਜਿਸ ਨੂੰ ਕੁਨੈਕਟੀਕਟ ਦੇ ਗਵਰਨਰ ਵੱਲੋਂ ਵੀ ਪ੍ਰਵਾਨਗੀ ਮਿਲੀ ਹੋਈ ਹੈ। ਸਿੰਘ ਸਭਾ ਦੇ ਪ੍ਰਧਾਨ ਰਘਬੀਰ ਸਿੰਘ ਨੇ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨ ਕੀਤਾ, ਵਰਲਡ ਸਿੱਖ ਪਾਰਲੀਮੈਂਟ ਦੇ ਆਗੂ ਭਾਈ ਜੋਗਾ ਸਿੰਘ ਨੇ ਉਹਨਾਂ ਦੀਆਂ ਪ੍ਰਾਪਤੀਆਂ ਲਈ ਸੋਨ ਤਗਮੇ ਨਾਲ ਸਨਮਾਨ ਕੀਤਾ ਤੇ ਅਜਾਇਬਘਰ ਦੇ ਚੇਅਰਮੈਨ ਰਾਜਿੰਦਰ ਸਿੰਘ ਪੁਰੇਵਾਲ ਨੇ ਹਰਜਿੰਦਰ ਸਿੰਘ ਮੰਡੇਰ ਦੀਆਂ ਲਿਖੀਆਂ ਹੋਈਆਂ ‘ਡਰਬੀ ਵਿਚ ਪੰਜਾਬੀਆਂ ਦੇ ਪੰਜਾਹ ਸਾਲ’, ‘ਸਿੱਖ ਯੋਧਿਆਂ ਦੇ ਸੰਘਰਸ਼ ਦੀ ਗਾਥਾ’ ਅਤੇ ਕੁੱਝ ਹੋਰ ਇਤਿਹਾਸਕ ਕਿਤਾਬਾਂ ਨਿੱਘੀ ਯਾਦ ਵਜੋਂ ਭੇਟ ਕੀਤੀਆਂ। ਇਸ ਮੌਕੇ ਰਘਬੀਰ ਸਿੰਘ, ਰਾਜਿੰਦਰ ਸਿੰਘ, ਭਾਈ ਜੋਗਾ ਸਿੰਘ, ਮਨਪ੍ਰੀਤ ਸਿੰਘ, ਤਜਿੰਦਰ ਸਿੰਘ ਜੀਤਾ, ਪ੍ਰਭਜੋਤ ਸਿੰਘ, ਸਰਬਜੀਤ ਸਿੰਘ ਬਾਸੀ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਏ.ਆਈ. ’ਤੇ ਪਰਿਵਾਰ ਦੇ ਕਤਲ ਦੀਆਂ ਕਥਿਤ ਕਹਾਣੀਆਂ - ਘਰੋਂ ਮਾਂ-ਭਰਾ ਦੀਆਂ ਲਾਸ਼ਾਂ; 17 ਸਾਲਾ ਪੁੱਤਰ ਗ੍ਰਿਫ਼ਤਾਰ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ ਵਲੋਂ ‘ਸੁਰਖ਼ ਰਾਹਾਂ ਦੀਆਂ ਸਿਮਰਤੀਆਂ - ਵਾਦ ਸੰਵਾਦ’ ਪੁਸਤਕ ਕੈਲੀਫੋਰਨੀਆਂ ’ਚ ਲੋਕ ਅਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।