08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਪ੍ਰਧਾਨ ਮੰਤਰੀ ਬਣਨ ਦੇ ਦਾਅਵੇਦਾਰ ਐਂਡੀ ਬਰਨਹਮ ਦੀ ਜ਼ਿਮਨੀ ਚੋਣ ’ਚ ਵੱਡੀ ਜਿੱਤ, ਬਰਤਾਨੀਆ ਦੀ ਸਿਆਸਤ ‘ਚ ਤਬਦੀਲੀ ਦਾ ਸੰਕੇਤ

ਅਜੀਤ ਡੈਸਕ 20-06-2026
ਲੰਡਨ, 19 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਮਾਨਚੈਸਟਰ ਦੇ ਮੇਅਰ ਐਂਡੀ ਬਰਨਹਮ ਨੇ ਮੇਕਰਫੀਲਡ ਦੀ ਜ਼ਿਮਨੀ ਚੋਣ ਵਿੱਚ ਇੱਕ ਵੱਡੀ ਅਤੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਬਰਨਹਮ ਦੀ ਬ੍ਰਿਟਿਸ਼ ਸੰਸਦ ਵਿੱਚ ਵਾਪਸੀ ਦਾ ਰਾਹ ਸਾਫ਼ ਹੋ ਗਿਆ ਹੈ, ਜਿਸ ਨੂੰ ਮੌਜੂਦਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਮੁਕਾਬਲੇ ਲੇਬਰ ਪਾਰਟੀ ਦੀ ਲੀਡਰਸ਼ਿਪ ਅਤੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੇ ਦਾਅਵੇ ਵਜੋਂ ਦੇਖਿਆ ਜਾ ਰਿਹਾ ਹੈ। “ਕਿੰਗ ਆਫ਼ ਦਿ ਨੌਰਥ” ਵਜੋਂ ਜਾਣੇ ਜਾਂਦੇ ਬਰਨਹਮ ਨੇ ਇਸ ਚੋਣ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਵਿਰੋਧੀਆਂ ਨੂੰ ਵੱਡੀ ਮਾਤ ਦਿੱਤੀ। ਇਹ ਸੀਟ ਪਿਛਲੇ ਮਹੀਨੇ ਲੇਬਰ ਦੇ ਹੀ ਐਮਪੀ ਜੋਸ਼ ਸਾਈਮਨਜ਼ ਵੱਲੋਂ ਅਸਤੀਫ਼ਾ ਦੇਣ ਕਾਰਨ ਖਾਲੀ ਹੋਈ ਸੀ, ਤਾਂ ਜੋ ਬਰਨਹਮ ਲਈ ਸੰਸਦ ਵਿੱਚ ਪਹੁੰਚਣ ਦਾ ਰਾਹ ਬਣ ਸਕੇ। ਚੋਣ ਨਤੀਜਿਆਂ ਵਿੱਚ ਲੇਬਰ ਪਾਰਟੀ ਦੇ ਐਂਡੀ ਬਰਨਹਮ ਨੇ 54.8% ਵੋਟਾਂ ਜਾਣੀ ਕੁੱਲ 24,927 ਵੋਟਾਂ ਹਾਸਲ ਕਰਕੇ 9,231 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਜਦ ਰਿਫੌਰਮ ਦੇ ਰੌਬਰਟ ਕੇਨਿਅਨ 34.5% ਜਾਣੀ ਕਿ 15696 ਵੋਟਾਂ ਨਾਲ ਦੂਜੇ ਨੰਬਰ ‘ਤੇ ਰਹੇ ਹਨ। ਐਂਡੀ ਬਰਨਹਮ ਸੋਮਵਾਰ ਨੂੰ ਐਮ ਪੀ ਵਜੋਂ ਸਹੁੰ ਚੁੱਕ ਸਕਦੇ ਹਨ। ਉਨ੍ਹਾਂ ਦੇ ਹਮਾਇਤੀਆਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ‘ਰਿਫੌਰਮ ਯੂ ਕੇ’ ਪਾਰਟੀ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਬਰਨਹਮ ਦਾ ਲੋਕਪ੍ਰਿਯ ਚਿਹਰਾ ਸਭ ਤੋਂ ਮਜ਼ਬੂਤ ਹੈ। ਹਾਲਾਂਕਿ, ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਸੇ ਵੀ ਲੀਡਰਸ਼ਿਪ ਚੁਣੌਤੀ ਦਾ ਡਟ ਕੇ ਐਂਡੀ ਬਰਨਹਮ ਕਰਨ ਦਾ ਸੰਕਲਪ ਲਿਆ ਹੈ। ਇਸ ਦੇ ਨਾਲ ਹੀ, ਬਰਨਹਮ ਦੇ ਅਸਤੀਫ਼ੇ ਤੋਂ ਬਾਅਦ ਹੁਣ 30 ਜੁਲਾਈ ਨੂੰ ਗ੍ਰੇਟਰ ਮੈਨਚੈਸਟਰ ਦੇ ਨਵੇਂ ਮੇਅਰ ਦੀ ਚੋਣ ਲਈ ਵੀ ਵੋਟਾਂ ਪੈਣਗੀਆਂ।
ਪਿਛਲੀ ਖ਼ਬਰ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਲੰਡਨ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਰਾਜਿੰਦਰਬੀਰ ਸਿੰਘ ਰਮਨ ਭੈਣੀ ਨੂੰ ਸਦਮਾ ਮਾਂ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।