08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

‘ ਮੇਲਾ ਪੰਜਾਬਣਾ ਦਾ’ (ਤੀਆਂ ਦਾ ਮੇਲਾ) ਲਈ ਭਾਰੀ ਉਤਸ਼ਾਹ - ਪੰਜਾਬੀ ਗਾਇਕੀ ਦੇ ਉੱਘੇ ਸਿਤਾਰੇ ਸੱਜਣ ਅਦੀਬ ਗੀਤਾਂ ਨਾਲ ਕਰਨਗੇ ਮਨੋਰੰਜਨ

ਐਡੀਲੇਡ, 7 ਅਗਸਤ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ’ਚ ਪੰਜਾਬੀ ਸੱਭਿਆਚਾਰ, ਸੰਗੀਤ ਅਤੇ ਰਵਾਇਤੀ ਵਿਰਸੇ ਨੂੰ ਸਮਰਪਿਤ 5ਵੇਂ ‘ਮੇਲਾ ਪੰਜਾਬਣਾ ਦਾ’ (ਤੀਆਂ ਦਾ ਮੇਲਾ) ਨੂੰ ਲੈ ਕੇ ਪੰਜਾਬੀ ਭਾਈਚਾਰੇ, ਖ਼ਾਸ ਕਰਕੇ ਬੀਬੀਆਂ ਅਤੇ ਮੁਟਿਆਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਿਰਫ਼ ਔਰਤਾਂ ਅਤੇ ਮੁਟਿਆਰਾਂ ਲਈ ਕਰਵਾਏ ਜਾ ਰਹੇ ਇਸ ਵਿਲੱਖਣ ਸੱਭਿਆਚਾਰਕ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਪ੍ਰਬੰਧਕਾਂ ਵੱਲੋਂ ਇਸ ਨੂੰ ਯਾਦਗਾਰੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ।

ਅਜੀਤ ਡੈਸਕ 08-08-2026
ਐਡੀਲੇਡ, 7 ਅਗਸਤ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ’ਚ ਪੰਜਾਬੀ ਸੱਭਿਆਚਾਰ, ਸੰਗੀਤ ਅਤੇ ਰਵਾਇਤੀ ਵਿਰਸੇ ਨੂੰ ਸਮਰਪਿਤ 5ਵੇਂ ‘ਮੇਲਾ ਪੰਜਾਬਣਾ ਦਾ’ (ਤੀਆਂ ਦਾ ਮੇਲਾ) ਨੂੰ ਲੈ ਕੇ ਪੰਜਾਬੀ ਭਾਈਚਾਰੇ, ਖ਼ਾਸ ਕਰਕੇ ਬੀਬੀਆਂ ਅਤੇ ਮੁਟਿਆਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਿਰਫ਼ ਔਰਤਾਂ ਅਤੇ ਮੁਟਿਆਰਾਂ ਲਈ ਕਰਵਾਏ ਜਾ ਰਹੇ ਇਸ ਵਿਲੱਖਣ ਸੱਭਿਆਚਾਰਕ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਪ੍ਰਬੰਧਕਾਂ ਵੱਲੋਂ ਇਸ ਨੂੰ ਯਾਦਗਾਰੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ।‘ਮੇਲਾ ਪੰਜਾਬਣਾ ਦਾ’ ਸ਼ਨੀਵਾਰ 8 ਅਗਸਤ 2026 ਨੂੰ ਸ਼ਾਮ 6 ਵਜੇ ਦ ਪਾਮਜ਼, ਮੋਡਬਰੀ ਨਾਰਥ ਵਿਖੇ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਸਾਲ ਵੀ ਮੇਲੇ ’ਚ ਪੰਜਾਬੀ ਸੱਭਿਆਚਾਰ ਦੀ ਝਲਕ, ਰੰਗਾਰੰਗ ਪੇਸ਼ਕਾਰੀਆਂ, ਸੰਗੀਤ, ਮਨੋਰੰਜਨ ਤੇ ਪਰਿਵਾਰਕ ਮਾਹੌਲ ਦਰਸ਼ਕਾਂ ਲਈ ਖਾਸ ਖਿੱਚ ਦਾ ਕੇਂਦਰ ਰਹੇਗਾ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਸਮਾਗਮ ਪਿਛਲੇ ਸਾਲਾਂ ਨਾਲੋਂ ਵੀ ਵਧੇਰੇ ਸ਼ਾਨਦਾਰ ਅਤੇ ਸਫਲ ਸਾਬਤ ਹੋਵੇਗਾ। ਸਮਾਗਮ ਦਾ ਮੰਚ ਸੰਚਾਲਨ ਸਿਮਰਨ ਕੌਰ ਅਤੇ ਅਨਮੋਲ ਵੱਲੋਂ ਆਪਣੇ ਨਿਵੇਕਲੇ ਅਤੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਕੀਤਾ ਜਾਵੇਗਾ, ਜਿਸ ਨਾਲ ਸਮਾਗਮ ਦੀ ਰੌਣਕ ਵਿੱਚ ਹੋਰ ਵਾਧਾ ਹੋਵੇਗਾ। ਮੇਲੇ ਦਾ ਸਭ ਤੋਂ ਵੱਡਾ ਆਕਰਸ਼ਣ ਪੰਜਾਬੀ ਗਾਇਕੀ ਦੇ ਉੱਘੇ ਸਿਤਾਰੇ ਸੱਜਣ ਅਦੀਬ ਹੋਣਗੇ, ਜੋ ਆਪਣੀ ਮਿਠਾਸਭਰੀ ਤੇ ਸੁਰਮਈ ਆਵਾਜ਼ ਨਾਲ ਸਰੋਤਿਆਂ ਦਾ ਦਿਲ ਜਿੱਤਣਗੇ। ਉਹ ਆਪਣੇ ਬਹੁਚਰਚਿਤ ਅਤੇ ਸੁਪਰਹਿੱਟ ਗੀਤਾਂ ਦੀ ਪੇਸ਼ਕਾਰੀ ਕਰਕੇ ਮੇਲੇ ਨੂੰ ਯਾਦਗਾਰ ਬਣਾ ਦੇਣਗੇ।
ਪਿਛਲੀ ਖ਼ਬਰ ਨਵੀਂ ਦਿੱਲੀ ’ਚ ਮੀਂਹ ਦੇ ਵਿਚਕਾਰ ਕਾਰਤਵਯ ... ਅਗਲੀ ਖ਼ਬਰ ਮੈਨਚੈਸਟਰ ਗੁਰਮਤਿ ਸਮਾਗਮ ਦੇ ਦੂਜੇ ਦਿਨ ਗੁਰਬਾਣੀ ਦੀ ਅੰਮ੍ਰਿਤਮਈ ਵਰਖਾ ਨਾਲ ਗੂੰਜਦਾ ਰਿਹਾ ਹੀਟਨ ਪਾਰਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।