09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਦੱਖਣੀ ਕੋਰੀਆ ਦੇ ਸੁਪਰੀਮ ਕੋਰਟ ਨੇ ਯੂਨ ਦੀ ਸਜ਼ਾ ਨੂੰ ਬਰਕਰਾਰ ਰੱਖਿਆ

ਅਜੀਤ ਡੈਸਕ 10-07-2026
ਸਿਓਲ, 9 ਜੁਲਾਈ (ਏਜੰਸੀ)-ਦੱਖਣੀ ਕੋਰੀਆ ਦੀ ਸੁਪਰੀਮ ਕੋਰਟ ਨੇ ਸਾਬਕਾ ਰਾਸ਼ਟਰਪਤੀ ਯੂਨ ਸੁਕ ਯੋਲ ਦੀ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਇਹ ਮਾਮਲਾ ਉਨ੍ਹਾਂ ਦੇ ਕਈ ਅਪਰਾਧਿਕ ਮਾਮਲਿਆਂ ’ਚੋਂ ਪਹਿਲਾ ਸੀ, ਜੋ ਦੇਸ਼ ਦੀ ਸਰਬਉਚ ਅਦਾਲਤ ਤੱਕ ਪਹੁੰਚਿਆ। ਇਹ ਮਾਮਲੇ 2024 ’ਚ ਉਨ੍ਹਾਂ ਦੁਆਰਾ ਕੁਝ ਸਮੇਂ ਲਈ ਮਾਰਸ਼ਲ ਲਾਅ ਲਾਗੂ ਕਰਨ ਨਾਲ ਜੁੜੇ ਸਨ। ਅਦਾਲਤ ਨੇ ਸਿਓਲ ਹਾਈ ਕੋਰਟ ਦੇ ਅਪ੍ਰੈਲ ਦੇ ਉਸ ਫੈਸਲੇ ਨੂੰ ਸਹੀ ਠਹਿਰਾਇਆ, ਜਿਸ ’ਚ ਯੂਨ ਨੂੰ ਇਨ੍ਹਾਂ ਮਾਮਲਿਆਂ ’ਚ ਦੋਸ਼ੀ ਪਾਇਆ ਗਿਆ ਸੀ।
ਪਿਛਲੀ ਖ਼ਬਰ ਮੌਨਸੂਨ ਦੀ ਸਰਗਰਮੀ ਕਾਰਨ ਚੰਡੀਗੜ੍ਹ ’ਚ ਪਿਆ ਭਾਰੀ ਮੀਂਹ ਅਗਲੀ ਖ਼ਬਰ ਨਰਸਾਂ ਦੀ ਹੜਤਾਲ ਕਾਰਨ ਵੈਨਕੂਵਰ ਦੇ ਹਸਪਤਾਲਾਂ ਦੀਆਂ ਸੇਵਾਵਾਂ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।