‘ ਮੇਲਾ ਗਦਰੀ ਬਾਬਿਆਂ ਦਾ’ ਅਮਿਟ ਯਾਦਾਂ ਛੱਡਦਾ ਸਮਾਪਤ
ਵੈਨਕੂਵਰ, 3 ਅਗਸਤ (ਮਲਕੀਤ ਸਿੰਘ)-ਭਾਰਤ ਦੇਸ਼ ਦੀ ਆਜ਼ਾਦੀ ਅਤੇ ਵਿਦੇਸ਼ਾਂ ‘ਚ ਪੰਜਾਬੀਆਂ ਦੇ ਹੱਕਾਂ ਲਈ ਮਹਾਨ ਕੁਰਬਾਨੀਆਂ ਕਰਨ ਵਾਲੇ ਗਦਰੀ ਬਾਬਿਆਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਕੈਨੇਡਾ ਦੇ ਸਰੀ ਸ਼ਹਿਰ ‘ਚ ਮਨਾਇਆ ਜਾਣ ਵਾਲਾ ਕੌਮਾਤਰੀ ਪੱਧਰ ਦਾ ‘ਮੇਲਾ ਗਦਰੀ ਬਾਬਿਆਂ ਦਾ’ ਇਸ ਸਾਲ ਵੀ ਸਰੀ ਦੇ ਬੇਅਰ ਕਰੀਕ ਪਾਰਕ ਵਿੱਚ ਧੂਮ ਧੜਕੇ ਨਾਲ ਮਨਾਇਆ ਗਿਆ, ਜੋ ਆਪਣੀਆਂ ਅਮਿਟ ਯਾਦਾਂ ਛੱਡਦਾ ਹੋਇਆ ਦੇਰ ਰਾਤ ਸਮਾਪਤ ਹੋ ਗਿਆ। ਇਸ ਮੇਲੇ ਦੌਰਾਨ ਬੇਅਰ ਕਰੀਕ ਪਾਰਕ ਦੀ ਹਰਿਆਵਲੀ ਗਰਾਊਂਡ ‘ਚ ਸਜਾਈ ਗਈ ਇੱਕ ਵੱਡ ਆਕਾਰੀ ਸਟੇਜ ਤੋਂ ਉੱਘੇ ਲੋਕ ਗਾਇਕ ਸੁਖਵਿੰਦਰ ਸੁਖੀ, ਗੋਰਾ ਚੱਕ ਵਾਲਾ, ਗੁਰਵਿੰਦਰ ਬਰਾੜ, ਮਨਜੋਤ ਢਿੱਲੋਂ, ਪ੍ਰੀਆ ਨਿਜਰ,ਲਾਡਾ ਪੁਆਧੀ, ਗੋਪੀ ਬਰਾੜ, ਅਨਮੋਲ ਵਿਰਕ, ਰਿਦਮ ਸ਼ਰਮਾ, ਈਸ਼ਾਨ ਸ਼ਰਮਾ, ਫਤਿਹਦੀਪ ਸਿੰਘ, ਲੱਖਾ- ਨਾਜ ਦੀ ਜੋੜੀ ਅਤੇ ਅਨਮੋਲ ਰਤਨ ਭੰਗੜਾ ਗੁਰੁਪ ਦੇ ਗੱਭਰੂਆਂ ਵੱਲੋਂ ਪੇਸ਼ ਕੀਤੀਆਂ ਆਪੋ ਆਪਣੀਆਂ ਪੇਸ਼ਕਾਰੀਆਂ ਨਾਲ ਰੰਗਾਰੰਗ ਮਾਹੌਲ ਸਿਰਜਿਆ ਨਜ਼ਰ ਆਇਆ।
ਮ
ਮੇਲੇ ਦੀ ਇਕ ਤਸਵੀਰ।
04-08-2026
ਵੈਨਕੂਵਰ, 3 ਅਗਸਤ (ਮਲਕੀਤ ਸਿੰਘ)-ਭਾਰਤ ਦੇਸ਼ ਦੀ ਆਜ਼ਾਦੀ ਅਤੇ ਵਿਦੇਸ਼ਾਂ ‘ਚ ਪੰਜਾਬੀਆਂ ਦੇ ਹੱਕਾਂ ਲਈ ਮਹਾਨ ਕੁਰਬਾਨੀਆਂ ਕਰਨ ਵਾਲੇ ਗਦਰੀ ਬਾਬਿਆਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਕੈਨੇਡਾ ਦੇ ਸਰੀ ਸ਼ਹਿਰ ‘ਚ ਮਨਾਇਆ ਜਾਣ ਵਾਲਾ ਕੌਮਾਤਰੀ ਪੱਧਰ ਦਾ ‘ਮੇਲਾ ਗਦਰੀ ਬਾਬਿਆਂ ਦਾ’ ਇਸ ਸਾਲ ਵੀ ਸਰੀ ਦੇ ਬੇਅਰ ਕਰੀਕ ਪਾਰਕ ਵਿੱਚ ਧੂਮ ਧੜਕੇ ਨਾਲ ਮਨਾਇਆ ਗਿਆ, ਜੋ ਆਪਣੀਆਂ ਅਮਿਟ ਯਾਦਾਂ ਛੱਡਦਾ ਹੋਇਆ ਦੇਰ ਰਾਤ ਸਮਾਪਤ ਹੋ ਗਿਆ। ਇਸ ਮੇਲੇ ਦੌਰਾਨ ਬੇਅਰ ਕਰੀਕ ਪਾਰਕ ਦੀ ਹਰਿਆਵਲੀ ਗਰਾਊਂਡ ‘ਚ ਸਜਾਈ ਗਈ ਇੱਕ ਵੱਡ ਆਕਾਰੀ ਸਟੇਜ ਤੋਂ ਉੱਘੇ ਲੋਕ ਗਾਇਕ ਸੁਖਵਿੰਦਰ ਸੁਖੀ, ਗੋਰਾ ਚੱਕ ਵਾਲਾ, ਗੁਰਵਿੰਦਰ ਬਰਾੜ, ਮਨਜੋਤ ਢਿੱਲੋਂ, ਪ੍ਰੀਆ ਨਿਜਰ,ਲਾਡਾ ਪੁਆਧੀ, ਗੋਪੀ ਬਰਾੜ, ਅਨਮੋਲ ਵਿਰਕ, ਰਿਦਮ ਸ਼ਰਮਾ, ਈਸ਼ਾਨ ਸ਼ਰਮਾ, ਫਤਿਹਦੀਪ ਸਿੰਘ, ਲੱਖਾ- ਨਾਜ ਦੀ ਜੋੜੀ ਅਤੇ ਅਨਮੋਲ ਰਤਨ ਭੰਗੜਾ ਗੁਰੁਪ ਦੇ ਗੱਭਰੂਆਂ ਵੱਲੋਂ ਪੇਸ਼ ਕੀਤੀਆਂ ਆਪੋ ਆਪਣੀਆਂ ਪੇਸ਼ਕਾਰੀਆਂ ਨਾਲ ਰੰਗਾਰੰਗ ਮਾਹੌਲ ਸਿਰਜਿਆ ਨਜ਼ਰ ਆਇਆ। ਇਸ ਮੌਕੇ ਤੇ ਗੁਰਦੀਪ ਭੁੱਲਰ ਵੱਲੋਂ ਪੇਸ਼ ਕੀਤੀ ਕੋਰਿਉਗਰਾਫੀ ਦਾ ਵੀ ਹਾਜ਼ਰ ਦਰਸ਼ਕਾਂ ਨੇ ਆਨੰਦ ਮਾਣਿਆ ਦੁਪਹਿਰ ਇੱਕ ਵਜੇ ਰਾਤ 9 ਵਜੇ ਤੱਕ ਨਿਰੰਤਰ ਚੱਲੇ ਇਸ ਮੇਲੇ ਦੀਆਂ ਸੰਗੀਤਕ ਧੁਨਾਂ ਤੇ ਪੰਡਾਲ ਚ ਮੌਜੂਦ ਬਹੁਗਿਣਤੀ ਨੌਜਵਾਨ ਅਤੇ ਬਜ਼ੁਰਗ ਝੂਮਦੇ ਨਜ਼ਰੀਂ ਆਈ ਮੇਲੇ ਦੌਰਾਨ ਸਰੀ ਦੀਆਂ ਪੰਜਾਬੀ ਔਰਤਾਂ ਵੱਲੋਂ ਪੇਸ਼ ਗਿੱਧੇ ਨਾਲ ਪੰਜਾਬ ਦੇ ਪੇਂਡੂ ਵਿਰਸੇ ਦੀ ਝਲਕ ਦਿਖਾਈ ਦਿੱਤੀ। ਅੱਜ ਦੇ ਇਸ ਮੇਲੇ ’ਚ ਸ਼ਾਮਿਲ ਹੋਣ ਵਾਲੇ ਵੱਖ ਵੱਖ ਸ਼ਖਸ਼ੀਅਤਾਂ ਵਿੱਚ ਸਾਂਸਦ ਸੁਖ ਧਾਲੀਵਾਲ, ਮੰਤਰੀ ਜਗਰੂਪ ਬਰਾੜ,ਸਰੀ ਦੀ ਮੇਅਰ ਬਰੈਡਾ ਲੋਕ,ਇੰਗਲੈਂਡ ਤੋਂ ਉੱਘੇ ਸਮਾਜ ਸੇਵੀ ਮੰਗਤ ਸਿੰਘ ਪਲਾਹੀ, ਮੇਅਰ ਉਮੀਦਵਾਰ ਹੋਨਵੀਰ ਰੰਧਾਵਾ, ਸਤਿੰਦਰਪਾਲ ਸਿੰਘ ਸਿੱਧਵਾਂ, ਰਿਕੀ ਬਾਜਵਾ,ਕੁੰਦਨ ਸਿੰਘ ਰਾਣਾ, ਆਸ਼ੀਅਨਾ ਹਨੀਫ, ਪਰਮਿੰਦਰ ਚੌਹਾਨ, ਗਗਨ ਨਹਿਲ,ਲਿੰਡਾ ਐਨਸ, ਮਨਦੀਪ ਨਾਗਰਾ, ਡਗ ਮਕਲਮ, ਮੀਰਾ ਗਿੱਲ, ਬੇਅ ਸਿਮਸਨ,ਡਗ ਐਲਫਰਡ, ਸੁਹਾਨਾ ਗਿੱਲ,ਅਜਮੇਰ ਸਿੰਘ ਭਾਗਪੁਰ, ਅੰਮ੍ਰਿਤ ਢੋਟ,ਗਿ: ਨਰਿੰਦਰ ਸਿੰਘ, ਸੀਜੇ ਸਿੱਧੂ,ਗੁਰਮੇਲ ਧਾਮੀ,ਸੁਰਜੀਤ ਮਾਧੋਪੁਰੀ, ਗੈਰੀ ਥਿੰਦ,ਮਿ:ਜੋਹਨ ਅਤੇ ਹਰਬੀਰ ਬੱਤਰਾ ਦੇ ਨਾਮ ਜਿਕਰਯੋਗ ਹਨ। ਮੇਲੇ ਦੇ ਅਖੀਰ ਵਿੱਚ ਮੇਲੇ ਦੇ ਪ੍ਰਬੰਧਕਾਂ ਸਾਹਿਬ ਸਿੰਘ ਥਿੰਦ, ਕਿਰਨਪਾਲ ਸਿੰਘ ਗਰੇਵਾਲ, ਰਮਿੰਦਰ ਧਾਮੀ,ਸੰਦੀਪ ਤੂਰ, ਸੁਖਬੀਰ ਬੀਹਲਾ,ਜਸਪਾਲ ਥਿੰਦ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਅੱਜ ਦੇ ਇਸ ਮੇਲੇ ‘ਚ ਵਿਸ਼ੇਸ਼ ਤੌਰ ਤੇ ਪੁੱਜੇ ਉੱਘੇ ਸੰਗੀਤਕਾਰ ਤੇਜਵੰਤ ਕਿਟੂ ਵੱਲੋਂ ਅਗਲੇ ਸਾਲ ਤੋਂ ਇਸ ਮੇਲੇ ਵਿੱਚ ਸੰਗੀਤਕ ਮੁਕਾਬਲੇ ਕਰਵਾਉਣ ਦਾ ਸੁਝਾਅ ਦਿੰਦਿਆ ਆਪਣੇ ਵੱਲੋਂ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ ਅੱਜ ਦੇ ਇਸ ਮੇਲੇ ਦੌਰਾਨ ਪੁੱਜੀਆਂ ਕੁਝ ਹਸਤੀਆਂ ਨੂੰ ਸਨਮਾਨ ਚਿੰਨ ਵੀ ਭੇਟ ਕੀਤੇ ਗਏ। mela pic (8) ਮੇਲੇ ਦੀ ਇਕ ਤਸਵੀਰ।