08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਹਰ ਇਕ ਪੰਜਾਬੀ ਦੀ ਆਪਣੀ ਕਹਾਣੀ ਹੈ ‘ਦਸਤਾਰ’-ਤਰਸੇਮ ਜੱਸੜ

ਅਜੀਤ ਡੈਸਕ 18-07-2026
ਟੋਰਾਂਟੋ, 17 ਜੁਲਾਈ (ਹਰਜੀਤ ਸਿੰਘ ਬਾਜਵਾ)-‘ਦਸਤਾਰ’ ਫ਼ਿਲਮ ਸਿਰਫ ਇਕ ਫ਼ਿਲਮ ਹੀ ਨਹੀ ਸਗੋਂ ਆਪਣੇ ਆਪ ’ਚ ਇਕ ਮਾਣ-ਸਨਮਾਨ ਹੈ, ਉਹ ਦਸਤਾਰ, ਜਦੋਂ ਸਿਰ ’ਤੇ ਸਜਾਈ ਹੋਵੇ ਤਾਂ ਵੇਖਣ ਵਾਲੇ ਦੇ ਮੂੰਹੋਂ ਮਲੋ-ਮੱਲੀ ਸਰਦਾਰ ਜੀ ਨਿਕਲਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਇੱਥੇ ਬਰੈਂਪਟਨ ਵਿਖੇ ਅੰਬੈਸੀ ਗਰੈਂਡ ਕੰਨਵੈਨਸ਼ਨ ਸੈਂਟਰ ਗੋਰ ਰੋਡ ਵਿਖੇ ਇਕ ਪੱਤਰਕਾਰ ਮਿਲਣੀ ਦੌਰਾਨ ਇਸ ਫ਼ਿਲਮ ਦੇ ਅਦਾਕਾਰ ਤਰਸੇਮ ਜੱਸੜ ਨੇ ਕੀਤਾ, ਜੋ ਕਿ ਇਸ ਫ਼ਿਲਮ ਦੇ ਪ੍ਰਚਾਰ ਲਈ ਇੱਥੇ ਆਏ ਹੋਏ ਸਨ। ਜੱਸੜ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਫ਼ਿਲਮ ਸੰਨ 1980-90 ਦੇ ਦਹਾਕਿਆਂ ਦੀ ਕਹਾਣੀ ’ਤੇ ਅਧਾਰਿਤ ਹੈ ਜਦੋਂ ਪੰਜਾਬੀ ਇੰਗਲੈਂਡ ’ਚ ਆਏ, ਉਦੋਂ ਉੱਥੇ ਗੋਰੇ ਨਫ਼ਰਤੀ ਲੋਕਾਂ ਦੀ ਵੱਸੋਂ ਬਹੁਤ ਸੀ ਜਿਹੜੇ ਭਾਰਤੀਆਂ/ਪੰਜਾਬੀਆਂ ਨੂੰ ਪਸੰਦ ਨਹੀ ਸਨ ਕਰਦੇ ਤੇ ਇਹ ਫ਼ਿਲਮ ‘ਦਸਤਾਰ’ ਇਸੇ ਵਿਸ਼ੇ ’ਤੇ ਅਧਾਰਿਤ ਹੈ। ਉਨ੍ਹਾਂ ਦੱਸਿਆ ਕਿ ਇਹ ਸਾਫ ਸੁੱਥਰੀ ਫ਼ਿਲਮ ਲੋਕਾਂ ਨੂੰ ਬੇਹੱਦ ਪਸੰਦ ਆਵੇਗੀ, ਫ਼ਿਲਮ ’ਚ 1984 ਤੋਂ ਲੈ ਕੇ 90-95 ਦੇ ਪੰਜਾਬ ਵਿਚਲੇ ਸਿੱਖ ਸੰਘਰਸ਼ ਅਤੇ ਸਰਕਾਰਾਂ ਦੀ ਸ਼ਹਿ ’ਤੇ ਪੁਲੀਸ ਦੀ ਧੱਕਾਸ਼ਾਹੀ ਨੂੰ ਵੀ ਦਰਸਾਇਆ ਗਿਆ ਹੈ। ਇਸ ਮੌਕੇ ਹਰਜਿੰਦਰ ਸਿੰਘ ਗਿੱਲ ਤੇ ਸੰਨੀ ਸਿੱਧੂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਹ ਫ਼ਿਲਮ 17 ਜੁਲਾਈ ਨੂੰ ਰੀਲੀਜ਼ ਕੀਤੀ ਜਾ ਰਹੀ ਹੈ ਉਹਨਾਂ ਹਰ ਇਕ ਪੰਜਾਬੀ ਨੂੰ ਇਹ ਫ਼ਿਲਮ ਵੇਖਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਦੱਖਣੀ ਟੈਕਸਾਸ ’ਚ ‘ਆਇਸ’ ਵਲੋਂ ਇਕ ਹੀ ਦਿਨ ’ਚ 238 ਗੈਰ-ਕਾਨੂੰਨੀ ਪ੍ਰਵਾਸੀ ਗ੍ਰਿਫ਼ਤਾਰ ਅਗਲੀ ਖ਼ਬਰ ਸੁੱਤੀ ਪਈ ਕਿਰਨਦੀਪ ਕੌਰ ਦੀ ਕੀਤੀ ਗਈ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।