14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਨਾਟੋ ਸੰਮੇਲਨ ਤੋਂ ਪਹਿਲਾਂ ਟਰੰਪ ਦਾ ਸਖ਼ਤ ਸੰਦੇਸ਼, ਸਹਿਯੋਗੀ ਦੇਸ਼ ਰੱਖਿਆ ਖ਼ਰਚ ਵਧਾਉਣ, ਅਮਰੀਕਾ ਇਕੱਲਾ ਬੋਝ ਨਹੀਂ ਢੋ ਸਕਦਾ

ਅਜੀਤ ਡੈਸਕ 08-07-2026
ਨਿਊਯਾਰਕ, 7 ਜੁਲਾਈ (ਰਾਜੂ ਸਹਿਬਾਜ਼ਪੁਰਾ)-ਨਾਟੋ ਦੇ 2 ਦਿਨਾਂ ਸੰਮੇਲਨ ’ਚ ਸ਼ਾਮਲ ਹੋਣ ਲਈ ਤੁਰਕੀ ਦੀ ਰਾਜਧਾਨੀ ਅੰਕਾਰਾ ਰਵਾਨਾ ਹੋਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਟੋ ਦੇ ਸਹਿਯੋਗੀ ਦੇਸ਼ਾਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਸੋਮਵਾਰ ਨੂੰ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਲੰਬੇ ਸਮੇਂ ਤੋਂ ਨਾਟੋ ਦਾ ਸਭ ਤੋਂ ਵੱਡਾ ਆਰਥਿਕ ਬੋਝ ਢੋ ਰਿਹਾ ਹੈ, ਜਦਕਿ ਕਈ ਯੂਰਪੀ ਦੇਸ਼ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਹੀਂ ਨਿਭਾ ਰਹੇ। ਟਰੰਪ ਨੇ ਇਟਲੀ, ਜਰਮਨੀ, ਫਰਾਂਸ, ਬ੍ਰਿਟੇਨ ਅਤੇ ਖ਼ਾਸ ਕਰਕੇ ਸਪੇਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਾਟੋ ਦੇ ਸਾਰੇ ਮੈਂਬਰਾਂ ਨੂੰ ਰੱਖਿਆ ਖ਼ਰਚ ਵਿੱਚ ਵੱਡਾ ਵਾਧਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਇੱਕ-ਪੱਖੀ ਵਿਵਹਾਰ ਹੁਣ ਕਬੂਲ ਨਹੀਂ ਕੀਤਾ ਜਾ ਸਕਦਾ ਅਤੇ ਹਰ ਦੇਸ਼ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਹੋਵੇਗਾ। ਟਰੰਪ ਦੇ ਬਿਆਨ ਅਜਿਹੇ ਸਮੇਂ ਆਏ ਹਨ ਜਦੋਂ ਨਾਟੋ ਦੇ 32 ਮੈਂਬਰ ਦੇਸ਼ ਅੰਕਾਰਾ ਵਿੱਚ ਇਕੱਠੇ ਹੋ ਰਹੇ ਹਨ। ਸੰਮੇਲਨ ਦੌਰਾਨ ਰੱਖਿਆ ਖ਼ਰਚ, ਰੂਸ-ਯੂਕਰੇਨ ਜੰਗ, ਯੂਕਰੇਨ ਲਈ ਸੈਨਿਕ ਸਹਾਇਤਾ ਅਤੇ ਨਾਟੋ ਦੀ ਭਵਿੱਖੀ ਰਣਨੀਤੀ ਮੁੱਖ ਮੁੱਦੇ ਰਹਿਣਗੇ। ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨੇ ਵੀ ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਕੁੱਲ ਘਰੇਲੂ ਉਤਪਾਦ ਦਾ 5 ਫ਼ੀਸਦੀ ਰੱਖਿਆ ਅਤੇ ਸੁਰੱਖਿਆ ਢਾਂਚੇ ‘ਤੇ ਖ਼ਰਚ ਕਰਨ ਲਈ ਠੋਸ ਯੋਜਨਾਵਾਂ ਪੇਸ਼ ਕਰਨ। ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਅੰਕਾਰਾ ਸੰਮੇਲਨ ਨਾਟੋ ਦੀ ਏਕਤਾ ਅਤੇ ਅਮਰੀਕਾ-ਯੂਰਪ ਸਬੰਧਾਂ ਲਈ ਇੱਕ ਅਹਿਮ ਮੋੜ ਸਾਬਤ ਹੋ ਸਕਦਾ ਹੈ।
ਪਿਛਲੀ ਖ਼ਬਰ ਖ਼ੂਨੀ ਗੋਲੀਬਾਰੀ ’ਚ ਪੁਲਿਸ ਸਾਰਜੈਂਟ ਸਮੇਤ 4 ਦੀ ਮੌਤ; ਚਾਰ ਡਿਪਟੀ ਜ਼ਖ਼ਮੀ ਅਗਲੀ ਖ਼ਬਰ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਦੁਆਰਾ ਓਡਬੀ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।