08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਨਿਤਿਆ ਰਮਨ ਨੇ ਲਾਸ ਏਂਜਲਸ ਦੀ ਵਾਗਡੋਰ ਸੰਭਾਲੀ

ਸੈਕਰਾਮੈਂਟੋ, 7 ਨਵੰਬਰ (ਹੁਸਨ ਲੜੋਆ ਬੰਗਾ)-ਕੇਰਲ ’ਚ ਜਨਮੀ ਨਿਤਿਆ ਰਮਨ ਨੇ ਲਾਸ ਏਂਜਲਸ ਦੇ ਮੇਅਰ ਦਾ ਅਹੁਦਾ ਸੰਭਾਲ ਲਿਆ ਹੈ| ਉਹ ਇਸ ਸ਼ਹਿਰ ਦੀ ਪਹਿਲੀ ਭਾਰਤੀ-ਅਮਰੀਕੀ ਮੇਅਰ ਬਣੀ ਹੈ| ਮੌਜੂਦਾ ਮੇਅਰ ਕਾਰੇਨ ਬੈਸ ਨੇ ਆਪਣੀ ਹਾਰ ਮੰਨ ਲਈ ਹੈ ਤੇ ਉਨਾਂ ਨੇ ਸੱਤਾ ਦੇ ਸੁਚਾਰੂ ਤਬਾਦਲੇ ਦਾ ਭਰੋਸਾ ਦਿੱਤਾ ਹੈ| 5 ਨਵੰਬਰ ਨੂੰ ‘ਐਕਸ’ ’ਤੇ ਲਿਖਦਿਆਂ ਨਿਤਿਆ ਰਮਨ ਨੇ ਕਿਹਾ ਕਿ ਲਾਸ ਏਂਜਲਸ, ਤੁਹਾਡੀ ਅਗਲੀ ਮੇਅਰ ਬਣਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ| ਤਾਜ਼ਾ ਚੋਣ ਨਤੀਜਿਆਂ ਮੁਤਾਬਕ, ਨਿਤਿਆ ਰਮਨ ਨੂੰ 460,772 ਵੋਟਾਂ (52. 70 ਫ਼ੀਸਦੀ) ਮਿਲੀਆਂ, ਜਦ ਕਿ ਕਾਰੇਨ ਬੈਸ ਨੂੰ 413,519 ਵੋਟਾਂ (47.

ਅਜੀਤ ਡੈਸਕ 08-11-2026
ਸੈਕਰਾਮੈਂਟੋ, 7 ਨਵੰਬਰ (ਹੁਸਨ ਲੜੋਆ ਬੰਗਾ)-ਕੇਰਲ ’ਚ ਜਨਮੀ ਨਿਤਿਆ ਰਮਨ ਨੇ ਲਾਸ ਏਂਜਲਸ ਦੇ ਮੇਅਰ ਦਾ ਅਹੁਦਾ ਸੰਭਾਲ ਲਿਆ ਹੈ| ਉਹ ਇਸ ਸ਼ਹਿਰ ਦੀ ਪਹਿਲੀ ਭਾਰਤੀ-ਅਮਰੀਕੀ ਮੇਅਰ ਬਣੀ ਹੈ| ਮੌਜੂਦਾ ਮੇਅਰ ਕਾਰੇਨ ਬੈਸ ਨੇ ਆਪਣੀ ਹਾਰ ਮੰਨ ਲਈ ਹੈ ਤੇ ਉਨਾਂ ਨੇ ਸੱਤਾ ਦੇ ਸੁਚਾਰੂ ਤਬਾਦਲੇ ਦਾ ਭਰੋਸਾ ਦਿੱਤਾ ਹੈ| 5 ਨਵੰਬਰ ਨੂੰ ‘ਐਕਸ’ ’ਤੇ ਲਿਖਦਿਆਂ ਨਿਤਿਆ ਰਮਨ ਨੇ ਕਿਹਾ ਕਿ ਲਾਸ ਏਂਜਲਸ, ਤੁਹਾਡੀ ਅਗਲੀ ਮੇਅਰ ਬਣਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ| ਤਾਜ਼ਾ ਚੋਣ ਨਤੀਜਿਆਂ ਮੁਤਾਬਕ, ਨਿਤਿਆ ਰਮਨ ਨੂੰ 460,772 ਵੋਟਾਂ (52.70 ਫ਼ੀਸਦੀ) ਮਿਲੀਆਂ, ਜਦ ਕਿ ਕਾਰੇਨ ਬੈਸ ਨੂੰ 413,519 ਵੋਟਾਂ (47.30 ਫ਼ੀਸਦੀ) ਪ੍ਰਾਪਤ ਹੋਈਆਂ| ਸਵੇਰ ਦੇ ਅੰਕੜਿਆਂ ਵਿਚ ਰਮਨ ਦੀ ਲੀਡ 34,654 ਵੋਟਾਂ ਸੀ, ਜੋ ਹੁਣ ਵੱਧ ਕੇ 47,253 ਵੋਟਾਂ ਹੋ ਗਈ ਹੈ| ਇਹ ਅੰਕੜੇ ਅਜੇ ਵੀ ਗੈਰ-ਅਧਿਕਾਰਤ ਹਨ ਕਿਉਂਕਿ ਚੋਣ ਅਮਲਾ 3 ਨਵੰਬਰ ਨੂੰ ਹੋਈਆਂ ਵੋਟਾਂ ਦੀ ਗਿਣਤੀ ਤੇ ਪ੍ਰਕਿਰਿਆ ਵਿੱਚ ਜੁਟਿਆ ਹੋਇਆ ਹੈ| ਕਾਰੇਨ ਬੈਸ ਨੇ ‘ਐਕਸ’ ’ਤੇ ਇਕ ਪੋਸਟ ਰਾਹੀਂ ਆਪਣੀ ਹਾਰ ਦੀ ਪੁਸ਼ਟੀ ਕੀਤੀ ਹੈ ਤੇ ਨਿਤਿਆ ਰਮਨ ਨੂੰ ਵਧਾਈ ਦਿੱਤੀ ਹੈ| ਰਮਨ ਨੇ ਦੱਸਿਆ ਕਿ ਉਨਾਂ ਨੇ ਬੈਸ ਨਾਲ ਗੱਲਬਾਤ ਕੀਤੀ ਹੈ ਤੇ ਉਨਾਂ ਦੀ ਅਗਵਾਈ ਅਤੇ ਦਹਾਕਿਆਂ ਦੀ ਜਨਤਕ ਸੇਵਾ ਲਈ ਧੰਨਵਾਦ ਪ੍ਰਗਟਾਇਆ ਹੈ| ਅਹੁਦਾ ਛੱਡ ਰਹੇ ਮੇਅਰ ਕਾਰੇਨ ਬੈਸ ਨੇ ਵੀ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਕਿ ਉਹ ਸ਼ਹਿਰ ਲਈ ਕੰਮ ਕਰਨਾ ਜਾਰੀ ਰੱਖਣਗੇ|
ਪਿਛਲੀ ਖ਼ਬਰ ਮੈਸਾਚੂਸੈਟਸ ’ ਚ 19 ਸਾਲਾ ਡੈਮੋਕ੍ਰੈਟ ਨੇ ਅੱਠ ਵਾਰ ਦੇ ਵਿਧਾਇਕ ਨੂੰ ਹਰਾਇਆ ਅਗਲੀ ਖ਼ਬਰ ਅਮਰੀਕਾ ਦੇ ਹਿੰਸਾ ਅਤੇ ਨਸਲਵਾਦ ਦੇ ਅਤੀਤ ਨਾਲ ਭਰੇ ਇਲਾਕੇ ਨੂੰ ਭਾਰਤੀਆਂ ਨੇ ਵਸਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।