09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਈਰਾਨ ਜੰਗ ਨੇ ਨਾਟੋ ’ਚ ਵਧਾਈਆਂ ਦਰਾਰਾਂ

ਅਜੀਤ ਡੈਸਕ 10-07-2026
**ਟਰੰਪ ਨੂੰ ਯੂਰਪ ਦਾ ਸਾਥ ਨਾ ਮਿਲਣ ਨਾਲ ਅਮਰੀਕਾ ਇਕੱਲਾ ਪੈਂਦਾ ਦਿਖਿਆ
ਨਿਊਯਾਰਕ, 9 ਜੁਲਾਈ (ਰਾਜੂ ਸਹਿਬਾਜ਼ਪੁਰਾ)-ਈਰਾਨ ਨਾਲ ਮੁੜ ਭੜਕੇ ਟਕਰਾਅ ਨੇ ਨਾਟੋ ਗਠਜੋੜ ਅੰਦਰ ਮੌਜੂਦ ਮਤਭੇਦਾਂ ਨੂੰ ਖੁੱਲ੍ਹ ਕੇ ਸਾਹਮਣੇ ਲਿਆ ਦਿੱਤਾ ਹੈ। ਤੁਰਕੀ ਦੀ ਰਾਜਧਾਨੀ ਅੰਕਾਰਾ ਵਿਚ ਹੋਏ ਨਾਟੋ ਸਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਈਰਾਨ ਵਿਰੁੱਧ ਕਿਸੇ ਨਵੀਂ ਸਾਂਝੀ ਫੌਜੀ ਕਾਰਵਾਈ ਲਈ ਯੂਰਪੀ ਦੇਸ਼ਾਂ ਦਾ ਸਮਰਥਨ ਨਹੀਂ ਮਿਲਿਆ। ਸੰਮੇਲਨ ਦੇ ਅੰਤ ਤੱਕ ਨਾਟੋ ਵੱਲੋਂ ਈਰਾਨ ਜੰਗ ’ਚ ਸਿੱਧੇ ਸਹਿਯੋਗ ਦਾ ਕੋਈ ਨਵਾਂ ਐਲਾਨ ਨਹੀਂ ਕੀਤਾ ਗਿਆ।
ਟਰੰਪ ਨੇ ਇੱਕ ਪਾਸੇ ਨਾਟੋ ਵਿਚ “ਸ਼ਾਨਦਾਰ ਏਕਤਾ” ਦਾ ਦਾਅਵਾ ਕੀਤਾ, ਪਰ ਦੂਜੇ ਪਾਸੇ ਯੂਰਪੀ ਦੇਸ਼ਾਂ ਦੀ ਹਿਚਕਚਾਹਟ ‘ਤੇ ਨਾਰਾਜ਼ਗੀ ਵੀ ਜਤਾਈ। ਇਸ ਦੇ ਉਲਟ ਕਈ ਯੂਰਪੀ ਆਗੂਆਂ ਨੇ ਸਪੱਸ਼ਟ ਸੰਕੇਤ ਦਿੱਤਾ ਕਿ ਉਹ ਮੱਧ ਪੂਰਬ ਦੀ ਇਸ ਜੰਗ ਵਿਚ ਸਿੱਧੇ ਤੌਰ ‘ਤੇ ਸ਼ਾਮਲ ਹੋਣ ਦੇ ਹੱਕ ਵਿਚ ਨਹੀਂ ਹਨ ਅਤੇ ਯੂਰਪ ਨੂੰ ਹੁਣ ਆਪਣੀ ਸੁਰੱਖਿਆ ਨੀਤੀ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ।
ਪਿਛਲੀ ਖ਼ਬਰ ਦੱਖਣੀ ਚੀਨ ’ਚ ਹੜ੍ਹਾਂ ਕਾਰਨ 39 ਮੌਤਾਂ ਅਗਲੀ ਖ਼ਬਰ ਅਮਰੀਕਾ-ਈਰਾਨ ਟਕਰਾਅ ਨੇ ਹਿਲਾਇਆ ਤੇਲ ਬਾਜ਼ਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।