19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਸਕਾਟਲੈਂਡ ਦੀ ਰਾਜਧਾਨੀ ਵਿੱਚ ਹਥਿਆਰਬੰਦ ਵਿਅਕਤੀ ਦੀ ਦਹਿਸ਼ਤ, ਚਾਰ ਲੋਕ ਹਸਪਤਾਲ ਭਰਤੀ , 36 ਸਾਲਾ ਸ਼ੱਕੀ ਵਿਅਕਤੀ ਗ੍ਰਿਫ਼ਤਾਰ

ਅਜੀਤ ਡੈਸਕ 21-06-2026
ਗਲਾਸਗੋ, 20 ਜੂਨ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੀ ਰਾਜਧਾਨੀ ਐਡਨਬਰਾ ਵਿੱਚ ਸ਼ੁੱਕਰਵਾਰ ਰਾਤ ਨੂੰ ਕਥਿਤ ਹਥਿਆਰਬੰਦ ਵਿਅਕਤੀ ਵੱਲੋਂ ਕਈ ਥਾਵਾਂ ‘ਤੇ ਹੰਗਾਮਾ ਕਰਨ ਤੋਂ ਬਾਅਦ ਚਾਰ ਲੋਕ ਜ਼ਖ਼ਮੀ ਕਰ ਦਿੱਤੇ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਨੇ 36 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਸ਼ਹਿਰ ਦੇ ਪੱਛਮੀ ਹਿੱਸੇ ਅਤੇ ਲੀਥ ਇਲਾਕੇ ਵਿੱਚ ਵਾਪਰੀ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਵੀਡੀ�ਜ਼ ਵਿੱਚ ਇੱਕ ਬਿਨਾਂ ਕਮੀਜ਼ ਪਹਿਨੇ ਵਿਅਕਤੀ ਨੂੰ ਵੱਡੇ ਧਾਰਦਾਰ ਹਥਿਆਰ ਨਾਲ ਸੜਕਾਂ ‘ਤੇ ਘੁੰਮਦਾ ਵੇਖਿਆ ਗਿਆ। ਇੱਕ ਵੀਡੀ� ਵਿੱਚ ਉਹ ਲੀਥ ਵਾਕ ‘ਤੇ ਇੱਕ ਪੀਜ਼ਾ ਰੈਸਟੋਰੈਂਟ ਦੇ ਬੰਦ ਦਰਵਾਜ਼ੇ ਅਤੇ ਸ਼ੀਸ਼ਿਆਂ ‘ਤੇ ਹਥਿਆਰ ਨਾਲ ਵਾਰ ਕਰਦਾ ਨਜ਼ਰ ਆਇਆ, ਜਦਕਿ ਲੋਕ ਘਬਰਾਹਟ ਵਿੱਚ ਦੂਰ ਭੱਜਦੇ ਦਿਖੇ। ਸਕਾਟਲੈਂਡ ਪੁਲਿਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਕਈ ਥਾਵਾਂ ‘ਤੇ ਵਾਪਰੀਆਂ ਘਟਨਾਵਾਂ ਦੇ ਸਿਲਸਿਲੇ ਵਿੱਚ ਕਾਰਵਾਈ ਕੀਤੀ। ਹਥਿਆਰਬੰਦ ਪੁਲਿਸ ਨੂੰ ਵੀ ਤਾਇਨਾਤ ਕੀਤਾ ਗਿਆ ਅਤੇ ਲੀਥ ਵਾਕ, ਗ੍ਰੇਟ ਜੰਕਸ਼ਨ ਸਟਰੀਟ ਅਤੇ ਡਿਊਕ ਸਟਰੀਟ ਦੇ ਨੇੜੇ ਪੁਲਿਸ ਘੇਰਾ ਲਗਾਇਆ ਗਿਆ। ਪੁਲਿਸ ਮੁਤਾਬਕ ਚਾਰ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਉਨ੍ਹਾਂ ਦੀ ਹਾਲਤ ਬਾਰੇ ਹੋਰ ਵੇਰਵੇ ਜਾਰੀ ਨਹੀਂ ਕੀਤੇ। ਜਾਂਚ ਜਾਰੀ ਹੈ, ਪਰ ਪੁਲਿਸ ਦਾ ਕਹਿਣਾ ਹੈ ਕਿ ਇਸ ਵੇਲੇ ਜਨਤਾ ਲਈ ਕੋਈ ਹੋਰ ਖ਼ਤਰਾ ਨਹੀਂ ਮੰਨਿਆ ਜਾ ਰਿਹਾ।
ਪਿਛਲੀ ਖ਼ਬਰ ਸ਼ਾਪਿੰਗ ਸੈਂਟਰ ‘ਚ ਭਿਆਨਕ ਅੱਗ, ਕਈ ਦੁਕਾਨਾਂ ਨੂੰ ਨੁਕਸਾਨ ਅਗਲੀ ਖ਼ਬਰ ਕੈਨੇਡਾ ਦੌਰੇ ‘ਤੇ ਅਕਾਲੀ ਆਗੂਆਂ ਵੱਲੋਂ ਐਨ ਆਰ ਆਈ ਭਾਈਚਾਰੇ ਤੋਂ ਸਹਿਯੋਗ ਦੀ ਅਪੀਲ -ਵਿਨੀਪੈੱਗ ਵਿਖੇ ਅਕਾਲੀ ਦਲ ਦੇ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।