15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸਕਾਟਲੈਂਡ ’ਚ 25 ਜੂਨ ਰਿਹਾ ਸਾਲ ਦਾ ਸਭ ਤੋਂ ਗਰਮ ਦਿਨ

ਅਜੀਤ ਡੈਸਕ 27-06-2026
ਗਲਾਸਗੋ, 26 ਜੂਨ (ਹਰਜੀਤ ਸਿੰਘ ਦੁਸਾਂਝ ਪੁਆਦੜਾ)-25 ਜੂਨ ਸਕਾਟਲੈਂਡ ’ਚ ਸਾਲ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਸਕਾਟਲੈਂਡ ਦੇ ਥਰੀਵ ਕਸਬੇ ਵਿੱਚ ਤਾਪਮਾਨ 31.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਸਕਾਟਲੈਂਡ ਵਿੱਚ 2026 ਦਾ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਇਸ ਤੋਂ ਇਲਾਵਾ, ਡਰਮਾਲਬਿਨ ਅਤੇ ਆਚਨਕਰੂਵ ਵਿੱਚ ਵੀ ਪਾਰਾ 30 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ। ਇਹ ਗਰਮੀ ਸਕਾਟਲੈਂਡ ਦੇ ਜੂਨ ਦੇ ਇਤਿਹਾਸਕ ਰਿਕਾਰਡ 32.3 ਡਿਗਰੀ ਦੇ ਕਾਫ਼ੀ ਨੇੜੇ ਰਹੀ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੱਛਮੀ ਯੂਰਪ ਉੱਤੇ ਬਣੇ “ਹੀਟ ਡੋਮ” ਕਾਰਨ ਅਸਧਾਰਨ ਗਰਮੀ ਪਈ, ਜਿਸ ਨੇ ਯੂਕੇ ਦੇ ਕਈ ਹਿੱਸਿਆਂ ਵਿੱਚ ਰਿਕਾਰਡ ਤਾਪਮਾਨ ਦਰਜ ਕਰਵਾਏ। ਹਾਲਾਂਕਿ ਇਸ ਤਿੱਖੀ ਗਰਮੀ ਤੋਂ ਬਾਅਦ ਮੌਸਮ ਵਿੱਚ ਵੱਡਾ ਬਦਲਾਅ ਆਇਆ ਹੈ। ਮੌਸਮ ਵਿਭਾਗ ਨੇ ਸਕਾਟਲੈਂਡ ਦੇ ਜ਼ਿਆਦਾਤਰ ਹਿੱਸਿਆਂ ਲਈ ਗਰਜ-ਚਮਕ, ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਕਈ ਇਲਾਕਿਆਂ ਵਿੱਚ ਹੜ੍ਹ ਦਾ ਵੀ ਖ਼ਤਰਾ ਦੱਸਿਆ ਗਿਆ ਹੈ ਅਤੇ ਲੋਕਾਂ ਨੂੰ ਬਿਨਾਂ ਲੋੜ ਯਾਤਰਾ ਤੋਂ ਬਚਣ ਅਤੇ ਮੌਸਮ ਸੰਬੰਧੀ ਤਾਜ਼ਾ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਪਿਛਲੀ ਖ਼ਬਰ ਕੈਲਗਰੀ ’ਚ ਫਿਰੌਤੀਆਂ ਮੰਗਣ ਤੇ ਗੋਲੀਆਂ ਚਲਾਉਣ ਦੇ ਮਾਮਲਿਆ ’ਚ ਦੋਸ਼ੀਆਂ ਦੀਆਂ ਪੁਲਿਸ ਨੇ ਕੀਤੀਆ ਤਸਵੀਰਾਂ ਜਾਰੀ ਅਗਲੀ ਖ਼ਬਰ ਬਜ਼ੁਰਗਾਂ ਨੇ ਹਰਿਆਵਲੇ ਪਹਾੜਾਂ ’ਚ ਮਨਾਈ ਪਿਕਨਿਕ ਖਾਣ ਪੀਣ ਅਤੇ ਸ਼ੇਅਰੋ-ਸ਼ਾਇਰੀ ਨਾਲ ਕੀਤਾ ਮਨਪ੍ਰਚਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।