8 ਸਾਲਾਂ ’ਚ 15 ਹਜ਼ਾਰ ਕਿਲੋਮੀਟਰ ਪੈਦਲ ਤੁਰਿਆ ਕੈਨੇਡਾ ਦਾ ਜੋੜਾ
ਵੈਨਕੂਵਰ, 3 ਅਗਸਤ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਆਈਲੈਂਡ ਦੇ ਇੱਕ ਜੋੜੇ ਨੇ ਕਰੀਬ 15,000 ਕਿਲੋਮੀਟਰ ਲੰਬੀ ਟ੍ਰਾਂਸ ਕੈਨੇਡਾ ਟ੍ਰੇਲ ਦੀ ਪੈਦਲ ਯਾਤਰਾ ਪੂਰੀ ਕਰਨ ਦੇ ਨੇੜੇ ਪਹੁੰਚ ਕੇ ਇਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਇਸ ਜੋੜੇ ਨੇ ਆਪਣਾ ਸਫ਼ਰ 2018 ਵਿੱਚ ਸੇਂਟ ਜੌਨਜ਼ (ਨਿਊਫਾਊਂਡਲੈਂਡ) ਤੋਂ ਸ਼ੁਰੂ ਕੀਤਾ ਸੀ ਅਤੇ ਹੁਣ ਇਹ ਯਾਤਰਾ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਵਿੱਚ ਸਮਾਪਤ ਹੋਣ ਵਾਲੀ ਹੈ।
ਲੰਬੀ ਯਾਤਰਾ ਕਰਨ ਵਾਲੇ ਜੋੜੇ ਦੀ ਇੱਕ ਤਸਵੀਰ
04-08-2026