ਗੁਰਬਾਣੀ ਮਨੁੱਖ ਨੂੰ ਜੀਵਨ ਜਿਉਣ ਦੀ ਜਾਚ ਸਿਖਾਉਂਦੀ ਹੈ, ਗੁਰਬਾਣੀ ਦੇ ਜਾਪ ਨਾਲ ਵਿਚਾਰ ਤੇ ਅਮਲ ਦੀ ਲੋੜ ਹੈ-ਭਾਈ ਸਰਬਜੀਤ ਸਿੰਘ ਧੂੰਦਾ
ਲੰਡਨ, 3 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਜਰਮਨੀ ਦੀ ਪੰਥਕ ਸਟੇਜ ਵਜੋਂ ਪ੍ਰਸਿੱਧ ਗੁਰਦੁਆਰਾ ਦਸ਼ਮੇਸ਼ ਸ੍ਰੀ ਗੁਰੂ ਸਿੰਘ ਸਭਾ ਕੌਲਨ ਵਿਖੇ ਸੰਗਤਾਂ ਦੀ ਪੁਰਜ਼ੋਰ ਮੰਗ ’ਤੇ ਜਰਮਨੀ ਪਹੁੰਚੇ ਕੌਮ ਦੇ ਪ੍ਰਸਿੱਧ ਗੁਰਮਤਿ ਵਿਦਵਾਨ ਭਾਈ ਸਰਬਜੀਤ ਸਿੰਘ ਧੂੰਦਾ ਨੇ ਗੁਰਬਾਣੀ ਸ਼ਬਦ ਦੀ ਗਹਿਰਾਈ ਨਾਲ ਵਿਚਾਰ ਕਰਦਿਆਂ ਕਿਹਾ ਕਿ ਗੁਰਬਾਣੀ ਮਨੁੱਖ ਦੇ ਮਨ ਨੂੰ ਟਿਕਾਉਂਦੀ, ਮਨੋਬਲ ਨੂੰ ਉੱਚਾ ਚੁੱਕਦੀ ਅਤੇ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡਾ ਸਮਾਜ ਗੁਰਬਾਣੀ ਦੀ ਵਿਚਾਰ ਤੋਂ ਦੂਰ ਹੁੰਦਾ ਜਾ ਰਿਹਾ ਹੈ।
ਲੰਡਨ, 3 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਜਰਮਨੀ ਦੀ ਪੰਥਕ ਸਟੇਜ ਵਜੋਂ ਪ੍ਰਸਿੱਧ ਗੁਰਦੁਆਰਾ ਦਸ਼ਮੇਸ਼ ਸ੍ਰੀ ਗੁਰੂ ਸਿੰਘ ਸਭਾ ਕੌਲਨ ਵਿਖੇ ਸੰਗਤਾਂ ਦੀ ਪੁਰਜ਼ੋਰ ਮੰਗ ’ਤੇ ਜਰਮਨੀ ਪਹੁੰਚੇ ਕੌਮ ਦੇ ਪ੍ਰਸਿੱਧ ਗੁਰਮਤਿ ਵਿਦਵਾਨ ਭਾਈ ਸਰਬਜੀਤ ਸਿੰਘ ਧੂੰਦਾ ਨੇ ਗੁਰਬਾਣੀ ਸ਼ਬਦ ਦੀ ਗਹਿਰਾਈ ਨਾਲ ਵਿਚਾਰ ਕਰਦਿਆਂ ਕਿਹਾ ਕਿ ਗੁਰਬਾਣੀ ਮਨੁੱਖ ਦੇ ਮਨ ਨੂੰ ਟਿਕਾਉਂਦੀ, ਮਨੋਬਲ ਨੂੰ ਉੱਚਾ ਚੁੱਕਦੀ ਅਤੇ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡਾ ਸਮਾਜ ਗੁਰਬਾਣੀ ਦੀ ਵਿਚਾਰ ਤੋਂ ਦੂਰ ਹੁੰਦਾ ਜਾ ਰਿਹਾ ਹੈ। ਅਸੀਂ ਗੁਰਬਾਣੀ ਨੂੰ ਸਮਝਣ ਅਤੇ ਜੀਵਨ ਵਿੱਚ ਉਤਾਰਨ ਦੀ ਬਜਾਏ ਕੇਵਲ ਪਾਠ ਕਰਨ ਤੱਕ ਹੀ ਸੀਮਤ ਹੋ ਗਏ ਹਾਂ। ਭਾਈ ਧੂੰਦਾ ਨੇ ਕਿਹਾ ਕਿ ਅਸੀਂ ਅਕਸਰ ਪਰਮਾਤਮਾ ਕੋਲ ਦੁਨਿਆਵੀ ਪਦਾਰਥਾਂ ਦੀ ਮੰਗ ਕਰਦੇ ਹਾਂ, ਜਦਕਿ ਅਸਲ ਅਰਦਾਸ ਇਹ ਹੋਣੀ ਚਾਹੀਦੀ ਹੈ ਕਿ ਹੇ ਅਕਾਲ ਪੁਰਖ! ਸਾਨੂੰ ਸਬਰ, ਸੰਤੋਖ, ਸੂਝ-ਬੂਝ ਅਤੇ ਗੁਰਮਤਿ ਅਨੁਸਾਰ ਜੀਵਨ ਜਿਉਣ ਦੀ ਸਮਝ ਬਖ਼ਸ਼। ਉਨ੍ਹਾਂ ਕਿਹਾ ਕਿ ਜੇ ਮਨੁੱਖ ਨੂੰ ਜੀਵਨ ਜਿਉਣ ਦੀ ਸਹੀ ਜਾਚ ਆ ਜਾਵੇ ਤਾਂ ਉਹ ਨਿਰਾਸ਼ਾ ਅਤੇ ਹਤਾਸ਼ਾ ਵਿੱਚ ਡੁੱਬ ਕੇ ਆਤਮਹੱਤਿਆ ਵਰਗੇ ਦੁਖਦਾਈ ਕਦਮ ਕਦੇ ਨਾ ਚੁੱਕੇ। ਉਨ੍ਹਾਂ ਸੰਗਤਾਂ ਨੂੰ ਗੁਰਮਤਿ ਸਿਧਾਂਤਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣ ਦਾ ਸੱਦਾ ਦਿੰਦਿਆਂ ਕਿਹਾ ਕਿ ਗੁਰਬਾਣੀ ਨੂੰ ਸਿਰਫ਼ ਪੜ੍ਹਨਾ ਹੀ ਨਹੀਂ, ਸਗੋਂ ਸਮਝਣਾ, ਵਿਚਾਰਨਾ ਅਤੇ ਆਪਣੇ ਜੀਵਨ ਦਾ ਅੰਗ ਬਣਾਉਣਾ ਹੀ ਅਸਲ ਗੁਰਸਿੱਖੀ ਹੈ। ਸਮਾਗਮ ਦੇ ਅੰਤ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੇ ਕੋ-ਕੋਆਰਡੀਨੇਟਰ ਸਰਦਾਰ ਗੁਰਚਰਨ ਸਿੰਘ ਗੁਰਾਇਆ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਖਾਲਿਸਤਾਨ ਦੇ ਨਾਮ ਹੇਠ ਸਿੱਖ ਪ੍ਰਚਾਰਿਕਾ ਤੇ ਉਹਨਾਂ ਨੂੰ ਸੁਣਨ ਵਾਲੀਆਂ ਸੰਗਤਾਂ ਪ੍ਰਤੀ ਅੱਪ ਸ਼ਬਦ ਤੇ ਧਮਕੀਆਂ ਦੇਣ ਵਾਲਿਆ ਦਾ ਖਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ ਦਾ ਕੋਈ ਸਬੰਧ ਨਹੀਂ ਸਗੋਂ ਇਹ ਲੋਕ ਸੰਘਰਸ਼ ਦੀ ਜੜ੍ਹਾਂ ਖੋਖਲੀਆਂ ਕਰਨ ਦਾ ਕੰਮ ਕਰ ਰਹੇ ਹਨ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੁਰਪਾਲ ਸਿੰਘ ਪਾਲਾ ਅਤੇ ਸਕੱਤਰ ਭਾਈ ਕੁਲਦੀਪ ਸਿੰਘ ਹੈਪੀ ਨੇ ਭਾਈ ਸਰਬਜੀਤ ਸਿੰਘ ਧੂੰਦਾ ਦਾ ਕੌਲਨ ਪਹੁੰਚਣ ’ਤੇ ਧੰਨਵਾਦ ਕਰਦਿਆਂ ਦੂਰੋਂ-ਨੇੜਿਓਂ ਪਹੁੰਚੀਆਂ ਸਮੂਹ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਦਸ਼ਮੇਸ਼ ਸ੍ਰੀ ਗੁਰੂ ਸਿੰਘ ਸਭਾ ਕੌਲਨ ਦੀ ਸਟੇਜ ਪੰਥਕ ਸਟੇਜ ਹੈ ਅਤੇ ਇਸ ਸਟੇਜ ਤੋਂ ਉਹੀ ਪ੍ਰਚਾਰਕ ਜਾਂ ਬੁਲਾਰਾ ਸੰਗਤਾਂ ਨੂੰ ਸੰਬੋਧਨ ਕਰ ਸਕਦਾ ਹੈ ਜੋ ਤਨ, ਮਨ ਅਤੇ ਬਚਨ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਆਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਪ੍ਰਤੀ ਪੂਰੀ ਨਿਸ਼ਠਾ ਰੱਖਦਾ ਹੋਵੇ। ਇਸ ਮੌਕੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਭਾਈ ਸਰਬਜੀਤ ਸਿੰਘ ਧੂੰਦਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੰਤ ਵਿੱਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਜੀਤ ਸਿੰਘ ਚੀਮਾ ਵੱਲੋਂ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚੋਂ ਹੁਕਮਨਾਮਾ ਸਰਵਣ ਕਰਵਾ ਕੇ ਦੀਵਾਨ ਦੀ ਸਮਾਪਤੀ ਕੀਤੀ ਗਈ। Gurduwara Sahib (1) (2) ਤਸਵੀਰਃ ਸਰਬਜੀਤ ਸਿੰਘ ਧੁੰਦਾ ਦਾ ਸਨਮਾਨ ਕਰਦੇ ਪ੍ਰਬੰਧਕ ਤਸਵੀਰਃ ਮਨਪ੍ਰੀਤ ਸਿੰਘ ਬੱਧਨੀ ਕਲਾਂ