07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਖ਼ਾਲਸਾ ਸਕੂਲ ਦੀ ਸਥਾਪਨਾ ਦੇ 40ਵੀਂ ਵਰ੍ਹੇਗੰਢ ‘ਤੇ ਵਿਸ਼ੇਸ਼ ਸਮਾਗਮ 7 ਨੂੰ

ਵੈਨਕੂਵਰ, 6 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮੋਹਰਲੀ ਕਤਾਰ ਦੇ ਵਿਦਿਅਕ ਅਦਾਰਿਆਂ ‘ਚੋਂ ਇੱਕ ਗਿਣੇ ਜਾਂਦੇ ਖ਼ਾਲਸਾ ਸਕੂਲ ਵਲੋਂ ਆਪਣੀ ਸਥਾਪਨਾ ਦੇ 40 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਖ਼ਾਲਸਾ ਸਕੂਲ ਦੀ ਸਥਾਪਨਾ 1986 ਵਿਚ ਹੋਈ ਸੀ ਅਤੇ ਇਸ ਸਾਲ ਸੰਸਥਾ ਆਪਣੀ 40ਵੀਂ ਵਰ੍ਹੇਗੰਢ ਮਨਾ ਰਹੀ ਹੈ।

ਅਜੀਤ ਡੈਸਕ 07-09-2026

ਵੈਨਕੂਵਰ, 6 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮੋਹਰਲੀ ਕਤਾਰ ਦੇ ਵਿਦਿਅਕ ਅਦਾਰਿਆਂ ‘ਚੋਂ ਇੱਕ ਗਿਣੇ ਜਾਂਦੇ ਖ਼ਾਲਸਾ ਸਕੂਲ ਵਲੋਂ ਆਪਣੀ ਸਥਾਪਨਾ ਦੇ 40 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਖ਼ਾਲਸਾ ਸਕੂਲ ਦੀ ਸਥਾਪਨਾ 1986 ਵਿਚ ਹੋਈ ਸੀ ਅਤੇ ਇਸ ਸਾਲ ਸੰਸਥਾ ਆਪਣੀ 40ਵੀਂ ਵਰ੍ਹੇਗੰਢ ਮਨਾ ਰਹੀ ਹੈ। ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਦੇ ਡਾਇਰੈਕਟਰ ਗੁਰਮਿੰਦਰ ਕੌਰ ਮਲਿਕ ਅਤੇ ਧਾਰਮਿਕ ਵਿਭਾਗ ਦੇ ਮੁਖੀ ਭਾਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਖ਼ਾਲਸਾ ਸਕੂਲ ਨਿਊਟਨ, 6933-124 ਸਟਰੀਟ, ਸਰੀ ਵਿਖੇ 7 ਸਤੰਬਰ ਨੂੰ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਇਕ ਧਾਰਮਿਕ ਦੇ ਪਰਿਵਾਰਿਕ ਸਮਾਗਮ ਅਯੋਜਿਤ ਕੀਤਾ ਜਾਵੇਗਾ, ਜਿਸ ਦੌਰਾਨ ਸਕੂਲੀ ਬੱਚਿਆਂ ਤੋਂ ਇਲਾਵਾ ਭਾਈ ਨਿਰੰਜਨ ਸਿੰਘ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ।40ਵੀਂ ਵਰ੍ਹੇਗੰਢ ਦੇ ਇਸ ਸਮਾਗਮ ਦੌਰਾਨ ‘ਵਾਲ ਆਫ਼ ਆਨਰ’ ਦਾ ਉਦਘਾਟਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੰਗਤ ਲਈ ਗੁਰੂ ਕਾ ਲੰਗਰ, ਪੀਜ਼ਾ ਅਤੇ ਆਈਸਕ੍ਰੀਮ ਵੀ ਵਰਤਾਈ ਜਾਵੇਗੀ।ਖ਼ਾਲਸਾ ਸਕੂਲ ਪ੍ਰਬੰਧਕਾਂ ਵਲੋਂ ਇਸ ਇਤਿਹਾਸਕ 40ਵੀਂ ਵਰ੍ਹੇਗੰਢ ਦੇ ਸਮਾਗਮ ਵਿੱਚ ਸੰਗਤ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਮੈਪਲ ਰਿੱਜ ਦੇ ਫੂਡ ਬੈਂਕ ਨੂੰ ਕੌਮੀ ਪੱਧਰ ’ਤੇ ਮਾਨਤਾ ਮਿਲੀ ਅਗਲੀ ਖ਼ਬਰ ਨਸ਼ਾ ਸਪਲਾਈ ਤੇ ਪਾਰਸਲ ਚੋਰੀ ਮਾਮਲੇ ’ਚ 6 ਸਾਲ 9 ਮਹੀਨੇ ਦੀ ਕੈਦ ਸਟੋਰੇਜ ਲਾਕਰ ’ ਚੋਂ ਵੀ 11.85 ਲੱਖ ਪੌਂਡ ਤੋਂ ਵੱਧ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।